ਬਲਾਕ ਬਾਬੈਨ ਦੇ ਪਿੰਡ ਬਰਗਟ ਜੱਟਾਂ ਵਿੱਚ ਅੱਜ ਸਵੇਰੇ ਉਸ ਵੇਲੇ ਵੱਡਾ ਹਾਦਸਾ ਟਲ ਗਿਆ, ਜਦੋਂ ਬੱਚਿਆਂ ਨਾਲ ਭਰੀ ਸਕੂਲ ਬੱਸ ਝੋਨੇ ਦੇ ਖੇਤ ਵਿੱਚ ਜਾ ਵੜੀ। ਖ਼ੁਸ਼ਕਿਸਮਤੀ ਨਾਲ ਇਸ ਵਿੱਚ ਸਵਾਰ ਸਾਰੇ ਬੱਚੇ ਸੁਰੱਖਿਅਤ ਰਹੇ ਅਤੇ ਰਾਹਗੀਰਾਂ ਨੇ ਸਮੇਂ ਸਿਰ ਉਨ੍ਹਾਂ ਨੂੰ ਬਚਾਅ ਲਿਆ। ਜਾਣਕਾਰੀ ਅਨੁਸਾਰ ਮਦਰ ਟੈਰੇਸਾ ਮਾਡਰਨ ਪਬਲਿਕ ਸਕੂਲ ਮਥਾਣਾ ਦੀ ਸਕੂਲ ਬੱਸ ਪਿੰਡ ਬਰਗਟ ਜੱਟਾਂ ਤੋਂ ਬੱਚਿਆਂ ਨੂੰ ਲੈ ਕੇ ਸਕੂਲ ਜਾ ਰਹੀ ਸੀ। ਬਾਬੈਨ-ਬਰਗਟ ਜੱਟਾਂ ਸੜਕ ਤੋਂ ਸਾਹਮਣੇ ਆ ਰਹੇ ਵਾਹਨ ਨੂੰ ਰਸਤਾ ਦੇਣ ਦੀ ਕੋਸ਼ਿਸ਼ ਕਰਦਿਆਂ ਬੱਸ ਆਪਣਾ ਸੰਤੁਲਨ ਗੁਆ ਬੈਠੀ ਅਤੇ ਝੋਨੇ ਦੇ ਖੇਤ ਵਿੱਚ ਜਾ ਡਿੱਗੀ। ਡਰਾਈਵਰ ਦੀ ਸਮਝਦਾਰੀ ਅਤੇ ਪਿੰਡ ਵਾਸੀਆਂ ਦੀ ਤੁਰੰਤ ਕਾਰਵਾਈ ਨੇ ਇੱਕ ਵੱਡਾ ਹਾਦਸਾ ਹੋਣ ਤੋਂ ਬਚਾ ਲਿਆ। ਘਟਨਾ ਦੀ ਸੂਚਨਾ ਮਿਲਦੇ ਹੀ ਨੇੜਲੇ ਪਿੰਡ ਵਾਸੀ ਮੌਕੇ ’ਤੇ ਪੁੱਜੇ ਅਤੇ ਬੱਚਿਆਂ ਨੂੰ ਤੁਰੰਤ ਬਾਹਰ ਕੱਢ ਲਿਆ। ਹਾਦਸੇ ਵਿੱਚ ਕੋਈ ਵੀ ਬੱਚਾ ਜ਼ਖ਼ਮੀ ਨਹੀਂ ਹੋਇਆ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਖਸਤਾ ਹਾਲ ਸੜਕ ਕਾਰਨ ਇਹ ਹਾਦਸਾ ਵਾਪਰਿਆ। ਬਰਗਟ ਜੱਟਾਂ ਦੇ ਅਮਨ ਸੈਣੀ, ਸੰਜੀਵ ਕੁਮਾਰ, ਵਿਕਾਸ ਥਾਲੀਪੁਰ, ਰਾਮ ਕਰਨ, ਪਾਲਾ, ਅਵਤਾਰ ਟਾਟਕਾ ਅਤੇ ਪੰਚ ਅੰਕਿਤ ਪੂਨੀਆ ਨੇ ਦੱਸਿਆ ਕਿ ਬਾਬੈਨ-ਬਰਗਟ ਜੱਟਾਂ ਸੜਕ ’ਤੇ ਹਨੂਮਾਨ ਮੰਦਰ ਤੋਂ ਪਿੰਡ ਤੱਕ ਦੋਵੇਂ ਪਾਸੇ ਸੜਕ ਦੇ ਕਿਨਾਰੇ ਟੁੱਟ ਚੁੱਕੇ ਹਨ, ਜਿਸ ਕਾਰਨ ਸੜਕ ’ਤੇ ਵਾਹਨ ਚਲਾਉਣ ਸਮੇਂ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਕਈ ਵਾਰ ਸ਼ਿਕਾਇਤ ਕੀਤੀ ਹੈ, ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਖਸਤਾ ਹਾਲ ਸੜਕ ਕਾਰਨ ਪਹਿਲਾਂ ਵੀ ਕਈ ਹਾਦਸੇ ਵਾਪਰ ਚੁੱਕੇ ਹਨ ਅਤੇ ਕਈ ਲੋਕ ਜ਼ਖ਼ਮੀ ਹੋ ਚੁੱਕੇ ਹਨ। ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸੜਕ ਦੀ ਮੁਰੰਮਤ ਕੀਤੀ ਜਾਵੇੇ।
- The Tribune Epaper
- The Tribune App - Android
- The Tribune App - iOS
- Punjabi Tribune online
- Punjabi Tribune Epaper
- Punjabi Tribune App - Android
- Punjabi Tribune App - iOS
- Dainik Tribune online
- Dainik Tribune Epaper
- Dainik Tribune App - Android
- Dainik Tribune App - ios
- Subscribe To Print Edition
- Contact Us
- About Us
- Code of Ethics
- Archive
+
Advertisement
Advertisement
Advertisement
Advertisement
×

