DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹੋਣਹਾਰ ਵਿਦਿਆਰਥਣਾਂ ਨੂੰ ਵਜ਼ੀਫਾ ਵੰਡਿਆ

ਸੇਵਾ ਸਮਿਤੀ ਨੇ ਕਾਲਜ ਪ੍ਰਿੰਸੀਪਲ ਨੂੰ ਚੈੱਕ ਸੌਂਪਿਆ

  • fb
  • twitter
  • whatsapp
  • whatsapp
featured-img featured-img
ਪ੍ਰਿੰਸੀਪਲ ਨੂੰ ਚੈੱਕ ਦਿੰਦੇ ਹੋਏ ਸਮਿਤੀ ਦੇ ਮੈਂਬਰ। -ਫੋਟੋ: ਸਤਨਾਮ ਸਿੰਘ
Advertisement

ਨਰ ਨਰਾਇਣ ਸੇਵਾ ਸਮਿਤੀ ਵਲੋਂ ‘ਬੇਟੀ ਪੜ੍ਹਾਓ, ਬੇਟੀ ਬਚਾਓ’ ਮੁਹਿੰਮ ਤਹਿਤ ਆਰੀਆ ਕੰਨਿਆ ਕਾਲਜ ਵਿੱਚ 9 ਹੋਣਹਾਰ ਵਿਦਿਆਰਥਣਾਂ 5-5 ਹਜ਼ਾਰ ਰੁਪਏ ਦੀ ਵਜ਼ੀਫਾ ਰਾਸ਼ੀ ਦਿੱਤੀ ਗਈ। ਸਮਿਤੀ ਦੇ ਸੰਸਥਾਪਕ ਪ੍ਰਧਾਨ ਮੁਨੀਸ਼ ਭਾਟੀਆ ਨੇ ਦੱਸਿਆ ਕਿ ਸਮਿਤੀ ਵੱਲੋਂ ਪਿਤਾ ਤੋਂ ਵਾਂਝੀਆਂ ਧੀਆਂ ਦੀ ਪੜ੍ਹਾਈ ਲਈ ਮਦਦ ਦੇ ਤੌਰ ਹਰ ਸਾਲ ਡਾ. ਕੁਲਵੰਤ ਰਾਏ ਸੂਦ ਮੈਮੋਰੀਅਲ ਸਕਾਲਰਸ਼ਿਪ ਦਿੱਤੀ ਜਾਂਦੀ ਹੈ ਤਾਂ ਜੋ ਕਈ ਵੀ ਜ਼ਰੂਰਤਮੰਦ ਬੱਚਾ ਪੈਸਿਆਂ ਦੀ ਤੰਗੀ ਕਾਰਨ ਪੜ੍ਹਾਈ ਤੋਂ ਵਾਂਝਾ ਨਾ ਰਹਿ ਸਕੇ। ਸਮਿਤੀ ਦੇ ਪ੍ਰਾਜੈਕਟ ਚੇਅਰਮੈਨ ਸਤਪਾਲ ਭਾਟੀਆ ਨੇ ਦੱਸਿਆ ਕਿ ਇਹ ਸਹਾਇਤਾ ਰਾਸ਼ੀ ਸਵਰਗਵਾਸੀ ਕੁਲਵੰਤ ਰਾਏ ਸੂਦ ਦੇ ਪੁੱਤਰਾਂ ਹਰੀਸ਼ ਸੂਦ ਤੇ ਸਤੀਸ਼ ਸੂਦ ਵਲੋਂ ਯੂ ਐਸ ਏ ਤੋਂ ਭੇਜੀ ਜਾਂਦੀ ਹੈ। ਸਮਿਤੀ ਵਲੋਂ 45 ਹਜ਼ਾਰ ਰੁਪਏ ਦਾ ਚੈੱਕ ਕਾਲਜ ਦੀ ਪ੍ਰਿੰਸੀਪਲ ਡਾ. ਆਰਤੀ ਤਰੇਹਨ ਨੂੰ ਭੇਟ ਕੀਤਾ ਗਿਆ। ਸਮਿਤੀ ਚੇਅਰਮੈਨ ਰਾਕੇਸ਼ ਮੁਲਤਾਨੀ ਨੇ ਦੱਸਿਆ ਕਿ ਪਿਛਲੇ 15 ਸਾਲਾਂ ਤੋਂ ਸਮਿਤੀ ਬੇਸਹਾਰਾ ਤੇ ਲੋੜਵੰਦਾਂ ਦੀ ਸੇਵਾ ਲਈ ਸਮਰਪਿਤ ਹੈ ਤੇ ਸੀਮਤੀ ਵਲੋਂ ਹਰ ਸੰਭਵ ਮਦਦ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਹ ਸਭ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਇਸ ਮੌਕੇ ਕਾਲਜ ਦੀ ਪ੍ਰਿੰਸੀਪਲ ਡਾ. ਆਰਤੀ ਤਰੇਹਨ, ਰਾਜੇਸ਼ ਅਨੰਦ, ਸਮਾਜ ਸੇਵੀ ਪਰਮਪ੍ਰੀਤ ਸਿੰਘ ਸੰਧੂ, ਮੁਨੀਸ਼ ਭਾਟੀਆ, ਰਾਕੇਸ਼ ਮੁਲਤਾਨੀ, ਵਿਨੋਦ ਅਰੋੜਾ, ਸਤਪਾਲ ਭਾਟੀਆ ਆਦਿ ਮੌਜੂਦ ਸਨ।

Advertisement
Advertisement
×