ਐੱਸਬੀਆਈ ਨੇ ਐੱਫਡੀ ’ਤੇ ਵਿਆਜ ਦਰ 0.20 ਫ਼ੀਸਦ ਘਟਾਈ
ਨਵੀਂ ਦਿੱਲੀ: ਭਾਰਤੀ ਸਟੇਟ ਬੈਂਕ (ਐੱਸਬੀਆਈ) ਨੇ 16 ਮਈ ਤੋਂ ਐੱਫਡੀ ’ਤੇ ਵਿਆਜ ਦਰਾਂ ਵਿੱਚ 0.20 ਫੀਸਦ ਦੀ ਕਟੌਤੀ ਕਰ ਦਿੱਤੀ ਹੈ। ਐੱਸਬੀਆਈ ਦੀ ਵੈੱਬਸਾਈਟ ’ਤੇ ਜਾਰੀ ਸੂਚਨਾ ਅਨੁਸਾਰ ਵਿਆਜ ਦਰਾਂ ’ਚ ਕਟੌਤੀ ਆਮ ਜਨਤਾ ਦੇ ਨਾਲ-ਨਾਲ ਸੀਨੀਅਰ ਨਾਗਰਿਕਾਂ ਲਈ...
Advertisement
ਨਵੀਂ ਦਿੱਲੀ: ਭਾਰਤੀ ਸਟੇਟ ਬੈਂਕ (ਐੱਸਬੀਆਈ) ਨੇ 16 ਮਈ ਤੋਂ ਐੱਫਡੀ ’ਤੇ ਵਿਆਜ ਦਰਾਂ ਵਿੱਚ 0.20 ਫੀਸਦ ਦੀ ਕਟੌਤੀ ਕਰ ਦਿੱਤੀ ਹੈ। ਐੱਸਬੀਆਈ ਦੀ ਵੈੱਬਸਾਈਟ ’ਤੇ ਜਾਰੀ ਸੂਚਨਾ ਅਨੁਸਾਰ ਵਿਆਜ ਦਰਾਂ ’ਚ ਕਟੌਤੀ ਆਮ ਜਨਤਾ ਦੇ ਨਾਲ-ਨਾਲ ਸੀਨੀਅਰ ਨਾਗਰਿਕਾਂ ਲਈ ਵੀ ਲਾਗੂ ਹੈ। ਦੋ ਤੋਂ ਤਿੰਨ ਸਾਲ ਤੋਂ ਘੱਟ ਸਮੇਂ ਦੀ ਐੱਫਡੀ ’ਤੇ 6.7 ਫ਼ੀਸਦ ਜਦਕਿ ਤਿੰਨ ਸਾਲ ਤੋਂ ਲੈ ਕੇ ਪੰਜ ਸਾਲ ਤੋਂ ਘੱਟ ਮਿਆਦ ਵਾਲੀ ਐੱਫਡੀ ’ਤੇ 6.55 ਫੀਸਦ ਵਿਆਜ ਮਿਲ ਰਿਹਾ ਹੈ। ਪੰਜ ਸਾਲ ਤੋਂ 10 ਸਾਲ ਦੀ ਮਿਆਦ ਵਾਲੀ ਐੱਫਡੀ ’ਤੇ ਹੁਣ ਆਮ ਲੋਕਾਂ ਨੂੰ 6.30 ਫੀਸਦ ਵਿਆਜ ਮਿਲ ਰਿਹਾ ਹੈ, ਜਦਕਿ ਸਾਲ ਤੋਂ ਦੋ ਸਾਲ ਤੋਂ ਘੱਟ ਮਿਆਦ ਲਈ ਇਹ ਦਰ 6.5 ਫ਼ੀਸਦ ਹੈ। ਐੱਸਬੀਆਈ ਦੀ 444 ਦਿਨਾਂ ਵਾਲੀ ਵਿਸ਼ੇਸ਼ ਯੋਜਨਾ ‘ਅਮ੍ਰਿਤ ਵ੍ਰਿਸ਼ਟੀ’ ਦੀ ਵਿਆਜ਼ ਦਰ ਵੀ 7.05 ਫੀਸਦ ਤੋਂ ਘਟਾ ਕੇ 6.85 ਫ਼ੀਸਦ ਕਰ ਦਿੱਤੀ ਗਈ ਹੈ। ਬਜ਼ੁਰਗ ਨਾਗਰਿਕਾਂ ਤੇ ਅਤਿ ਬਜ਼ੁਰਗ ਨਾਗਰਿਕਾਂ (80 ਸਾਲ ਤੋਂ ਵੱਧ ਉਮਰ) ਨੂੰ ਐੱਫਡੀ ’ਤੇ ਵਿਆਜ ਦਰ ’ਚ ਵਾਧੂ ਲਾਭ ਮਿਲਦਾ ਰਹੇਗਾ। -ਪੀਟੀਆਈ
Advertisement
Advertisement
×