DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਲਾਲ ਮਾਜਰਾ ਦਾ ਸਰਪੰਚ ਮੁਅੱਤਲ

ਸੋਲਰ ਲਾਈਟਾਂ ਖਰੀਦਣ ਵਿੱਚ ੳੂਣਤਾਈਅਾਂ ਦਾ ਦੋਸ਼

  • fb
  • twitter
  • whatsapp
  • whatsapp
Advertisement

ਕੁਰੂਕਸ਼ੇਤਰ ਦੇ ਡਿਪਟੀ ਕਮਿਸ਼ਨਰ ਵਿਸ਼ਰਾਮ ਕੁਮਾਰ ਮੀਣਾ ਨੇ ਸੋਲਰ ਲਾਈਟਾਂ ਖਰੀਦਣ ਵਿੱਚ ਊਣਤਾਈਆਂ ਵਰਤਣ ਦੇ ਦੋਸ਼ ਹੇਠ ਬਲਾਕ ਬਾਬੈਨ ਦੇ ਪਿੰਡ ਕਲਾਲ ਮਾਜਰਾ ਦੇ ਸਰਪੰਚ ਸੋਹਨ ਲਾਲ ਨੂੰ ਤੁਰੰਤ ਪ੍ਰਭਾਵ ਨਾਲ ਸਰਪੰਚ ਦੇ ਆਹੁਦੇ ਤੋਂ ਫਾਰਗ ਕਰ ਦਿੱਤਾ ਹੈ। ਡੀ ਸੀ ਨੇ ਪੰਚਾਇਤ ਦਾ ਚਾਰਜ ਬਹੁਮੱਤ ਰੱਖਣ ਵਾਲੇ ਪੰਚ ਨੂੰ ਦੇਣ ਦੇ ਆਦੇਸ਼ ਦਿੱਤੇ ਹਨ। ਪਿੰਡ ਦੇ ਸੁਭਾਸ਼ ਚੰਦ ਪੁੱਤਰ ਸੂਰਜਾ ਰਾਮ ਨੇ ਸਰਕਾਰ ਵੱਲੋਂ ਲਗਾਏ ਜਾ ਰਹੇ ਹੱਲ ਕੈਂਪਾਂ ਵਿਚ ਸ਼ਿਕਾਇਤ ਦੇ ਕੇ ਪਿੰਡ ਵਿਚ ਲਗਾਈਆਂ ਸੋਲਰ ਲਾਈਟਾਂ ਵਿਚ ਸਰਪੰਚ, ਗਰਾਮ ਸਕੱਤਰ ਜਿਤੇਂਦਰ ਸਿੰਘ ਅਤੇ ਗੁਰੂ ਕ੍ਰਿਪਾ ਸੋਲਰ ਐਨਰਜੀ ਸਿਸਟਮ ਲਾਡਵਾ ਵੱਲੋਂ ਵਰਤੀਆਂ ਗਈਆਂ ਊਣਤਾਈਆਂ ਦੀ ਜਾਂਚ ਦੀ ਮੰਗ ਕੀਤੀ ਸੀ। ਇਸ ਜਾਂਚ ਨੂੰ ਲੈ ਕੇ ਉਪ ਮੰਡਲ ਅਧਿਕਾਰੀ ਲਾਡਵਾ ਪੀ ਓ ਐਨ ਆਰ ਈ ਦਫਤਰ ਵਧੀਕ ਡਿਪਟੀ ਕਮਿਸ਼ਨਰ ਕੁਰੂਕਸ਼ੇਤਰ ਤੇ ਉਪ ਮੰਡਲ ਅਧਿਕਾਰੀ ਬਿਜਲੀ ਪੰਚਾਇਤੀ ਰਾਜ ਅੰਬਾਲਾ ਦੀ ਕਮੇਟੀ ਬਣਾਈ ਗਈ ਸੀ। ਜਾਂਚ ਕਮੇਟੀ ਨੇ ਸੁਭਾਸ਼ ਚੰਦ ਵਲੋਂ ਲਗਾਏ ਦੋਸ਼ਾ ਨੂੰ ਸਹੀ ਪਾਇਆ। ਡੀ ਸੀ ਨੇ ਸਰਪੰਚ ਨੂੰ ਮੁਅੱਤਲ ਕਰਦਿਆਂ ਮਾਮਲੇ ਦੀ ਅਗਲੇਰੀ ਜਾਂਚ ਲਈ ਵਧੀਕ ਡਿਪਟੀ ਕਮਿਸ਼ਨਰ ਕੁਰੂਕਸ਼ੇਤਰ ਨੂੰ ਜਾਂਚ ਅਧਿਕਾਰੀ ਨਿਯੁਕਤ ਕੀਤਾ ਹੈ। ਉਨਾਂ ਇਹ ਵੀ ਆਦੇਸ਼ ਦਿੱਤੇ ਹਨ ਕਿ ਮੁਅਤਲੀ ਦੇ ਸਮੇਂ ਦੌਰਾਨ ਸਰਪੰਚ ਸੋਹਨ ਲਾਲ ਪੰਚਾਇਤ ਦੀ ਕਿਸੇ ਵੀ ਕਾਰਵਾਈ ਵਿਚ ਹਿੱਸਾ ਨਹੀਂ ਲੈ ਸਕੇਗਾ। ਉਧਰ, ਸੁਭਾਸ਼ ਚੰਦ ਨੇ ਡੀ ਸੀ ਦੇ ਫੈਸਲੇ ਦਾ ਸਵਾਗਤ ਕੀਤਾ ਹੈ ਤੇ ਕਿਹਾ ਹੈ ਕਿ ਇਸ ਫੈਸਲੇ ਨਾਲ ਉਨ੍ਹਾਂ ਸਰਪੰਚਾਂ ਨੂੰ ਵੀ ਨਸੀਹਤ ਮਿਲੇਗੀ ਜੋ ਪੰਚਾਇਤ ਦੇ ਪੈਸਿਆਂ ਨੂੰ ਆਪਣੀ ਨਿੱਜੀ ਜਗੀਰ ਸਮਝ ਕੇ ਉਸ ਦਾ ਦੁਰਉਪਯੋਗ ਕਰਦੇ ਹਨ।

Advertisement
Advertisement
×