DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Sanitation Workers Promotion: ਸਫ਼ਾਈ ਕਰਮਚਾਰੀ ਤੇ ਸੀਵਰਮੈਨ ਵੀ ਹੁਣ ਬਣ ਸਕਣਗੇ ਕਲਰਕ; ਸਰਕਾਰ ਨੇ ਬਦਲੇ ਨਿਯਮ

ਨਗਰ ਨਿਗਮਾਂ ’ਚ 20 ਫ਼ੀਸਦੀ ਪ੍ਰਮੋਸ਼ਨ ਕੋਟੇ ਲਈ 5 ਸਾਲ ਦਾ ਤਜ਼ਰਬਾ ਤੇ 12ਵੀਂ ਪਾਸ ਹੋਣਾ ਜ਼ਰੂਰੀ; ਕੰਪਿਊਟਰ ਗਿਆਨ ਤੇ ਵਿਭਾਗੀ ਟੈਸਟ ਦੀ ਸ਼ਰਤ ਖ਼ਤਮ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਸੂਬੇ ਦੇ ਸਫ਼ਾਈ ਕਰਮਚਾਰੀਆਂ ਅਤੇ ਸੀਵਰਮੈਨਾਂ ਨੂੰ ਵੱਡੀ ਰਾਹਤ ਦਿੰਦਿਆਂ ਨਗਰ ਨਿਗਮਾਂ ਵਿੱਚ ਕਲਰਕ ਦੀ ਪੋਸਟ ’ਤੇ ਤਰੱਕੀ (Promotion) ਦੇਣ ਲਈ ਸੇਵਾ ਨਿਯਮਾਂ ਵਿੱਚ ਸੋਧ ਕਰ ਦਿੱਤੀ ਹੈ। ਨਗਰ ਪਾਲਿਕਾ ਕਰਮਚਾਰੀ ਸੰਘ ਵੱਲੋਂ ਕੀਤੀ ਗਈ 37 ਦਿਨਾਂ ਦੀ ਹੜਤਾਲ ਤੋਂ ਬਾਅਦ ਸਰਕਾਰ ਨੇ 11 ਸਤੰਬਰ ਨੂੰ ਇਹ ਮੰਗ ਪ੍ਰਵਾਨ ਕੀਤੀ ਸੀ। ਸ਼ਹਿਰੀ ਸਥਾਨਕ ਨਿਕਾਏ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਅਸ਼ੋਕ ਮੀਨਾ ਦੁਆਰਾ ‘ਹਰਿਆਣਾ ਮਿਊਂਸਪਲ ਕਾਰਪੋਰੇਸ਼ਨ ਐਂਪਲਾਇਜ਼ ਸਰਵਿਸ ਰੂਲਜ਼, 1998’ ਵਿੱਚ ਕੀਤੀ ਗਈ ਸੋਧ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਨਗਰ ਪਰਿਸ਼ਦਾਂ ਅਤੇ ਨਗਰ ਪਾਲਿਕਾਵਾਂ ਲਈ ਵੀ ਨਿਯਮਾਂ ’ਚ ਸੋਧ ਦਾ ਖਰੜਾ ਜਾਰੀ ਕਰਕੇ 10 ਦਿਨਾਂ ਦੇ ਅੰਦਰ ਉਜ਼ਰ (ਇਤਰਾਜ਼) ਮੰਗੇ ਗਏ ਹਨ।

ਨਵੇਂ ਨਿਯਮਾਂ ਅਨੁਸਾਰ ਨਗਰ ਨਿਗਮਾਂ ਵਿੱਚ ਤਰੱਕੀ ਰਾਹੀਂ ਭਰੀਆਂ ਜਾਣ ਵਾਲੀਆਂ 20 ਫ਼ੀਸਦੀ ਕਲਰਕਾਂ ਦੀਆਂ ਪੋਸਟਾਂ ਲਈ ਹੁਣ ਚੌਕੀਦਾਰਾਂ, ਪਿਓਨਾਂ, ਬਿੱਲ ਵੰਡਣ ਵਾਲਿਆਂ ਅਤੇ ਹੈਲਪਰਾਂ ਦੇ ਨਾਲ-ਨਾਲ ਸਫ਼ਾਈ ਕਰਮਚਾਰੀ ਤੇ ਸੀਵਰਮੈਨ ਵੀ ਯੋਗ ਹੋਣਗੇ। ਇਸ ਲਈ ਪੱਕੀ ਨੌਕਰੀ ਵਿੱਚ 5 ਸਾਲ ਦਾ ਤਜ਼ਰਬਾ, 12ਵੀਂ ਪਾਸ ਦੀ ਪੜ੍ਹਾਈ ਅਤੇ ਮੈਟ੍ਰਿਕ ਵਿੱਚ ਹਿੰਦੀ/ਸੰਸਕ੍ਰਿਤ ਵਿਸ਼ਾ ਹੋਣਾ ਲਾਜ਼ਮੀ ਹੈ। ਵਰਣਨਯੋਗ ਹੈ ਕਿ ਹਰਿਆਣਾ ਵਿੱਚ ਸਫ਼ਾਈ ਕਰਮਚਾਰੀ ਜਾਂ ਸੀਵਰਮੈਨ ਬਣਨ ਲਈ ਮੂਲ ਯੋਗਤਾ ਕੇਵਲ ਲਿਖਣ-ਪੜ੍ਹਨ ਦੀ ਸਮਰੱਥਾ ਹੀ ਹੁੰਦੀ ਹੈ, ਜਦਕਿ ਹੁਣ ਤਰੱਕੀ ਲਈ 12ਵੀਂ ਦੀ ਸ਼ਰਤ ਰੱਖੀ ਗਈ ਹੈ।

Advertisement

ਸਰਕਾਰ ਨੇ ਤਰੱਕੀ ਪ੍ਰਕਿਰਿਆ ਨੂੰ ਹੋਰ ਸੁਖਾਲਾ ਬਣਾਉਂਦਿਆਂ ਕਮਿਸ਼ਨਰ ਦੁਆਰਾ ਲਈ ਜਾਣ ਵਾਲੀ 12ਵੀਂ ਪੱਧਰ ਦੀ ਹਿੰਦੀ ਅਤੇ ਅੰਗਰੇਜ਼ੀ ਦੀ ਵਿਭਾਗੀ ਪ੍ਰੀਖਿਆ ਦੀ ਸ਼ਰਤ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਹੈ। ਇਸ ਦੇ ਨਾਲ ਹੀ 80 ਫ਼ੀਸਦੀ ਪੋਸਟਾਂ ’ਤੇ ਹੁੰਦੀ ਸਿੱਧੀ ਭਰਤੀ ਲਈ ਵੀ ਕੰਪਿਊਟਰ ਗਿਆਨ ਦੀ ਜ਼ਰੂਰੀ ਸ਼ਰਤ ਨੂੰ ਹਟਾ ਦਿੱਤਾ ਗਿਆ ਹੈ।

Advertisement

ਨਗਰ ਪਰਿਸ਼ਦਾਂ ਅਤੇ ਨਗਰ ਪਾਲਿਕਾਵਾਂ ਦੇ ਨਵੇਂ ਖਰੜਾ ਨਿਯਮਾਂ ਅਨੁਸਾਰ, ਪਹਿਲਾਂ ਕਲਰਕ ਦੀ ਤਰੱਕੀ ਲਈ ਮੈਟ੍ਰਿਕ ਯੋਗਤਾ ਰੱਖੀ ਗਈ ਸੀ, ਜਿਸ ਨੂੰ ਹੁਣ ਵਧਾ ਕੇ 12ਵੀਂ ਪਾਸ ਕਰ ਦਿੱਤਾ ਗਿਆ ਹੈ। ਇਨ੍ਹਾਂ ਸੰਸਥਾਵਾਂ ਵਿੱਚ ਵੀ 5 ਸਾਲ ਦੀ ਨਿਯਮਤ ਸੇਵਾ ਪੂਰੀ ਕਰਨ ਵਾਲੇ ‘ਸਫ਼ਾਈ ਮਜ਼ਦੂਰ’ ਤਰੱਕੀ ਦੇ ਹੱਕਦਾਰ ਹੋਣਗੇ, ਬਸ਼ਰਤੇ ਉਨ੍ਹਾਂ ਨੇ ਮੈਟ੍ਰਿਕ ਜਾਂ ਉੱਚ ਸਿੱਖਿਆ ਵਿੱਚ ਹਿੰਦੀ ਜਾਂ ਸੰਸਕ੍ਰਿਤ ਵਿਸ਼ਾ ਪੜ੍ਹਿਆ ਹੋਵੇ।

Advertisement
×