DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਾਂਗਵਾਨ ਸਪੋਰਟਸ ਅਕੈਡਮੀ ਨੇ ਖੇਡ ਮੁਕਾਬਲੇ ਕਰਵਾਏ

ਦੌਡ਼ ਮੁਕਾਬਲੇ ’ਚੋਂ ਪਾਰਥ ਨੇ ਪਹਿਲਾ ਅਤੇ ਭਾਰਤ ਨੇ ਦੂਜਾ ਸਥਾਨ ਮੱੱਲਿਅਾ

  • fb
  • twitter
  • whatsapp
  • whatsapp
featured-img featured-img
ਬਲਾਕ ਪੱਧਰੀ ਖੇਡ ਮੁਕਾਬਲੇ ਦੇ ਜੇਤੂ ਖਿਡਾਰੀਆਂ ਦਾ ਸਨਮਾਨ ਕਰਦੇ ਹੋਏ।
Advertisement

ਪਿੰਡ ਸੰਘੋਰ ਵਿੱਚ ਸਥਿਤ ਸਾਂਗਵਾਨ ਸਪੋਰਟਸ ਅਕੈਡਮੀ ਵਿੱਚ ਬਲਾਕ ਪੱਧਰੀ ਖੇਡ ਮੁਕਾਬਲੇ ਕਰਵਾਏ ਗਏ। ਮੁਕਾਬਲਿਆਂ ਵਿੱਚ 15 ਤੋਂ 29 ਸਾਲ ਦੀ ਉਮਰ ਵਰਗ ਦੇ ਖਿਡਾਰੀਆਂ ਨੇ ਹਿੱਸਾ ਲਿਆ। ਇਨ੍ਹਾਂ ਮੁਕਾਬਲਿਆਂ ਵਿੱਚ ਬਤੌਰ ਮੁੱਖ ਮਹਿਮਾਨ ਸਰਪੰਚ ਰਾਕੇਸ਼ ਕੁਮਾਰ ਨੇ ਸ਼ਿਰਕਤ ਕੀਤੀ। ਉਨ੍ਹਾਂ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਹਾ ਕਿ ਅਜਿਹੇ ਖੇਡ ਮੁਕਾਬਲੇ ਨੌਜਵਾਨਾਂ ਲਈ ਵਧੀਆ ਮੌਕੇ ਪ੍ਰਦਾਨ ਕਰਦੇ ਹਨ। ਉਨ੍ਹਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਖੇਡਾਂ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਨ ਤੇ ਉਨ੍ਹਾਂ ਨੂੰ ਨਸ਼ਿਆਂ ਤੋਂ ਬਚਾਉਣ। ਇਸ ਮੌਕੇ ਸਾਂਗਵਾਨ ਅਕੈਡਮੀ ਦੇ ਡਾਇਰੈਕਟਰ ਅਨਿਲ ਸਾਂਗਵਾਨ ਨੇ ਭਾਰਤ ਸਰਕਾਰ ਦੇ ਯੁਵਾ ਮਾਮਲਿਆਂ ਤੇ ਖੇਡ ਮੰਤਰਾਲੇ ਦੇ ਡਿਪਟੀ ਡਾਇਰੈਕਟਰ ਸੁਰਮਈ ਸ਼ਰਮਾ ਦੇ ਨਿਰਦੇਸ਼ਨ ਹੇਠ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਨੌਜਵਾਨਾਂ ਨੂੰ ਕਿਹਾ ਕਿ ਅਜਿਹੇ ਮੌਕੇ ਉਨ੍ਹਾਂ ਲਈ ਕੀਮਤੀ ਪਲੈਟਫਾਰਮ ਪ੍ਰਦਾਨ ਕਰਦੇ ਹਨ ਤੇ ਉਨ੍ਹਾਂ ਨੂੰ ਤਰੱਕੀ ਲਈ ਪ੍ਰੇਰਿਤ ਕਰਦੇ ਹਨ। ਅਨਿਲ ਸਾਂਗਵਾਨ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਪਾਰਥ ਨੇ 400 ਮੀਟਰ ਦੌੜ ਵਿੱਚ ਪਹਿਲਾ, ਭਾਰਤ ਨੇ ਦੂਜਾ ਤੇ ਨਵਦੀਪ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਦੇ ਨਾਲ ਹੀ ਉੱਚੀ ਛਾਲ ਵਿਚ ਵਿੱਕੀ ਨੇ ਪਹਿਲਾ, ਹਰਮਨ ਨੇ ਦੂਜਾ ਤੇ ਪਾਰਥ ਨੇ ਤੀਜਾ, ਕੁੜੀਆਂ ਦੀ 400ਮੀਟਰ ਦੀ ਦੌੜ ਵਿਚ ਗੁਜੰਨ ਨੇ ਪਹਿਲਾ, ਅਨਾਮਿਕਾ ਨੇ ਦੂਜਾ ਤੇ ਸ਼ਗੁਨ ਨੇ ਤੀਜਾ, ਕੁੜੀਆਂ ਦੀ ਲੰਮੀ ਛਾਲ ਵਿਚ ਮਹਿਕ ਨੇ ਪਹਿਲਾ, ਸ਼ਿਵਾਨੀ ਨੇ ਦੂਜਾ ਤੇ ਗੂੰਜਨ ਨੇ ਤੀਜਾ, 200 ਮੀਟਰ ਦੀ ਦੌੜ ਵਿਚ ਵਿੱਕੀ ਨੇ ਪਹਿਲਾ, ਨਵਦੀਪ ਨੇ ਦੂਜਾ ਤੇ ਯਸ਼ ਨੇ ਤੀਜਾ, 200 ਮੀਟਰ ਦੀ ਕੁੜੀਆਂ ਦੀ ਦੌੜ ਵਿਚ ਸ਼ਗਨ ਨੇ ਪਹਿਲਾ, ਮਹਿਕ ਨੇ ਦੂਜਾ ਤੇ ਸ਼ਿਵਾਨੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਮਾਗਮ ਵਿਚ ਪਿੰਡ ਦੇ ਕਈ ਪਤਵੰਤੇ ਤੇ ਸਾਂਗਵਾਨ ਸਪੋਰਟਸ ਅਕੈਡਮੀ ਦੇ ਮੈਂਬਰਾਂ ਨੇ ਖੇਡ ’ਚ ਮਹੱਤਵਪੂਰਨ ਭੂਮਿਕਾ ਨਿਭਾਈ। ਜੇਤੂ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ।

Advertisement
Advertisement
×