DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਰੌਇਲ ਕਲੱਬ ਨੇ ਤੀਆਂ ਦਾ ਤਿਉਹਾਰ ਮਨਾਇਆ

ਰੌਇਲ ਵਿਮੈੱਨਜ਼ ਕਲੱਬ ਆਫ਼ ਨਰਾਇਣਗੜ੍ਹ ਨੇ ਤੀਆਂ ਦਾ ਤਿਉਹਾਰ ਬਹੁਤ ਉਤਸ਼ਾਹ ਨਾਲ ਮਨਾਇਆ। ਰੌਇਲ ਕਲੱਬ ਦੇ ਕੋਆਰਡੀਨੇਟਰ ਗੁਰਵਿੰਦਰ ਕੌਰ ਅਤੇ ਦਲਜੀਤ ਕੌਰ ਦੀ ਅਗਵਾਈ ਹੇਠ ਕਰਵਾਏ ਸਮਾਗਮ ਦਾ ਆਗਾਜ਼ ਸਮਾਜ ਸੇਵਿਕਾ ਅਨੀਤਾ ਚੌਧਰੀ ਨੇ ਕੀਤਾ। ਇਸ ਮਗਰੋਂ ਔਰਤਾਂ ਨੇ ਲੋਕ...

  • fb
  • twitter
  • whatsapp
  • whatsapp
featured-img featured-img
ਨਰਾਇਣਗੜ੍ਹ ਵਿੱਚ ਤੀਆਂ ਮਨਾਉਂਦੀਆਂ ਹੋਈਆਂ ਔਰਤਾਂ।
Advertisement

ਰੌਇਲ ਵਿਮੈੱਨਜ਼ ਕਲੱਬ ਆਫ਼ ਨਰਾਇਣਗੜ੍ਹ ਨੇ ਤੀਆਂ ਦਾ ਤਿਉਹਾਰ ਬਹੁਤ ਉਤਸ਼ਾਹ ਨਾਲ ਮਨਾਇਆ। ਰੌਇਲ ਕਲੱਬ ਦੇ ਕੋਆਰਡੀਨੇਟਰ ਗੁਰਵਿੰਦਰ ਕੌਰ ਅਤੇ ਦਲਜੀਤ ਕੌਰ ਦੀ ਅਗਵਾਈ ਹੇਠ ਕਰਵਾਏ ਸਮਾਗਮ ਦਾ ਆਗਾਜ਼ ਸਮਾਜ ਸੇਵਿਕਾ ਅਨੀਤਾ ਚੌਧਰੀ ਨੇ ਕੀਤਾ। ਇਸ ਮਗਰੋਂ ਔਰਤਾਂ ਨੇ ਲੋਕ ਗੀਤਾਂ ਅਤੇ ਗਿੱਧੇ ਨਾਲ ਰੰਗ ਬੰਨ੍ਹ ਦਿੱਤਾ। ਸਮਾਗਮ ਦੌਰਾਨ ਦਲਵਿੰਦਰ ਕੌਰ, ਪੂਜਾ, ਵੀਨਾ ਅੱਤਰੀ, ਸੁਨੀਤਾ ਸ਼ਰਮਾ, ਪਰਵੀਨ ਪੋਸ਼ਵਾਲ, ਰਿਤੂ, ਦੀਪਿਕਾ ਚੌਧਰੀ ਅਤੇ ਮੀਨੂ ਛਾਬੜਾ ਦੀ ਨਿਗਰਾਨੀ ਹੇਠ ਵੱਖ-ਵੱਖ ਮਨੋਰੰਜਕ ਖੇਡ ਮੁਕਾਬਲੇ ਕਰਵਾਏ ਗਏ। ਸੋਨਾਕਸ਼ੀ ਛਾਬੜਾ ਅਤੇ ਪ੍ਰਵੀਨ ਕੁਮਾਰੀ ਨੇ ਸਮਾਗਮ ਦੀ ਮੇਜ਼ਬਾਨੀ ਕੀਤੀ।

ਪੂਜਾ ਕੁਰਸੀ ਗੇਮ ਵਿੱਚ, ਪ੍ਰੀਤੀ ਬੈਲੂਨ ਗੇਮ ਵਿੱਚ ਅਤੇ ਦਿਵਿਆ ਵਰਮਾ ਕੁਈਜ਼ ਵਿੱਚ ਪਹਿਲੇ ਸਥਾਨ ’ਤੇ ਰਹੀਆਂ। ਇੱਕ ਰੈਂਪ ਵਾਕ ਮੁਕਾਬਲਾ ਕਰਵਾਇਆ ਗਿਆ ਜਿਸ ਦੇ ਆਧਾਰ ’ਤੇ ਸੁਨੈਨਾ ਚੌਧਰੀ, ਸੋਨਾਕਸ਼ੀ ਛਾਬੜਾ ਅਤੇ ਦੀਪਿਕਾ ਚੌਧਰੀ ਜੇਤੂ ਰਹੀ। ਰੌਇਲ ਕਲੱਬ ਦੀ ਆਗੂ ਗੁਰਵਿੰਦਰ ਕੌਰ ਅਤੇ ਦਲਜੀਤ ਕੌਰ ਨੇ ਦੱਸਿਆ ਕਿ ਸਮਾਗਮ ਵਿੱਚ 95 ਔਰਤਾਂ ਅਤੇ 20 ਬੱਚਿਆਂ ਨੇ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਉਦੇਸ਼ ਤਿਉਹਾਰ ਦੀ ਪਰੰਪਰਾ ਨੂੰ ਸੁਰੱਖਿਅਤ ਰੱਖਣਾ ਅਤੇ ਇਸਨੂੰ ਇੱਕ ਅਜਿਹੇ ਮਾਹੌਲ ਵਿੱਚ ਮਨਾਉਣਾ ਹੈ ਜਿੱਥੇ ਹਰ ਕੋਈ ਉਹੀ ਅਨੁਭਵ ਪ੍ਰਾਪਤ ਕਰੇ ਜੋ ਉਹ ਪਰਿਵਾਰ ਅਤੇ ਦੋਸਤਾਂ ਨਾਲ ਕਰਦੇ ਹਨ। ਉਨ੍ਹਾਂ ਕਿਹਾ ਕਿ ਕਲੱਬ ਵੱਲੋਂ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਸਮਾਗਮ ਕਰਵਾਏ ਜਾਣਗੇ।

Advertisement

Advertisement
Advertisement
×