DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Rotary Club ਦੇ ਪ੍ਰਧਾਨ ਵੱਲੋਂ Library ਦਾ ਉਦਘਾਟਨ

ਵਿਦਿਆਰਥੀਆਂ ਦੇ ਬੌਧਿਕ ਵਿਕਾਸ ਲਈ ਵਿਸ਼ੇਸ਼ ਉਪਰਾਲਾ

  • fb
  • twitter
  • whatsapp
  • whatsapp
featured-img featured-img
ਲਾਇਬ੍ਰੇਰੀ ਦਾ ਉਦਘਾਟਨ ਕਰਦੇ ਰੋਟਰੀ ਕਲੱਬ ਦੇ ਅਹੁਦੇਦਾਰ।
Advertisement

ਰੋਟਰੀ ਕਲੱਬ ਆਫ ਸ਼ਾਹਬਾਦ ਦੇ ਪ੍ਰਧਾਨ ਡਾ. ਆਰ ਐੱਸ ਘੁੰਮਣ ਨੇ ਸਥਾਨਕ ਡੀ ਏ ਵੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਨਵੀਂ ਲਾਇਬ੍ਰੇਰੀ ਦਾ ਉਦਘਾਟਨ ਕੀਤਾ। ਰੋਟਰੀ ਕਲੱਬ ਵੱਲੋਂ ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਕਰਨ ਦੇ ਮਕਸਦ ਨਾਲ ਸਕੂਲ ਨੂੰ 530 ਕਿਤਾਬਾਂ ਅਤੇ ਤਿੰਨ ਬੁਕ ਰੈਕ ਦਾਨ ਵਜੋਂ ਦਿੱਤੇ ਗਏ ਹਨ।

ਸਮਾਗਮ ਦੌਰਾਨ ਸੰਬੋਧਨ ਕਰਦਿਆਂ ਰੋਟਰੀ ਪ੍ਰਧਾਨ ਡਾ. ਆਰ ਐੱਸ ਘੁੰਮਣ ਨੇ ਕਿਹਾ ਕਿ ਲਾਇਬ੍ਰੇਰੀ ਕਿਸੇ ਵੀ ਵਿਦਿਅਕ ਸੰਸਥਾ ਦੀ ਰੂਹ ਹੁੰਦੀ ਹੈ। ਕਿਤਾਬਾਂ ਵਿਦਿਆਰਥੀਆਂ ਨੂੰ ਗਿਆਨ, ਉੱਚੀਆਂ ਕਦਰਾਂ-ਕੀਮਤਾਂ ਅਤੇ ਜੀਵਨ ਵਿੱਚ ਸਹੀ ਦਿਸ਼ਾ ਦਿੰਦੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਡਿਜੀਟਲ ਯੁੱਗ ਵਿੱਚ ਵੀ ਕਿਤਾਬਾਂ ਦੀ ਮਹੱਤਤਾ ਘੱਟ ਨਹੀਂ ਹੋਈ। ਚੰਗੀਆਂ ਕਿਤਾਬਾਂ ਦਾ ਅਧਿਐਨ ਵਿਦਿਆਰਥੀਆਂ ਦੇ ਸ਼ਖਸੀਅਤ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਕਿਤਾਬਾਂ ਅਸਲ ਵਿੱਚ ਸੱਚੀਆਂ ਦੋਸਤ ਹਨ ਜੋ ਹਰ ਸਥਿਤੀ ਵਿੱਚ ਮਾਰਗ ਦਰਸ਼ਨ ਕਰਦੀਆਂ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਲਾਇਬਰੇਰੀ ਦੀ ਨਿਯਮਤ ਵਰਤੋਂ ਕਰਨ ਅਤੇ ਪੜ੍ਹਨ ਦੀ ਆਦਤ ਵਿਕਸਤ ਕਰਨ ਲਈ ਪ੍ਰੇਰਿਤ ਕੀਤਾ।

Advertisement

ਪ੍ਰਾਜੈਕਟ ਚੇਅਰਮੈਨ ਰੋਟੈਰੀਅਨ ਸੁਨੀਲ ਬਵੇਜਾ ਨੇ ਦੱਸਿਆ ਕਿ ਇਸ ਕਾਰਜ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਪੜ੍ਹਨ ਦੀ ਭਾਵਨਾ ਪੈਦਾ ਕਰਨਾ ਅਤੇ ਉਨ੍ਹਾਂ ਨੂੰ ਮਿਆਰੀ ਅਧਿਐਨ ਸਮੱਗਰੀ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਇਹ ਕਿਤਾਬਾਂ ਬੱਚਿਆਂ ਦੇ ਬੌਧਿਕ ਵਿਕਾਸ ਵਿੱਚ ਸਹਾਈ ਹੋਣਗੀਆਂ। ਸਕੂਲ ਦੇ ਪ੍ਰਿੰਸੀਪਲ ਮਨਦੀਪ ਸ਼ਰਮਾ ਨੇ ਰੋਟਰੀ ਕਲੱਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਉਪਰਾਲਾ ਬਿਹਤਰ ਵਿਦਿਅਕ ਮਾਹੌਲ ਸਿਰਜਣ ਵਿੱਚ ਮਦਦਗਾਰ ਸਾਬਤ ਹੋਵੇਗਾ। ਇਸ ਮੌਕੇ ਰੋਟਰੀ ਜ਼ਿਲ੍ਹਾ ਗਵਰਨਰ ਦੇ ਮੁੱਖ ਸਲਾਹਕਾਰ ਰਾਜ ਕੁਮਾਰ ਗਰਗ, ਸਹਾਇਕ ਗਵਰਨਰ ਡਾ. ਐਸ ਐਸ ਆਹੂਜਾ, ਰੋਟਰੀ ਸਕੱਤਰ ਵਿਕਰਮ ਗੁਪਤਾ, ਐਸ ਸੀ ਸਿੰਗਲਾ, ਵਿਜੇ ਮਲਿਕ, ਲਖਵਿੰਦਰ ਸਿੰਘ, ਵਿਕਾਸ ਨਰਵਾਲ, ਪਰਵੀਨ ਕੁਮਾਰ, ਸੰਜੀਵ ਕੋਹਲੀ, ਸੁਖਚੈਨ, ਰਮੇਸ਼ ਅਤੇ ਸਕੂਲ ਪ੍ਰਬੰਧਕੀ ਕਮੇਟੀ ਦੇ ਮੈਂਬਰ ਹਾਜ਼ਰ ਸਨ।

Advertisement

Advertisement
×