DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਰੋਟਰੀ ਕਲੱਬ ਨੇ ਮੈਗਾ ਮੈਡੀਕਲ ਕੈਂਪ ਲਾਇਆ

ਰੋਟਰੀ ਰੌਇਲ ਕਲੱਬ ਸ਼ਾਹਬਾਦ ਵੱਲੋਂ ਲਾਡਵਾ ਰੋਡ ਸਥਿਤ ਹੇਅਰ ਆਈ ਪੀ ਐੱਫ ਸੈਂਟਰ ਵਿੱਚ ਮੈਗਾ ਮੈਡੀਕਲ ਕੈਂਪ ਲਾਇਆ ਗਿਆ। ਕੈਂਪ ਵਿੱਚ ਹੱਡੀਆਂ ਦੇ ਰੋਗਾਂ ਦੇ ਮਾਹਿਰ ਡਾ. ਪ੍ਰਭਨੂਰ ਸਿੰਘ ਹੇਅਰ ਅਤੇ ਮਹਿਲਾ ਰੋਗਾਂ ਦੀ ਮਾਹਿਰ ਡਾ. ਅਮਨਬੀਰ ਕੌਰ ਅਤੇ ਉਨ੍ਹਾਂ...

  • fb
  • twitter
  • whatsapp
  • whatsapp
featured-img featured-img
ਮੁੱਖ ਮਹਿਮਾਨ ਤਰਲੋਚਨ ਸਿੰਘ ਹਾਂਡਾ ਦਾ ਸਨਮਾਨ ਕਰਦੇ ਹੋਏ ਕਲੱਬ ਮੈਂਬਰ।
Advertisement

ਰੋਟਰੀ ਰੌਇਲ ਕਲੱਬ ਸ਼ਾਹਬਾਦ ਵੱਲੋਂ ਲਾਡਵਾ ਰੋਡ ਸਥਿਤ ਹੇਅਰ ਆਈ ਪੀ ਐੱਫ ਸੈਂਟਰ ਵਿੱਚ ਮੈਗਾ ਮੈਡੀਕਲ ਕੈਂਪ ਲਾਇਆ ਗਿਆ। ਕੈਂਪ ਵਿੱਚ ਹੱਡੀਆਂ ਦੇ ਰੋਗਾਂ ਦੇ ਮਾਹਿਰ ਡਾ. ਪ੍ਰਭਨੂਰ ਸਿੰਘ ਹੇਅਰ ਅਤੇ ਮਹਿਲਾ ਰੋਗਾਂ ਦੀ ਮਾਹਿਰ ਡਾ. ਅਮਨਬੀਰ ਕੌਰ ਅਤੇ ਉਨ੍ਹਾਂ ਦੀ ਟੀਮ ਨੇ ਮਰੀਜ਼ਾਂ ਦੀ ਜਾਂਚ ਕੀਤੀ। ਇਸ ਮੌਕੇ ਮਾਰਕੀਟ ਕਮੇਟੀ ਦੇ ਵਾਈਸ ਚੇਅਰਮੈਨ ਤਰਲੋਚਨ ਸਿੰਘ ਹਾਂਡਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਅਤੇ ਹਰਿਆਣਾ ਰਾਜ ਸਹਿਕਾਰੀ ਖੇਤੀ ਤੇ ਗ੍ਰਾਮੀਣ ਵਿਕਾਸ ਬੈਂਕ ਦੇ ਚੇਅਰਮੈਨ ਸੁਭਾਸ਼ ਕਲਸਾਣਾ, 48 ਕੋਸ ਤੀਰਥ ਨਿਗਰਾਨੀ ਕਮੇਟੀ ਦੇ ਚੇਅਰਮੈਨ ਰਵਿੰਦਰ ਸਾਂਗਵਾਨ ਠੋਲ, ਮਾਤਾ ਰੁਕਮਣੀ ਰਾਏ ਸਕੂਲ ਪ੍ਰਬੰਧਕ ਕਮੇਟੀ ਦੇ ਮੈਨੇਜਰ ਅੰਸ਼ੁਲ ਬੰਸਲ ਆਦਿ ਨੇ ਇਸ ਕੈਂਪ ਵਿੱਚ ਮੌਜੂਦ ਰਹਿ ਕੇ ਰੋਟਰੀ ਪਰਿਵਾਰ ਦਾ ਹੌਸਲਾ ਵਧਾਇਆ। ਰੋਟਰੀ ਰੌਇਲ ਦੇ ਪ੍ਰਧਾਨ ਡਾ. ਅਖਿਲ ਸ਼ਰਮਾ, ਮੀਤ ਪ੍ਰਧਾਨ ਸਤਵਿੰਦਰ ਸਿੰਘ ਗਾਬਾ ਅਤੇ ਹੋਰ ਮੈਂਬਰਾਂ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਪ੍ਰਾਜੈਕਟ ਚੇਅਰਮੈਨ ਆਸ਼ੂ ਤੋਸ਼ ਗਰਗ ਨੇ ਦੱਸਿਆ ਕਿ ਕੈਂਪ ਵਿੱਚ 268 ਤੋਂ ਵੱਧ ਲੋਕਾਂ ਦੀ ਜਾਂਚ ਕੀਤੀ ਗਈ। ਇਸ ਦੌਰਾਨ ਲੋੜ ਅਨੁਸਾਰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਕੈਂਸਰ ਦੀ ਜਾਂਚ, ਸੀ ਬੀ. ਸੀ, ਬੀ ਐੱਮ ਡੀ, ਈ ਸੀ ਜੀ ਅਤੇ ਐਕਸ-ਰੇਅ ਆਦਿ ਮੁਫ਼ਤ ਕੀਤੇ ਗਏ। ਮੁੱਖ ਮਹਿਮਾਨ ਤਰਲੋਚਨ ਸਿੰਘ ਹਾਂਡਾ ਨੇ ਕਿਹਾ ਕਿ ਮਨੁੱਖਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ, ਜਿਸ ਨੂੰ ਰੋਟਰੀ ਰੌਇਲ ਤਨਦੇਹੀ ਨਾਲ ਨਿਭਾਅ ਰਿਹਾ ਹੈ। ਉਨ੍ਹਾਂ ਕਿਹਾ ਕਿ ਖੇਤਰ ਵਿੱਚ ਸਿਹਤ ਸੇਵਾਵਾਂ ਨੂੰ ਲੈ ਕੇ ਜ਼ਮੀਨੀ ਪੱਧਰ ’ਤੇ ਕੰਮ ਕਰਨ ਦੀ ਜ਼ਰੂਰਤ ਹੈ। ਕਲੱਬ ਵੱਲੋਂ ਮੁੱਖ ਮਹਿਮਾਨ ਨੇ ਡਾ. ਪ੍ਰਭਨੂਰ ਸਿੰਘ ਅਤੇ ਡਾ. ਅਮਨਬੀਰ ਕੌਰ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਪਰਮਜੀਤ ਸਿੰਘ ਹੇਅਰ, ਵਕੀਲ ਆਰ ਡੀ ਗੁਪਤਾ, ਉਦਯੋਗਪਤੀ ਪ੍ਰਵੀਨ ਗਰਗ, ਨਿਖਿਲ ਸੇਠੀ, ਰਾਕੇਸ਼ ਗਰਗ, ਰਾਜੀਵ ਗੁਪਤਾ, ਓਂਕਾਰ ਸਿੰਘ ਗੁੰਬਰ ਆਦਿ ਮੌਜੂਦ ਸਨ।

Advertisement
Advertisement
×