DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਰੋਟਰੀ ਕਲੱਬ ਨੇ ਸਨਮਾਨ ਸਮਾਰੋਹ ਕਰਵਾਇਆ

ਆਰ ਐੱਸ ਘੁੰਮਣ ਨੇ ਕਲੱਬ ਦੇ ਕੰਮਾਂ ਬਾਰੇ ਚਾਨਣਾ ਪਾਇਆ

  • fb
  • twitter
  • whatsapp
  • whatsapp
featured-img featured-img
ਮੁੱਖ ਮਹਿਮਾਨ ਰੋਟੇਰੀਅਨ ਹਸਨ ਸਿੰਘ ਮੇਜੀ ਦਾ ਸਨਮਾਨ ਕਰਦੇ ਹੋਏ ਕਲੱਬ ਦੇ ਅਹੁਦੇਦਾਰ।
Advertisement

ਰੋਟਰੀ ਕਲੱਬ ਸ਼ਾਹਬਾਦ ਵੱਲੋਂ ਲਾਡਵਾ ਸਥਿਤ ਇਕ ਰਿਜ਼ੋਰਟ ਵਿੱਚ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਦੌਰਾਨ ਰੋਟੇਰੀਅਨ ਹਸਨ ਸਿੰਘ ਮੇਜੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਅਤੇ ਰਮੇਸ਼ ਬਵੇਜਾ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਲ ਹੋਏ। ਰੋਟਰੀ ਕਲੱਬ ਦੇ ਮੌਜੂਦਾ ਪ੍ਰਧਾਨ ਡਾ. ਆਰ ਐੱਸ ਘੁੰਮਣ ਨੇ ਮੁੱਖ ਮਹਿਮਾਨ ਰੋਟੇਰੀਅਨ ਹਸਨ ਸਿੰਘ ਮੇਜੀ, ਵਿਸ਼ੇਸ਼ ਮਹਿਮਾਨ ਰਾਜੇਸ਼ ਬਵੇਜਾ, ਜ਼ਿਲ੍ਹਾ ਗਵਰਨਰ ਦੇ ਮੁੱਖ ਸਲਾਹਕਾਰ ਰੋਟੇਰੀਅਨ ਰਾਜ ਕੁਮਾਰ ਗਰਗ, ਸਹਾਇਕ ਗਵਰਨਰ ਐੱਸ ਐੱਸ ਅਹੂਜਾ, ਅਜੈ ਮਾਨ, ਗੋਲਡੀ ਔਜਲਾ, ਇਨਰਵੀਲ ਕਲੱਬ ਦੀ ਪ੍ਰਧਾਨ ਰੇਣੂ ਵਧਵਾ, ਰੋਟਰੀ ਮੈਂਬਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਨਿੱਘਾ ਸਵਾਗਤ ਕੀਤਾ। ਕਲੱਬ ਦੀ ਸਾਲਾਨਾ ਰਿਪੋਰਟ ਪੇਸ਼ ਕਰਦਿਆਂ ਡਾ. ਆਰ ਐੱਸ ਘੁੰਮਣ ਨੇ ਦੱਸਿਆ ਕਿ ਸਾਲ 2025-26 ਦੌਰਾਨ ਕਲੱਬ ਨੇ 316 ਪ੍ਰਾਜੈਕਟ ਸਿਰੇ ਚੜ੍ਹਾਏ ਹਨ। ਇਨ੍ਹਾਂ ਵਿੱਚ 20 ਸਿਹਤ ਜਾਂਚ ਕੈਂਪ, 7 ਖ਼ੂਨਦਾਨ ਕੈਂਪ, 10 ਵਾਟਰ ਕੂਲਰਾਂ ਦੀ ਸਥਾਪਨਾ, ਸਿੱਖਿਆ, ਸਿਹਤ, ਵਾਤਾਵਰਨ ਅਤੇ ਸਮਾਜ ਸੇਵਾ ਨਾਲ ਸਬੰਧਤ ਕਈ ਲੋਕ ਭਲਾਈ ਪਹਿਲਕਦਮੀਆਂ ਸ਼ਾਮਲ ਸਨ। ਡਾ. ਘੁੰਮਣ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਇਸੇ ਉਤਸ਼ਾਹ ਨਾਲ ਭਾਈਚਾਰੇ ਦੀ ਸੇਵਾ ਕਰਦੇ ਰਹਿਣ ਦਾ ਵਾਅਦਾ ਕੀਤਾ। ਮੁੱਖ ਮਹਿਮਾਨ ਰੋਟੇਰੀਅਨ ਹਸਨ ਸਿੰਘ ਮੇਜੀ ਨੇ ਰੋਟਰੀ ਕਲੱਬ ਸ਼ਾਹਬਾਦ ਵੱਲੋਂ ਸਾਲ ਭਰ ਕੀਤੇ ਗਏ ਸੇਵਾ ਕਾਰਜਾਂ ਦੀ ਸ਼ਲਾਘਾ ਕੀਤਾ। ਸਮਾਰੋਹ ਦੌਰਾਨ ਸਾਲ 2026-27 ਲਈ ਰੋਟਰੀ ਚਾਰਟਰ ਨਵੇਂ ਚੁਣੇ ਗਏ ਪ੍ਰਧਾਨ ਵਿਕਰਮ ਗੁਪਤਾ ਨੂੰ ਸੌਂਪਿਆ ਗਿਆ। ਸਮਾਗਮ ਦੇ ਅੰਤ ਵਿੱਚ ਨਵੇਂ ਚੁਣੇ ਗਏ ਸਕੱਤਰ ਰੋਟੇਰੀਅਨ ਪ੍ਰਿਤਪਾਲ ਸਿੰਘ ਢਿੱਲੋਂ ਨੇ ਸਾਰੇ ਮਹਿਮਾਨਾਂ, ਰੋਟੇਰੀਅਨ ਮੈਂਬਰਾਂ ਅਤੇ ਮੌਜੂਦ ਪਤਵੰਤਿਆਂ ਦਾ ਧੰਨਵਾਦ ਕੀਤਾ। ਮੰਚ ਦਾ ਸੰਚਾਲਨ ਵਰਿੰਦਰ ਠੁਕਰਾਲ ਨੇ ਕੀਤਾ।

Advertisement
Advertisement
×