ਰੋਟਰੀ ਕਲੱਬ ਦੇ ਅਹੁਦੇਦਾਰਾਂ ਨੇ ਅਹੁਦੇ ਸਾਂਭੇ

ਰੋਟਰੀ ਕਲੱਬ ਦੇ ਅਹੁਦੇਦਾਰਾਂ ਨੇ ਅਹੁਦੇ ਸਾਂਭੇ

ਅਹੁਦਾ ਸੰਭਾਲਣ ਮੌਕੇ ਕਲੱਬ ਦੇ ਅਹੁਦੇਦਾਰ।

ਪੱਤਰ ਪ੍ਰੇਰਕ
ਰਤੀਆ, 8 ਜੁਲਾਈ

ਰੋਟਰੀ ਕਲੱਬ ਰਤੀਆ ਟਾਊਨ ਦੀ ਮੀਟਿੰਗ ਕਲੱਬ ਦੇ ਦਫ਼ਤਰ ਵਿੱਚ ਹੋਈ, ਜਿਸ ਵਿੱਚ ਕਲੱਬ ਦੇ ਨਵ-ਨਿਯੁਕਤ ਪ੍ਰਧਾਨ ਜਸਬੀਰ ਸਿੰਘ ਅਤੇ ਸਕੱਤਰ ਮੋਹਨ ਗਰੋਵਰ ਨੇ ਸਾਲ  2020-21 ਲਈ ਅਹੁਦਾ ਸੰਭਾਲ ਲਿਆ। ਨਵ-ਨਿਯੁਕਤ ਪ੍ਰਧਾਨ ਨੇ ਕਿਹਾ ਕਿ ਕਲੱਬ ਨੇ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਸੌਂਪੀ ਹੈ  ਉਹ ਉਸ ’ਤੇ ਪੂਰੀ ਤਰ੍ਹਾਂ ਖਰਾ ਉਤਰਣ ਦੀ ਕੋਸ਼ਿਸ਼ ਕਰਨਗੇ ਅਤੇ ਕਲੱਬ ਮੈਂਬਰਾਂ ਦੇ ਸਹਿਯੋਗ ਨਾਲ ਸਮਾਜ ਸੇਵਾ ਦੇ ਕੰਮਾਂ ਨੂੰ ਹੋਰ ਜ਼ਿਆਦਾ ਰਫ਼ਤਾਰ ਦਿੱਤੀ ਜਾਵੇਗੀ। ਇਸ ਦੌਰਾਨ ਉਨ੍ਹਾਂ ਕਿਹਾ ਸਮਾਜ ਸੇਵੀ ਕੰਮਾਂ ਲਈ ਉਪਰਾਲੇ ਕੀਤੇ ਜਾਣਗੇ ਤੇ ਲੋਕਾਂ ਦੀ ਕਰੋਨਾ ਦੌਰਾਨ ਵਧ ਚੜ੍ਹ ਮਦਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਆਪਣੇ ਕੰਮ ਇਮਾਨਦਾਰੀ ਤੇ ਲਗਨ ਨਾਲ ਕਰਨਗੇ।  

 ਇਸ ਮੌਕੇ ਕਲੱਬ ਦੇ ਸਾਬਕਾ ਪ੍ਰਧਾਨ ਟੇਕ ਸਿੰਘ ਚਹਿਲ, ਸਕੱਤਰ ਹਰਦੀਪ ਸਿੰਘ, ਤਰਲੋਚਨ ਸਿੰਘ, ਗੁਰਨਾਮ ਸਿੰਘ, ਪਲਵਿੰਦਰ ਸਿੰਘ, ਉਦੈਦੀਪ ਸਿੰਘ, ਸੁਖਵਿੰਦਰ ਸੰਧੂ, ਮੇਜਰ ਸਿੰਘ, ਸੱਤਪਾਲ ਢਿੱਲੋਂ, ਗਮਦੂਰ ਸਿੰਘ, ਬਲਜਿੰਦਰ ਸਿੰਘ, ਜੈਦੇਵ ਗੁਪਤਾ, ਮੱਘਰਜੀਤ ਸਿੰਘ ਆਦਿ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All