ਰੋਟਰੀ ਕਲੱਬ ਨੇ ਸਕੂਲਾਂ ਵਿੱਚ ਟਿਊਬ ਲਾਈਟਾਂ ਅਤੇ ਬੱਲਬ ਵੰਡੇ
ਸਥਾਨਕ ਰੋਟਰੀ ਕਲੱਬ ਨੇ ਸ਼ਹਿਰ ਦੇ 10 ਸਕੂਲਾਂ ਨੂੰ ਕਮਰਿਆਂ ਵਿੱਚ ਬਿਹਤਰ ਰੋਸ਼ਨੀ ਦੇਣ ਲਈ ਟਿਊਬ ਲਾਈਟਾਂ ਅਤੇ ਬੱਲਬ ਵੰਡੇ। ਇਹ ਕਾਰਜ ਰੋਟਰੀ ਇੰਟਰਨੈਸ਼ਨਲ ਡਿਸਟਰਿਕਟ 3080 ਦੇ ਡਿਸਟਰਿਕਟ ਪ੍ਰਾਜੈਕਟ ਦੇ ਤਹਿਤ ਮੁਕੰਮਲ ਕੀਤਾ ਗਿਆ। ਇਸ ਪ੍ਰਾਜੈਕਟ ਦਾ ਮੁੱਖ ਉਦੇਸ਼ ਸਕੂਲਾਂ...
ਸਥਾਨਕ ਰੋਟਰੀ ਕਲੱਬ ਨੇ ਸ਼ਹਿਰ ਦੇ 10 ਸਕੂਲਾਂ ਨੂੰ ਕਮਰਿਆਂ ਵਿੱਚ ਬਿਹਤਰ ਰੋਸ਼ਨੀ ਦੇਣ ਲਈ ਟਿਊਬ ਲਾਈਟਾਂ ਅਤੇ ਬੱਲਬ ਵੰਡੇ। ਇਹ ਕਾਰਜ ਰੋਟਰੀ ਇੰਟਰਨੈਸ਼ਨਲ ਡਿਸਟਰਿਕਟ 3080 ਦੇ ਡਿਸਟਰਿਕਟ ਪ੍ਰਾਜੈਕਟ ਦੇ ਤਹਿਤ ਮੁਕੰਮਲ ਕੀਤਾ ਗਿਆ। ਇਸ ਪ੍ਰਾਜੈਕਟ ਦਾ ਮੁੱਖ ਉਦੇਸ਼ ਸਕੂਲਾਂ ਵਿੱਚ ਬੇਹਤਰ ਰੋਸ਼ਨੀ ਪ੍ਰਦਾਨ ਕਰ ਕੇ ਵਿਦਿਆਰਥੀਆਂ ਲਈ ਇਕ ਅਨੁਕੂਲ ਸਿੱਖਿਆ ਦਾ ਮਾਹੌਲ ਬਣਾਉਣਾ ਹੈ। ਜਿਨ੍ਹਾਂ ਸਕੂਲਾਂ ਨੂੰ ਇਹ ਸਮੱਗਰੀ ਦਿੱਤੀ ਗਈ ਉਹਨਾਂ ਵਿੱਚ ਐੱਸ ਜੀ ਐੱਨ ਪੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਖਾਨੇ ਵਾਲ ਖਾਲਸਾ ਸਕੂਲ, ਆਰੀਆ ਗਰਲਜ਼ ਸਕੂਲ, ਡੀ ਏ ਵੀ ਸਕੂਲ, ਸਰਕਾਰੀ ਸਕੂਲ ਗੁਮਟੀ, ਕ੍ਰਿਸ਼ਨਾ ਵਿਦਿਆ ਮੰਦਰ ਦਿਆਲ ਨਗਰ, ਸਰਕਾਰੀ ਮਿਡਲ ਸਕੂਲ ਕ੍ਰਿਸ਼ਨਗੜ੍ਹ, ਸਿਟੀ ਹਾਰਟ ਸਕੂਲ ਤੇ ਜਨਤਾ ਸੀਨੀਅਰ ਸੈਕੰਡਰੀ ਸਕੂਲ ਸ਼ਾਮਲ ਹਨ। ਇਸ ਮੌਕੇ ਰੋਟਰੀ ਪ੍ਰਧਾਨ ਡਾ. ਆਰ ਐੱਸ ਘੁੰਮਣ ਨੇ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਸਮਰਥਨ ਦੇਣਾ ਰੋਟਰੀ ਕਲੱਬ ਲਈ ਇਕ ਤਰਜੀਹ ਰਹੀ ਹੈ। ਉਨ੍ਹਾਂ ਕਿਹਾ ਕਿ ਕਮਰਿਆਂ ਦੀ ਬਿਹਤਰ ਰੋਸ਼ਨੀ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਆਸਾਨ ਬਣਾਏਗੀ। ਉਨ੍ਹਾਂ ਇਹ ਵੀ ਕਿਹਾ ਕਿ ਰੋਟਰੀ ਕਲੱਬ ਭਵਿੱਖ ਵਿੱਚ ਸਮਾਜ ਦੇ ਭਲੇ ਲਈ ਅਜਿਹੇ ਪ੍ਰਾਜੈਕਟ ਜਾਰੀ ਰੱਖੇਗਾ। ਪ੍ਰਾਜੈਕਟ ਚੇਅਰਮੈਨ ਦੀਪਕ ਕਕੱੜ ਨੇ ਕਿਹਾ ਕਿ ਇਹ ਕੰਮ ਜ਼ਿਲ੍ਹਾ ਪੱਧਰੀ ਪ੍ਰਾਜੈਕਟ ਤਹਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਕੂਲਾਂ ਦੀਆਂ ਮੁੱਢਲੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਸਮਾਜ ਪ੍ਰਤੀ ਸਾਡੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਦਾ ਲਾਭ ਸਿੱਧੇ ਤੌਰ ’ਤੇ ਵਿਦਿਆਰਥੀਆਂ ਨੂੰ ਹੋਵੇਗਾ ਤੇ ਸਕੂਲ ਦੇ ਵਾਤਾਵਰਨ ਨੂੰ ਹੋਰ ਮਜ਼ਬੂਤੀ ਮਿਲੇਗੀ।

