DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਝੱਖੜ ਕਾਰਨ ਚੌਲ ਮਿੱਲ ਦੀ ਛੱਤ ਉੱਡੀ

ਬਾਬੈਨ ਖੇਤਰ ਵਿੱਚ ਲੰਘੀ ਸ਼ਾਮ ਆਏ ਮੀਂਹ ਨਾਲ ਝੱਖੜ ਨੇ ਕਾਫ਼ੀ ਨੁਕਸਾਨ ਕੀਤਾ ਹੈ। ਜਾਣਕਾਰੀ ਅਨੁਸਾਰ ਬਾਬੈਨ ਦੇ ਬਰਗਟ ਰੋਡ ਸਥਿਤ ਬਾਲਾ ਜੀ ਰਾਈਸ ਮਿੱਲ ਦੀ ਸ਼ੈੱਡ ਵਾਲੀ ਛੱਤ ਉੱਡ ਗਈ ਅਤੇ ਤੇਜ਼ ਹਵਾਵਾਂ ਕਾਰਨ ਇੱਕ ਵੱਡੀ ਬਾਇਲਰ ਚਿਮਨੀ ਵੀ...

  • fb
  • twitter
  • whatsapp
  • whatsapp
featured-img featured-img
ਝੱਖੜ ਕਾਰਨ ਿਡੱਗੀ ਹੋਈ ਰਾਈਸ ਮਿੱਲ ਦੀ ਚਿਮਨੀ। -ਫੋਟੋ: ਸਤਨਾਮ ਸਿੰਘ
Advertisement

ਬਾਬੈਨ ਖੇਤਰ ਵਿੱਚ ਲੰਘੀ ਸ਼ਾਮ ਆਏ ਮੀਂਹ ਨਾਲ ਝੱਖੜ ਨੇ ਕਾਫ਼ੀ ਨੁਕਸਾਨ ਕੀਤਾ ਹੈ। ਜਾਣਕਾਰੀ ਅਨੁਸਾਰ ਬਾਬੈਨ ਦੇ ਬਰਗਟ ਰੋਡ ਸਥਿਤ ਬਾਲਾ ਜੀ ਰਾਈਸ ਮਿੱਲ ਦੀ ਸ਼ੈੱਡ ਵਾਲੀ ਛੱਤ ਉੱਡ ਗਈ ਅਤੇ ਤੇਜ਼ ਹਵਾਵਾਂ ਕਾਰਨ ਇੱਕ ਵੱਡੀ ਬਾਇਲਰ ਚਿਮਨੀ ਵੀ ਟੁੱਟ ਕੇ ਛੱਤ ’ਤੇ ਹੀ ਡਿੱਗ ਪਈ, ਜਿਸ ਕਾਰਨ ਸ਼ੈੱਡ ਦਾ ਕਾਫ਼ੀ ਨੁਕਸਾਨ ਹੋਇਆ। ਖ਼ੁਸ਼ਕਿਸਮਤੀ ਨਾਲ ਘਟਨਾ ਦੇ ਸਮੇਂ ਉੱਥੇ ਕੋਈ ਵੀ ਮੁਲਾਜ਼ਮ ਜਾਂ ਹੋਰ ਲੋਕ ਮੌਜੂਦ ਨਹੀਂ ਸਨ, ਜਿਸ ਕਾਰਨ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਤੋਂ ਬਚਾਅ ਰਿਹਾ।

ਰਾਈਸ ਮਿੱਲ ਦੇ ਮਾਲਕ ਅਮਨ ਬਾਂਸਲ ਨੇ ਦੱਸਿਆ ਕਿ ਝੱਖੜ ਇੰਨਾ ਤੇਜ਼ ਸੀ ਕਿ ਬਾਇਲਰ ਦੀ ਚਿਮਨੀ ਵੀ ਉਸ ਦਾ ਸਾਹਮਣਾ ਨਾ ਕਰ ਸਕੀ ਅਤੇ ਢਹਿ-ਢੇਰੀ ਹੋ ਗਈ। ਉਨ੍ਹਾਂ ਕਿਹਾ ਕਿ ਖ਼ੁਸ਼ਕਿਸਮਤੀ ਇਹ ਰਹੀ ਕਿ ਜਦੋਂ ਇਹ ਘਟਨਾ ਵਾਪਰੀ, ਉਸ ਸਮੇਂ ਕੋਈ ਵੀ ਮੁਲਾਜ਼ਮ ਮਿੱਲ ਵਿੱਚ ਮੌਜੂਦ ਨਹੀਂ ਸੀ। ਅਮਨ ਬਾਂਸਲ ਨੇ ਦੱਸਿਆ ਕਿ ਇਸ ਕੁਦਰਤੀ ਆਫ਼ਤ ਨੇ ਰਾਈਸ ਮਿੱਲ ਨੂੰ ਕਾਫ਼ੀ ਵਿੱਤੀ ਨੁਕਸਾਨ ਪਹੁੰਚਾਇਆ ਹੈ। ਚਿਮਨੀ ਦੇ ਨੁਕਸਾਨ ਤੋਂ ਇਲਾਵਾ ਸ਼ੈੱਡ ਨੂੰ ਢੱਕਣ ਵਾਲੀਆਂ ਚਾਦਰਾਂ ਵੀ ਪੂਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ।

Advertisement

ਇਲਾਕੇ ਦੇ ਵਸਨੀਕਾਂ ਨੇ ਦੱਸਿਆ ਕਿ ਅਚਾਨਕ ਆਏ ਤੇਜ਼ ਝੱਖੜ ਅਤੇ ਮੀਂਹ ਕਾਰਨ ਕਈ ਥਾਵਾਂ ’ਤੇ ਦਰੱਖਤ, ਬਿਜਲੀ ਦੇ ਖੰਭੇ ਅਤੇ ਹੋਰ ਢਾਂਚੇ ਵੀ ਨੁਕਸਾਨੇ ਗਏ ਹਨ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪ੍ਰਭਾਵਿਤ ਇਲਾਕਿਆਂ ਦਾ ਸਰਵੇਖਣ ਕਰਕੇ ਨੁਕਸਾਨ ਦਾ ਜਾਇਜ਼ਾ ਲਿਆ ਜਾਵੇ ਅਤੇ ਪੀੜਤਾਂ ਨੂੰ ਬਣਦੀ ਸਹਾਇਤਾ ਦਿੱਤੀ ਕੀਤੀ ਜਾਵੇ।

Advertisement

Advertisement
×