ਪੱਤਰ ਪ੍ਰੇਰਕ
ਟੋਹਾਣਾ, 23 ਸਤੰਬਰ
ਐੱਸਡੀਐੱਮ ਟੋਹਾਣਾ ਪ੍ਰਤੀਕ ਹੁੱਡਾ ਨੇ ਝੋਨੇ ਦੀ ਸਰਕਾਰੀ ਖ਼ਰੀਦ ਤੋਂ ਪਹਿਲਾਂ ਇਲਾਕੇ ਦੀਆਂ ਮੰਡੀਆਂ ਵਿੱਚ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਅੱਜ ਟੋਹਾਣਾ ਮੰਡੀ, ਧਾਰਸੁਲ ਮੰਡੀ, ਅਕਾਂਵਾਲੀ ਤੇ ਨਾਲ ਲੱਗਦੇ ਖਰੀਦ ਕੇਂਦਰਾ ਦਾ ਮੌਕੇ ’ਤੇ ਨਿਰੀਖ਼ਣ ਕਰਨ ਪੁੱਜੇ। ਇਸ ਮੌਕੇ ਉਨ੍ਹਾਂ ਮਾਰਕੀਟ ਕਮੇਟੀ ਦੇ ਸਕੱਤਰਾਂ ਤੇ ਕਰਮਚਾਰੀਆਂ ਨੂੰ ਮੰਡੀਆਂ ਵਿਚਲੀਆਂ ਸਹੂਲਤਾਂ ਦਾ ਜਾਇਜ਼ਾ ਲੈ ਕੇ ਕਮੀਆਂ ਸਬੰਧੀ ਆਦੇਸ਼ ਦਿੱਤੇ। ਐੱਸਡੀਐੱਮ ਪ੍ਰਤੀਕ ਹੁੱਡਾ ਨੇ ਮੰਡੀ ਦੇ ਆੜ੍ਹਤੀਆਂ ਨਾਲ ਵੀ ਝੋਨਾ ਖਰੀਦ ਬਾਰੇ ਚਰਚਾ ਕੀਤੀ ਤੇ ਖਰੀਦ ਸਬੰਧੀ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਦਾ ਵਾਅਦਾ ਕੀਤਾ। ਉਨ੍ਹਾਂ ਨੇ ਖਰੀਦ ਏਜੰਸੀਆਂ ਦੇ ਅਫ਼ਸਰਾਂ ਨਾਲ ਅਲੱਗ ਤੋਂ ਮੀਟਿੰਗ ਕਰ ਕੇ ਝੋਨਾ ਖਰੀਦ, ਮੰਡੀਆਂ ’ਚੋਂ ਝੋਨੇ ਦੀ ਲਿਫ਼ਟਿੰਗ ਤੇ ਤਰਪਾਲਾਂ ਦੇ ਪ੍ਰਬੰਧਾਂ ਸਬੰਧੀ ਮਾਰਕੀਟ ਕਮੇਟੀਆਂ ਤੇ ਆੜ੍ਹਤੀਆਂ ਨੂੰ ਸਟਾਕ ਤਿਆਰ ਰੱਖਣ ਲਈ ਕਿਹਾ।