DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੇਵਾਮੁਕਤ ਪਿ੍ਰੰਸੀਪਲਾਂ ਤੇ ਅਧਿਆਪਕਾਂ ਨੇ ਸਮੇਂ ਸਿਰ ਪੈਨਸ਼ਨ ਮੰਗੀ

ਐਸੋਸੀਏਸ਼ਨ ਦੀ ਮੀਟਿੰਗ ਵਿੱਚ ਸਾਲ ਭਰ ਦੀਆਂ ਪ੍ਰਾਪਤੀਆਂ ਸਾਂਝੀਆਂ ਕੀਤੀਆਂ

  • fb
  • twitter
  • whatsapp
  • whatsapp
featured-img featured-img
ਮੀਟਿੰਗ ਵਿੱਚ ਸ਼ਮੂਲੀਅਤ ਕਰਨ ਵਾਲੇ ਐਸੋਸੀਏਸ਼ਨ ਦੇ ਮੈਂਬਰ।
Advertisement

ਰਿਟਾਇਰਡ ਕਾਲਜ ਪ੍ਰਿੰਸੀਪਲ ਐਂਡ ਟੀਚਰਜ਼ ਐਸੋਸੀਏਸ਼ਨ (ਆਰ ਸੀ ਪੀ ਟੀ ਏ) ਹਰਿਆਣਾ ਦੇ ਯਮੁਨਾਨਗਰ ਜ਼ੋਨ ਦੀ ਮੀਟਿੰਗ ਗੁਰੂ ਨਾਨਕ ਗਰਲਜ਼ ਕਾਲਜ, ਸੰਤਪੁਰਾ ਵਿੱਚ ਡਾ. ਅਮਰ ਸਿੰਘ ਮਲਹੋਤਰਾ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਐਸੋਸੀਏਸ਼ਨ ਦੀਆਂ ਵੱਖ-ਵੱਖ ਮੰਗਾਂ, ਖਾਸ ਕਰਕੇ ਪੈਨਸ਼ਨ ਨਾਲ ਸਬੰਧਤ ਮੁੱਦਿਆਂ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਜ਼ੋਨਲ ਪ੍ਰਧਾਨ ਡਾ. ਸੁਭਾਸ਼ ਵੋਹਰਾ ਨੇ ਸਾਰਿਆਂ ਦਾ ਸਵਾਗਤ ਕਰਦਿਆਂ ਸਾਲ ਭਰ ਦੀਆਂ ਪ੍ਰਾਪਤੀਆਂ ਸਾਂਝੀਆਂ ਕੀਤੀਆਂ।

ਆਰ ਸੀ ਪੀ ਟੀ ਏ ਦੇ ਸੂਬਾ ਪ੍ਰਧਾਨ ਡਾ. ਅਮਰ ਸਿੰਘ ਮਲਹੋਤਰਾ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਜਟ ਦੀ ਘਾਟ ਕਾਰਨ ਸੇਵਾਮੁਕਤ ਕਾਲਜ ਅਧਿਆਪਕਾਂ ਨੂੰ ਪੈਨਸ਼ਨ ਮਿਲਣ ਵਿੱਚ ਦੇਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲਾਂਕਿ, ਉੱਚ ਸਿੱਖਿਆ ਡਾਇਰੈਕਟੋਰੇਟ ਨਾਲ ਮੁਲਾਕਾਤ ਤੋਂ ਬਾਅਦ ਜਨਵਰੀ ਦੀ ਪੈਨਸ਼ਨ ਜਾਰੀ ਹੋ ਗਈ ਹੈ ਅਤੇ ਫਰਵਰੀ ਦੀ ਪੈਨਸ਼ਨ ਵੀ ਜਲਦ ਮਿਲਣ ਦੀ ਉਮੀਦ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਪੈਨਸ਼ਨ ਦਾ ਬਜਟ ਵਧਾਇਆ ਜਾਵੇ ਜਾਂ ‘ਖਜ਼ਾਨੇ ਰਾਹੀਂ ਪੈਨਸ਼ਨ’ ਦੇਣ ਦਾ ਪੱਕਾ ਪ੍ਰਬੰਧ ਕੀਤਾ ਜਾਵੇ।

Advertisement

ਮਲਹੋਤਰਾ ਨੇ ਹਾਈ ਕੋਰਟ ਵਿੱਚ ਚੱਲ ਰਹੇ ਕੇਸਾਂ ਬਾਰੇ ਜਾਣਕਾਰੀ ਦਿੰਦਿਆਂ ਉਮੀਦ ਜਤਾਈ ਕਿ 30 ਜੂਨ ਨੂੰ ਸੇਵਾਮੁਕਤ ਹੋਏ ਅਧਿਆਪਕਾਂ ਨੂੰ ਜਲਦੀ ਹੀ ‘ਨੋਸ਼ਨਲ ਇੰਕਰੀਮੈਂਟ’ ਦਾ ਲਾਭ ਮਿਲਣਾ ਸ਼ੁਰੂ ਹੋ ਜਾਵੇਗਾ। ਸੇਵਾਮੁਕਤ ਪ੍ਰਿੰਸੀਪਲ ਡਾ. ਹਰਿੰਦਰ ਸਿੰਘ ਕੰਗ ਨੇ ਸੁਝਾਅ ਦਿੱਤਾ ਕਿ ਸਰਕਾਰ ਨਾਲ ਗੱਲਬਾਤ ਲਈ ਜਾਣ ਵਾਲੇ ਵਫ਼ਦਾਂ ਵਿੱਚ ਨਵੇਂ ਮੈਂਬਰਾਂ ਨੂੰ ਵੀ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਮੀਟਿੰਗ ਵਿੱਚ ਡਾ. ਸ਼ੈਲੇਸ਼ ਕਪੂਰ, ਡਾ. ਵਰਿੰਦਰ ਗਾਂਧੀ, ਡਾ. ਆਭਾ ਖੇਤਰਪਾਲ, ਡਾ. ਆਰ ਐੱਸ ਵਾਲੀਆ, ਡਾ. ਜੇ ਐੱਸ ਅਰੋੜਾ ਅਤੇ ਵਿੱਤ ਸਕੱਤਰ ਡਾ. ਯੁਗੇਸ਼ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਸੇਵਾਮੁਕਤ ਪ੍ਰੋਫੈਸਰ ਹਾਜ਼ਰ ਸਨ।

Advertisement

Advertisement
×