ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ

ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ

ਨਿੱਜੀ ਪੱਤਰ ਪੇ੍ਰਰਕ

ਸਿਰਸਾ, 24 ਜਨਵਰੀ

ਹਿੰਦ-ਪਾਕ ਲੜਾਈ ਵਿੱਚ ਸ਼ਹੀਦਾਂ ਦੇ ਸੂਰਮਗਤੀ, ਬਹਾਦਰੀ, ਜਜ਼ਬੇ ਦੀ ਪ੍ਰਤੀਕ ਵਿਜੇ ਮਸ਼ਾਲ ਦੇ ਸਿਰਸਾ ਆਗਮਨ ਉੱਤੇ ਫੌਜੀ ਭਵਨ ਵਿੱਚ ਇੱਕ ਸਮਾਗਮ ਕੀਤਾ ਗਿਆ। ਇਸ ਮੌਕੇ ਉੱਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਿਰਸਾ ਦੇ ਡਿਪਟੀ ਕਮਿਸ਼ਨਰ ਨੇ ਸੈਨਿਕ ਭਵਨ ਵੱਲੋਂ ਸਨਮਾਨਿਤ ਕੀਤਾ। ਇਸ ਮੌਕੇ ਉੱਤੇ ਐਡੀਸ਼ਨਲ ਡਿਪਟੀ ਕਮਿਸ਼ਨਰ ਉੱਤਮ ਸਿੰਘ, ਐਸਡੀਐਮ ਜੈਵੀਰ ਯਾਦਵ, ਸੈਨਿਕ ਬੋਰਡ ਕਲਿਆਣ ਅਧਿਕਾਰੀ ਕਰਨਲ ਦੀਪ ਡਾਗਰ ਵੀ ਮੌਜੂਦ ਸਨ। ਇਸ ਮੌਕੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਨੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਦੇ ਹੋਏ ਕਿਹਾ ਕਿ 1971 ਵਿੱਚ ਭਾਰਤ ਨੇ ਪਾਕਿਸਤਾਨ ਉੱਤੇ ਵਿਜੇ ਪ੍ਰਾਪਤ ਕਰਕੇ ਸੁਨਹਿਰੀ ਇਤਿਹਾਸ ਰਚਿਆ ਸੀ। ਸਾਡੀ ਫੌਜ ਨੇ ਪਾਕਿਸਤਾਨ ਦੇ 93 ਹਜ਼ਾਰ ਸੈਨਿਕਾਂ ਨੂੰ ਬੰਦੀ ਬਣਾਕੇ ਇਤਿਹਾਸਕ ਜਿੱਤ ਪ੍ਰਾਪਤ ਕੀਤੀ ਸੀ। ਜ਼ਿਲ੍ਹੇ ਦੇ ਬਜ਼ੁਰਗ ਫੌਜੀ ਅਤੇ ਵੀਰ ਨਾਰੀਆਂ ਵਧਾਈ ਦੀ ਪਾਤਰ ਹਨ, ਜਿਨ੍ਹਾਂ ਨੇ ਇਸ ਇਤਿਹਾਸਕ ਜਿੱਤ ਵਿੱਚ ਅਹਿਮ ਯੋਗਦਾਨ ਦੇਕੇ ਦੇਸ਼ ਦੇ ਮਾਣ ਨੂੰ ਵਧਾਇਆ ਸੀ।

ਉਨ੍ਹਾਂ ਕਿਹਾ ਕਿ ਦੇਸ਼ ਦੀ ਰੱਖਿਆ ਲਈ ਆਪਣੀ ਕੁਰਬਾਨੀ ਦੇੇਣ ਵਾਲੇ ਫੌਜ ਦੇ ਜਵਾਨਾਂ ਦਾ ਜੀਵਨ ਸਾਨੂੰ ਦੇਸ਼ ਸੇਵਾ ਲਈ ਪ੍ਰੇਰਿਤ ਕਰਦਾ ਹੈ।

ਨੈਸ਼ਨਲ ਵਾਰ ਮੈਮੋਰੀਅਲ ਵੱਲੋਂ 16 ਦਸੰਬਰ 2020 ਨੂੰ ਚੱਲੀ ਵਿਜੇ ਮਸ਼ਾਲ ਅੱਜ ਸਿਰਸਾ ਪਹੁੰਚੀ, ਜਿਸ ਦਾ ਜ਼ਿਲ੍ਹੇ ਦੇ ਲੋਕਾਂ ਨੇ ਜ਼ੋਰਦਾਰ ਸਵਾਗਤ ਕੀਤਾ ਅਤੇ ਸ਼ਹੀਦਾਂ ਨੂੰ ਨਮਨ ਕੀਤਾ।  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਮਿਲਾਪ ਦਾ ਮਹੀਨਾ ਫੱਗਣ

ਮਿਲਾਪ ਦਾ ਮਹੀਨਾ ਫੱਗਣ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਸ਼ਹਿਰ

View All