DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਧਨੀਰਾਮਪੁਰਾ ਵਿੱਚ ਧਾਰਮਿਕ ਸਮਾਗਮ

ਮਾਂ ਪੀਤੰਬਰਾ ਸ਼ਕਤੀਪੀਠ ਧਨੀਰਾਮਪੁਰਾ ਵਿੱਚ ਚੱਲ ਰਿਹਾ ਮਾਤਾ ਬਗਲਾਮੁਖੀ ਦੇ ਪੰਜ ਰੋਜ਼ਾ ਪ੍ਰਗਟ ਉਤਸਵ ਵਿੱਚ ਸੰਸਦ ਮੈਂਬਰ ਨਵੀਨ ਜਿੰਦਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸੰਸਥਾਪਕ ਮਹੰਤ ਬੰਸੀ ਪੁਰੀ ਅਤੇ ਮਹੰਤ ਭੀਮ ਪੁਰੀ ਨੇ ਨਵੀਨ ਜਿੰਦਲ ਨੂੰ ਆਸ਼ੀਰਵਾਦ ਦਿੱਤਾ। ਨਵੀਨ...

  • fb
  • twitter
  • whatsapp
  • whatsapp
Advertisement

ਮਾਂ ਪੀਤੰਬਰਾ ਸ਼ਕਤੀਪੀਠ ਧਨੀਰਾਮਪੁਰਾ ਵਿੱਚ ਚੱਲ ਰਿਹਾ ਮਾਤਾ ਬਗਲਾਮੁਖੀ ਦੇ ਪੰਜ ਰੋਜ਼ਾ ਪ੍ਰਗਟ ਉਤਸਵ ਵਿੱਚ ਸੰਸਦ ਮੈਂਬਰ ਨਵੀਨ ਜਿੰਦਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸੰਸਥਾਪਕ ਮਹੰਤ ਬੰਸੀ ਪੁਰੀ ਅਤੇ ਮਹੰਤ ਭੀਮ ਪੁਰੀ ਨੇ ਨਵੀਨ ਜਿੰਦਲ ਨੂੰ ਆਸ਼ੀਰਵਾਦ ਦਿੱਤਾ। ਨਵੀਨ ਜਿੰਦਲ ਨੇ ਕਿਹਾ ਕਿ ਮਾਤਾ ਬਗਲਾਮੁਖੀ ਦੀ ਇਸ ਇਲਾਕੇ ’ਤੇ ਅਪਾਰ ਕਿਰਪਾ ਹੈ। ਉਨ੍ਹਾਂ ਦੀ ਮਹਾਨਤਾ ਸਦਕਾ ਸੰਤ ਸਮਾਜ ਖਾਸਕਰ ਮਹੰਤ ਬੰਸੀ ਪੁਰੀ, ਮਹੰਤ ਭੀਮਪੁਰੀ ਅਤੇ ਸੰਗਮੇਸ਼ਵਰ ਮੰਦਿਰ ਦੇ ਸਕੱਤਰ ਮਹੰਤ ਵਿਸ਼ਵਨਾਥ ਗਿਰੀ ਆਦਿ ਸਮਾਜ ਸੇਵਾ ਦੇ ਕਾਰਜ ਨੂੰ ਅੱਗੇ ਤੋਰ ਰਹੇ ਹਨ। ਉਨ੍ਹਾਂ ਕਿਹਾ ਕਿ ਸੰਤ-ਮਹਾਂਪੁਰਸ਼ ਸਮਾਜ ਦੇ ਮਾਰਗ ਦਰਸ਼ਕ ਹੁੰਦੇ ਹਨ।ਇਸ ਮੌਕੇ ਸਵਾਮੀ ਮਹੇਸ਼ ਪੁਰੀ, ਸਵਾਮੀ ਸ਼ਿਵਦਿਆਲ ਪੁਰੀ, ਮਹੰਤ ਕਮਲਾ ਪੁਰੀ, ਅਵਤਾਰ ਵਾਲੀਆ ਆਦਿ ਹਾਜ਼ਰ ਸਨ।

Advertisement
Advertisement
×