DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Rekha Gupta ਵੱਲੋਂ ਪਲਾਂਟ ਮੰਡਲਾ ਰੰਗੋਲੀ ਦਾ ਉਦਘਾਟਨ

ਮੁੱਖ ਮੰਤਰੀ ਨੇ ਕੌਮੀ ਰਾਜਧਾਨੀ ਨੂੰ ਹਰਿਆ-ਭਰਿਆ ਬਣਾਉਣ ਦਾ ਸੱਦਾ ਦਿੱਤਾ

  • fb
  • twitter
  • whatsapp
  • whatsapp
featured-img featured-img
ਮੁੱਖ ਮੰਤਰੀ ਰੇਖਾ ਗੁਪਤਾ ਪਲਾਂਟ ਮੰਡਲਾ ਰੰਗੋਲੀ ਦਾ ਉਦਘਾਟਨ ਕਰਦੇ ਹੋਏ। -ਫੋਟੋ: ਦਿਓਲ
Advertisement
ਦਿੱਲੀ ਸਰਕਾਰ ਵੱਲੋਂ ਕੌਮੀ ਰਾਜਧਾਨੀ ਦਾ ਦਿਲ ਕਿਹਾ ਜਾਂਦੇ ਕਨਾਟ ਪਲੇਸ ਦੇ ਸੈਂਟਰਲ ਪਾਰਕ ਵਿੱਚ ਪਲਾਂਟ ਮੰਡਲਾ ਰੰਗੋਲੀ ਦਾ ਉਦਘਾਟਨ ਕੀਤਾ ਗਿਆ। ਇਹ ਰਸਮ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਭਾਜਪਾ ਦੇ ਸੂਬਾ ਪ੍ਰਧਾਨ ਹਰਸ਼ ਮਲਹੋਤਰਾ ਨਾਲ ਮਿਲ ਕੇ ਨਿਭਾਈ।ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਜੀਵੰਤ ਪੌਦਿਆਂ ਨਾਲ ਸਜਾਈ ਗਈ ਇਹ ਖੂਬਸੂਰਤ ਮੰਡਲਾ ਰੰਗੋਲੀ ਭਾਰਤੀ ਕਲਾਤਮਕ ਪਰੰਪਰਾ ਅਤੇ ਕੁਦਰਤ ਪ੍ਰਤੀ ਪਿਆਰ ਦੀ ਅਨੋਖੀ ਮਿਸਾਲ ਹੈ। ਉਨ੍ਹਾਂ ਕਿਹਾ, ‘‘ਵਿਕਸਿਤ ਭਾਰਤ ਦੇ ਸੰਕਲਪ ਤਹਿਤ ਅਸੀਂ ਆਪਣੀ ਦਿੱਲੀ ਨੂੰ ਵੀ ਹਰੀ-ਭਰੀ, ਖੂਬਸੂਰਤ ਅਤੇ ਵਿਕਸਿਤ ਬਣਾਉਣ ਦੀ ਦਿਸ਼ਾ ਵਿੱਚ ਅੱਗੇ ਵਧ ਰਹੇ ਹਾਂ। ਤੁਸੀਂ ਵੀ ਆਪਣੇ ਪਰਿਵਾਰ ਸਮੇਤ ਸੈਂਟਰਲ ਪਾਰਕ ਆਓ ਅਤੇ ਇਸ ਖੂਬਸੂਰਤ ‘ਪਲਾਂਟ ਮੰਡਲਾ ਆਰਟ’ ਦਾ ਆਨੰਦ ਮਾਣੋ।’’ ਇਸ ਮੌਕੇ ਮੰਤਰੀ ਪ੍ਰਵੇਸ਼ ਸਾਹਿਬ ਸਿੰਘ, ਦਿੱਲੀ ਭਾਜਪਾ ਦੀ ਸੂਬਾ ਜਨਰਲ ਸਕੱਤਰ ਸ਼੍ਰੀਮਤੀ ਯੋਗਿਤਾ ਸਿੰਘ ਅਤੇ ਵਿਧਾਇਕ ਅਸ਼ੋਕ ਗੋਇਲ ਸਮੇਤ ਕਈ ਹੋਰ ਪਤਵੰਤੇ ਮਹਿਮਾਨ ਮੌਜੂਦ ਸਨ।

Advertisement

ਦਿੱਲੀ ਯੂਨੀਵਰਸਿਟੀ ਕੈਂਪਸ ਖੇਤਰ ਦਾ ਦੌਰਾ

ਮੁੱਖ ਮੰਤਰੀ ਰੇਖਾ ਗੁਪਤਾ ਨੇ ਦਿੱਲੀ ਯੂਨੀਵਰਸਿਟੀ ਕੈਂਪਸ ਖੇਤਰ ਦਾ ਦੌਰਾ ਕੀਤਾ ਅਤੇ ਆਰਟਸ ਫੈਕਲਟੀ ਦੇ ਬਾਹਰ ਵਿਦਿਆਰਥਣਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਨਿਰੀਖਣ ਦੌਰਾਨ ਕਈ ਮੁੱਦਿਆਂ ਦੀ ਪਛਾਣ ਕੀਤੀ ਗਈ, ਜਿਨ੍ਹਾਂ ਵਿੱਚ ਹਨੇਰੇ ਵਾਲੇ ਸਥਾਨ, ਨਾਕਾਫ਼ੀ ਸਟ੍ਰੀਟ ਲਾਈਟਿੰਗ, ਖਰਾਬ ਫੁੱਟਪਾਥ, ਸੀ ਸੀ ਟੀ ਵੀ ਕਵਰੇਜ ਵਿੱਚ ਕਮੀਆਂ ਅਤੇ ਕੂੜੇ ਦਾ ਜਮ੍ਹਾਂ ਹੋਣਾ ਸ਼ਾਮਲ ਹਨ। ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਬਿਨਾਂ ਕਿਸੇ ਦੇਰੀ ਦੇ ਹਰ ਸਮੱਸਿਆ ਦਾ ਹੱਲ ਕਰਨ ਅਤੇ ਇਸ ’ਤੇ ਕੀਤੀ ਗਈ ਕਾਰਵਾਈ ਦੀ ਨੇੜਿਓਂ ਨਿਗਰਾਨੀ ਕੀਤੀ ਜਾਵੇਗੀ। ਰੇਖਾ ਗੁਪਤਾ ਨੇ ਕਿਹਾ ਕਿ ਵਿਦਿਆਰਥੀਆਂ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ। ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

 

Advertisement

Advertisement
×