ਰੈਗੂਲੇਟਰੀ ਕਮਿਸ਼ਨ ਨੇ ਬਿਜਲੀ ਦਰਾਂ ਸਬੰਧੀ ਸੁਝਾਅ ਮੰਗੇ
ਹਰਿਆਣਾ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਬਿਜਲੀ ਦਰਾਂ ਵਿੱਚ ਤਜਵੀਜ਼ਤ ਵਾਧੇ ਬਾਰੇ ਉਦਯੋਗਪਤੀਆਂ, ਘਰੇਲੂ ਖਪਤਕਾਰਾਂ ਅਤੇ ਕਿਸਾਨਾਂ ਤੋਂ ਸੁਝਾਅ ਲੈਣ ਲਈ ਵਿਸ਼ੇਸ਼ ਮੀਟਿੰਗ ਕੀਤੀ। ਇਸ ਦੌਰਾਨ ਕਿਸਾਨ ਆਗੂ ਸਤਪਾਲ ਕੌਸ਼ਿਕ ਨੇ ਸੁਝਾਅ ਦਿੱਤਾ ਕਿ ਬਿਜਲੀ ਕੱਟਾਂ ਦਾ ਐਲਾਨ ਪਹਿਲਾਂ ਹੀ ਕੀਤਾ...
Advertisement
ਹਰਿਆਣਾ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਬਿਜਲੀ ਦਰਾਂ ਵਿੱਚ ਤਜਵੀਜ਼ਤ ਵਾਧੇ ਬਾਰੇ ਉਦਯੋਗਪਤੀਆਂ, ਘਰੇਲੂ ਖਪਤਕਾਰਾਂ ਅਤੇ ਕਿਸਾਨਾਂ ਤੋਂ ਸੁਝਾਅ ਲੈਣ ਲਈ ਵਿਸ਼ੇਸ਼ ਮੀਟਿੰਗ ਕੀਤੀ। ਇਸ ਦੌਰਾਨ ਕਿਸਾਨ ਆਗੂ ਸਤਪਾਲ ਕੌਸ਼ਿਕ ਨੇ ਸੁਝਾਅ ਦਿੱਤਾ ਕਿ ਬਿਜਲੀ ਕੱਟਾਂ ਦਾ ਐਲਾਨ ਪਹਿਲਾਂ ਹੀ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਖਪਤਕਾਰਾਂ ਅਤੇ ਬਿਜਲੀ ਨਿਗਮ ਦਾ ਵਿੱਤੀ ਨੁਕਸਾਨ ਨਾ ਹੋਵੇ। ਕੌਸ਼ਿਕ ਨੇ ਕਿਹਾ ਕਿ ਅਕਸਰ ਮੁਰੰਮਤ ਦੇ ਨਾਂ ’ਤੇ ਕਈ ਫੀਡਰ ਬੰਦ ਕਰ ਦਿੱਤੇ ਜਾਂਦੇ ਹਨ, ਜਿਸ ਨਾਲ ਬਿਜਲੀ ਸਪਲਾਈ ਵਿੱਚ ਵਿਘਨ ਪੈਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਜਿਸ ਫੀਡਰ ’ਤੇ ਮੁਰੰਮਤ ਦੀ ਲੋੜ ਹੋਵੇ, ਸਿਰਫ਼ ਉਸ ਦੀ ਹੀ ਸਪਲਾਈ ਬੰਦ ਕੀਤੀ ਜਾਵੇ। ਮੀਟਿੰਗ ਵਿੱਚ ਉਦਯੋਗਪਤੀ ਸੰਜੀਵ ਚੌਧਰੀ, ਪੰਕਜ ਮਲਿਕ ਅਤੇ ਹਰਿਆਣਾ ਵਪਾਰ ਮੰਡਲ ਦੇ ਪ੍ਰਧਾਨ ਮੋਹਿੰਦਰ ਮਿੱਤਲ ਨੇ ਵੀ ਆਪਣੇ ਵਿਚਾਰ ਰੱਖੇ।
Advertisement
Advertisement
×

