ਜ਼ਿਲ੍ਹਾ ਰੈੱਡਕਰਾਸ ਸੁਸਾਇਟੀ ਵੱਲੋਂ ਜ਼ਿਲ੍ਹੇ ਦੇ ਵਿਕਲਾਂਗ ਅਤੇ ਸੀਨੀਅਰ ਨਾਗਰਿਕਾਂ ਨੂੰ ਲੋੜ ਅਨੁਸਾਰ ਸਹਾਇਕ ਉਪਕਰਨ ਅਤੇ ਨਕਲੀ ਅੰਗ ਮੁਹੱਈਆ ਕਰਵਾਉਣ ਲਈ ਕੈਂਪ ਲਾਉਣ ਦੀ ਲੜੀ ਸ਼ੁਰੂ ਕੀਤੀ ਗਈ ਹੈ। ਇਸੇ ਤਹਿਤ ਪਹਿਲੇ ਪੜਾਅ ਵਿੱਚ ਸਥਾਨਕ ਪਟਵਾਰ ਭਵਨ ਵਿੱਚ ਕੈਂਪ ਲਗਾਇਆ ਗਿਆ, ਜਿਸ ਵਿੱਚ ਫ਼ਤਹਿਾਬਾਦ ਬਲਾਕ ਨਾਲ ਸਬੰਧਤ 150 ਤੋਂ ਵੱਧ ਦਿਵਿਆਂਗ ਤੇ ਬਜ਼ੁਰਗਾਂ ਦੀ ਜਾਂਚ ਕੀਤੀ ਗਈ। ਇਸ ਦੌਰਾਨ ਸਹਾਇਕ ਉਪਕਰਨਾਂ ਲਈ ਯੋਗ ਅਤੇ ਲੋੜਵੰਦ ਲਾਭਪਾਤਰੀਆਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਪ੍ਰਮਾਣ-ਪੱਤਰ ਵੀ ਵੰਡੇ ਗਏ। ਜ਼ਿਲ੍ਹਾ ਰੈੱਡਕਰਾਸ ਸੁਸਾਇਟੀ ਦੇ ਸਕੱਤਰ ਰਵੀ ਹੁੱਡਾ ਨੇ ਦੱਸਿਆ ਕਿ ਕੈਂਪ ਦਾ ਮੁੱਖ ਉਦੇਸ਼ ਦਿਵਿਆਂਗ ਅਤੇ ਬਜ਼ੁਰਗਾਂ ਦੀਆਂ ਰੋਜ਼ਾਨਾ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਲਈ ਢੁੱਕਵੇਂ ਸਹਾਇਕ ਉਪਕਰਨਾਂ ਦੀ ਚੋਣ ਕਰਨਾ ਹੈ। ਕੈਂਪ ਦੌਰਾਨ ਮਾਹਿਰ ਟੀਮ ਵੱਲੋਂ ਲਾਭਪਾਤਰੀਆਂ ਦੀ ਸਰੀਰਕ ਲੋੜ ਅਤੇ ਸਮਰੱਥਾ ਦਾ ਮੁਲਾਂਕਣ ਕੀਤਾ ਗਿਆ ਤਾਂ ਜੋ ਹਰੇਕ ਲੋੜਵੰਦ ਵਿਅਕਤੀ ਨੂੰ ਉਸ ਦੀ ਜ਼ਰੂਰਤ ਅਨੁਸਾਰ ਸਹਾਇਤਾ ਦਿੱਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਮੁਲਾਂਕਣ ਦੌਰਾਨ ਬੈਟਰੀ ਨਾਲ ਚੱਲਣ ਵਾਲੇ ਤਿੰਨ ਪਹੀਆ ਵਾਹਨ, ਤਿੰਨ ਪਹੀਆ ਸਾਈਕਲ, ਵ੍ਹੀਲਚੇਅਰ, ਸੁਣਨ ਵਾਲੇ ਯੰਤਰ, ਮੋੜ ਕੇ ਰੱਖੇ ਜਾ ਸਕਣ ਵਾਲੇ ਵਾਕਰ, ਕਮੋਡ ਵਾਲੀਆਂ ਕੁਰਸੀਆਂ ਤੋਂ ਇਲਾਵਾ ਹੋਰ ਵੱਖ-ਵੱਖ ਸਹਾਇਕ ਉਪਕਰਨਾਂ ਅਤੇ ਨਕਲੀ ਅੰਗਾਂ ਦੀ ਲੋੜ ਸਬੰਧੀ ਜਾਂਚ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਰੈੱਡਕਰਾਸ ਸੁਸਾਇਟੀ ਦੇ ਉਪ ਸੁਪਰਡੈਂਟ ਸੁਰਿੰਦਰ ਚੁੱਘ, ਲੇਖਾਕਾਰ ਰਾਕੇਸ਼ ਕੁਮਾਰ, ਸੁਨੀਲ ਭਾਟੀਆ ਸਮੇਤ ਹੋਰ ਮੌਜੂਦ ਸਨ।
- The Tribune Epaper
- The Tribune App - Android
- The Tribune App - iOS
- Punjabi Tribune online
- Punjabi Tribune Epaper
- Punjabi Tribune App - Android
- Punjabi Tribune App - iOS
- Dainik Tribune online
- Dainik Tribune Epaper
- Dainik Tribune App - Android
- Dainik Tribune App - ios
- Subscribe To Print Edition
- Contact Us
- About Us
- Code of Ethics
- Archive
+
Advertisement
Advertisement
Advertisement
Advertisement
×

