ਰੀਅਪੀਅਰ ਪ੍ਰੀਖਿਆ: ਕਰੋਨਾ ਨੇਮਾਂ ਦੀ ਪਾਲਣਾ ਕਰਨ ਦੀ ਅਪੀਲ

ਰੀਅਪੀਅਰ ਪ੍ਰੀਖਿਆ: ਕਰੋਨਾ ਨੇਮਾਂ ਦੀ ਪਾਲਣਾ ਕਰਨ ਦੀ ਅਪੀਲ

ਪੱਤਰ ਪ੍ਰੇਰਕ
ਜੀਂਦ, 15 ਸਤੰਬਰ

ਡੀਏਵੀ ਸੰਸਥਾਵਾਂ ਦੇ ਸੂਬਾਈ ਡਾਇਰੈਕਟਰ ਅਤੇ ਸੀਬੀਐੱਸਈ ਦੇ ਜ਼ਿਲ੍ਹੇ ਕੋਆਰਡੀਨੇਟਰ ਡਾ. ਧਰਮ ਦੇਵ ਵਿਦਿਆਰਥੀ ਨੇ ਕਿਹਾ ਹੈ ਕਿ 22 ਸਤੰਬਰ ਤੋਂ ਸ਼ੁਰੂ ਹੋ ਰਹੀ ਸੀਬੀਐੱਸਈ ਦੀ ਕੰਪਾਰਟਮੈਂਟ ਪ੍ਰੀਖਿਆ ਦੌਰਾਨ ਵਿਦਿਆਰਥੀਆਂ ਨੂੰ ਕਰੋਨਾ ਸਬੰਧੀ ਸਾਰੀ ਹਦਾਇਤਾਂ ਦੀ ਪਾਲਣਾ ਕਰਨੀ ਲਾਜ਼ਮੀ ਹੋਵੇਗੀ। ਇੱਕ ਕਮਰੇ ਵਿੱਚ ਕੇਵਲ 12 ਵਿਦਿਆਰਥੀ ਹੀ ਬਿਠਾਉਣੇ ਹੋਣਗੇ। ਡਾ. ਵਿਦਿਆਰਥੀ ਨੇ ਕਿਹਾ ਕਿ 10ਵੀਂ ਕਲਾਸ ਦੇ 247 ਬੱਚੇ ਤੇ 12ਵੀਂ ਕਲਾਸ ਦੇ 236 ਬੱਚੇ ਡੀਏਵੀ ਸਕੂਲ ਵਿੱਚ ਬਣੇ ਪ੍ਰੀਖਿਆ ਕੇਂਦਰ ਵਿੱਚ ਪ੍ਰੀਖਿਆ ਦੇਣਗੇ। ਉਨ੍ਹਾਂ ਕਿਹਾ ਕਿ ਕਰੋਨਾ ਮਹਾਮਾਰੀ ਨੂੰ ਵੇਖਦੇ ਹੋਏ ਸੀਬੀਐੱਸਈ ਵਿੱਚ ਸਾਰੇ ਮਾਪਿਆਂ ਅਤੇ ਸਾਰੇ ਵਿਦਿਆਰਥੀਅ ਨੂੰ ਕਰੋਨਾ ਤੋਂ ਬਚਣ ਲਈ ਜ਼ਰੂਰੀ ਹਦਾਇਤਾਂ ਦਿੱਤੀ ਗਈਆਂ ਹਨ, ਜਿਸ ਦੇ ਅਨੁਸਾਰ ਸਾਰੇ ਵਾਰਸਾਂ ਅਤੇ ਵਿਦਿਆਰਥੀਆਂ ਨੂੰ ਆਪਣੇ ਮੂੰਹ ਉੱਤੇ ਮਾਸਕ ਲਗਾ ਕੇ ਆਉਣਾ ਸ਼ਾਮਿਲ ਹੈ।  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All