ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਅਦਾਕਾਰਾ ਬਣਾਉਣ ਦਾ ਝਾਂਸਾ ਦੇ ਕੇ ਜਬਰ-ਜਨਾਹ

ਪੱਤਰ ਪ੍ਰੇਰਕ ਫਰੀਦਾਬਾਦ, 27 ਜੂਨ ਪਲਵਲ ਦੇ ਇੱਕ ਨਿਰਦੇਸ਼ਕ ਵੱਲੋਂ ਫ਼ਰੀਦਾਬਾਦ ਦੀ ਲੜਕੀ ਨਾਲ ਮੁੰਬਈ ਵਿੱਚ ਜਬਰ-ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਨਿਰਦੇਸ਼ਕ ਇੱਥੋਂ ਦੋ ਲੜਕੀਆਂ ਨੂੰ ਅਦਾਕਾਰਾ ਬਣਾਉਣ ਲਈ ਮੁੰਬਈ ਲੈ ਗਿਆ ਸੀ ਤੇ ਉਥੇ ਇਕ ਲੜਕੀ ਨਾਲ ਕਈ...
Advertisement

ਪੱਤਰ ਪ੍ਰੇਰਕ

ਫਰੀਦਾਬਾਦ, 27 ਜੂਨ

Advertisement

ਪਲਵਲ ਦੇ ਇੱਕ ਨਿਰਦੇਸ਼ਕ ਵੱਲੋਂ ਫ਼ਰੀਦਾਬਾਦ ਦੀ ਲੜਕੀ ਨਾਲ ਮੁੰਬਈ ਵਿੱਚ ਜਬਰ-ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਨਿਰਦੇਸ਼ਕ ਇੱਥੋਂ ਦੋ ਲੜਕੀਆਂ ਨੂੰ ਅਦਾਕਾਰਾ ਬਣਾਉਣ ਲਈ ਮੁੰਬਈ ਲੈ ਗਿਆ ਸੀ ਤੇ ਉਥੇ ਇਕ ਲੜਕੀ ਨਾਲ ਕਈ ਵਾਰ ਜਬਰ-ਜਨਾਹ ਕੀਤਾ। ਉਥੋਂ ਕਿਸੇ ਤਰ੍ਹਾਂ ਇਹ ਲੜਕੀਆਂ ਭੱਜਣ ਵਿੱਚ ਕਾਮਯਾਬ ਹੋ ਗਈਆਂ ਅਤੇ ਫ਼ਰੀਦਾਬਾਦ ਪੁੱਜ ਗਈਆਂ। ਇਸ ਘਟਨਾ ਤੋਂ ਦੁਖੀ ਹੋ ਕੇ ਪੀੜਤ ਲੜਕੀ ਨੇ ਜ਼ਹਿਰ ਖਾ ਕੇ ਆਪਣੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਪਰ ਉਸ ਦਾ ਬਚਾਅ ਹੋ ਗਿਆ। ਉਹ ਈਐੱਸਆਈਸੀ ਮੈਡੀਕਲ ਕਾਲਜ ਵਿੱਚ ਜ਼ੇਰੇ ਇਲਾਜ ਹੈ। ਫ਼ਰੀਦਾਬਾਦ ਦੀ ਇੱਕ ਔਰਤ ਨੇ ਦੱਸਿਆ ਕਿ ਪਲਵਲ ਦਾ ਇੱਕ ਨਿਰਦੇਸ਼ਕ ਉਸ ਦੀਆਂ ਦੋ ਧੀਆਂ ਨੂੰ ਅਦਾਕਾਰਾ ਬਣਾਉਣ ਲਈ ਮੁੰਬਈ ਲੈ ਗਿਆ ਸੀ। ਉਨ੍ਹਾਂ ਦੱਸਿਆ ਕਿ ਮਾਮਲਾ ਪੁਲੀਸ ਦੇ ਧਿਆਨ ਵਿੱਚ ਲਿਆ ਦਿੱਤਾ ਹੈ।

Advertisement