ਜਬਰ-ਜਨਾਹ ਦੇ ਦੋਸ਼ੀ ਨੂੰ 20 ਸਾਲ ਦੀ ਕੈਦ
ਨਿੱਜੀ ਪੱਤਰ ਪ੍ਰੇਰਕ ਫਰੀਦਕੋਟ, 18 ਮਾਰਚ ਸਥਾਨਕ ਸੈਸ਼ਨ ਜੱਜ ਨੇ ਨਾਬਾਲਗ ਲੜਕੀ ਨਾਲ ਜਬਰ-ਜਨਾਹ ਦੇ ਮਾਮਲੇ ਵਿੱਚ ਇੱਕ ਨੌਜਵਾਨ ਨੂੰ 20 ਸਾਲ ਦੀ ਕੈਦ ਅਤੇ ਇੱਕ ਹਜ਼ਾਰ ਰੁਪਏ ਜੁਰਮਾਨੇ ਦਾ ਹੁਕਮ ਦਿੱਤਾ ਹੈ। ਪਿਛਲੇ ਸਮੇਂ ਤੋਂ ਇਹ ਮਾਮਲਾ ਇਥੋਂ ਦੀ...
Advertisement
ਨਿੱਜੀ ਪੱਤਰ ਪ੍ਰੇਰਕ
ਫਰੀਦਕੋਟ, 18 ਮਾਰਚ
Advertisement
ਸਥਾਨਕ ਸੈਸ਼ਨ ਜੱਜ ਨੇ ਨਾਬਾਲਗ ਲੜਕੀ ਨਾਲ ਜਬਰ-ਜਨਾਹ ਦੇ ਮਾਮਲੇ ਵਿੱਚ ਇੱਕ ਨੌਜਵਾਨ ਨੂੰ 20 ਸਾਲ ਦੀ ਕੈਦ ਅਤੇ ਇੱਕ ਹਜ਼ਾਰ ਰੁਪਏ ਜੁਰਮਾਨੇ ਦਾ ਹੁਕਮ ਦਿੱਤਾ ਹੈ। ਪਿਛਲੇ ਸਮੇਂ ਤੋਂ ਇਹ ਮਾਮਲਾ ਇਥੋਂ ਦੀ ਇਕ ਅਦਾਲਤ ਵਿੱਚ ਚੱਲ ਰਿਹਾ ਸੀ। ਹਾਲਾਂਕਿ, ਅਦਾਲਤ ਨੇ ਇਸ ਕੇਸ ਵਿੱਚ ਨਾਮਜ਼ਦ ਵਿਸ਼ਾਲ ਤਿਵਾੜੀ ਅਤੇ ਚੇਤ ਰਾਮ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ। ਸਿਟੀ ਪੁਲੀਸ ਕੋਟਕਪੂਰਾ ਨੇ 20 ਸਤੰਬਰ 2022 ਨੂੰ ਪੀੜਤ ਦੇ ਭਰਾ ਦੀ ਸ਼ਿਕਾਇਤ ਦੇ ਆਧਾਰ ’ਤੇ ਰਾਹੁਲ ਕੁਮਾਰ ਵਾਸੀ ਕੋਟਕਪੂਰਾ ਸਮੇਤ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਰਾਹੁਲ ਕੁਮਾਰ ’ਤੇ ਨਾਬਾਲਗ ਲੜਕੀ ਨਾਲ ਜਬਰ-ਜਨਾਹ ਕਰਨ ਦਾ ਦੋਸ਼ ਸੀ। ਅਦਾਲਤ ਨੇ ਉਸ ਨੂੰ ਘਟਨਾ ਦਾ ਦੋਸ਼ੀ ਮੰਨਦਿਆਂ 20 ਸਾਲ ਸਜ਼ਾ ਦਾ ਹੁਕਮ ਸੁਣਾਇਆ ਹੈ ਜਦੋਂ ਕਿ ਇਸੇ ਕੇਸ ’ਚ ਚੇਤ ਰਾਮ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ ਹੈ।
Advertisement
Advertisement
×

