ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪ੍ਰਦਰਸ਼ਨੀ ਦਾ ਉਦਘਾਟਨ ਕਰਦੇ ਹੋਏ ਗੁਰਦੁਆਰਾ ਬੰਗਲਾ ਸਾਹਿਬ ਦੇ ਮੁੱਖ ਗ੍ਰੰਥੀ ਰਣਜੀਤ ਸਿੰਘ।

ਗਲੇਸ਼ੀਅਰਾਂ ਦੇ ਪਿਘਲਣ ਅਤੇ ਜਲ ਸਰੋਤ ਸੰਕਟ ’ਤੇ ਜਤਾਈ ਚਿੰਤਾ
ਕੁਰੂਕਸ਼ੇਤਰ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਡਾ. ਭਗਵਾਨ ਸਿੰਘ ਚੌਧਰੀ।
Advertisement

ਕੁਰੂਕਸ਼ੇਤਰ ਪੈਨੋਰਮਾ ਅਤੇ ਵਿਗਿਆਨ ਕੇਂਦਰ ਵਿੱਚ ਅੱਜ ‘ਜਲਵਾਯੂ ਪਰਿਵਰਤਨ ਅਤੇ ਇਸ ਦੇ ਪ੍ਰਭਾਵ’ ਵਿਸ਼ੇ ’ਤੇ ਇੱਕ ਗਿਆਨ ਭਰਪੂਰ ਪੈਨਲ ਚਰਚਾ ਅਤੇ ਕੁਇਜ਼ ਮੁਕਾਬਲਾ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਨੂੰ ਵਾਤਾਵਰਨ ਦੀ ਇਸ ਗੰਭੀਰ ਚੁਣੌਤੀ ਬਾਰੇ ਜਾਗਰੂਕ ਕਰਨਾ ਸੀ। ਪ੍ਰੋਗਰਾਮ ਦੀ ਸ਼ੁਰੂਆਤ ਦੀਪ ਜਗਾ ਕੇ ਕੀਤੀ ਗਈ, ਜਿਸ ਵਿੱਚ ਭੂ-ਭੌਤਿਕ ਵਿਗਿਆਨ ਵਿਭਾਗ ਦੇ ਚੇਅਰਮੈਨ ਡਾ. ਭਗਵਾਨ ਸਿੰਘ ਚੌਧਰੀ, ਸੇਵਾ-ਮੁਕਤ ਪ੍ਰੋਫ਼ੈਸਰ ਡਾ. ਐੱਮ.ਐੱਸ. ਜਗਲਾਨ, ਡਾ. ਹਰਦੀਪ ਰਾਏ ਸ਼ਰਮਾ, ਡਾ. ਕਿਰਨ ਲਾਂਬਾ ਅਤੇ ਹੋਰ ਸਿੱਖਿਆ ਸ਼ਾਸਤਰੀ ਮੌਜੂਦ ਸਨ। ਇਸ ਮੌਕੇ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵੱਖ-ਵੱਖ ਮਾਹਿਰਾਂ ਨੇ ਵਿਦਿਆਰਥੀਆਂ ਨਾਲ ਜਲਵਾਯੂ ਪਰਿਵਰਤਨ ਦੇ ਵਿਗਿਆਨਕ, ਭੂਗੋਲਿਕ, ਆਰਥਿਕ ਅਤੇ ਵਾਤਾਵਰਨਕ ਪਹਿਲੂਆਂ ’ਤੇ ਵਿਸਥਾਰ ਨਾਲ ਚਰਚਾ ਕੀਤੀ। ਡਾ. ਭਗਵਾਨ ਸਿੰਘ ਚੌਧਰੀ ਨੇ ਚਿਤਾਵਨੀ ਦਿੱਤੀ ਕਿ ਆਉਣ ਵਾਲੇ ਸਮੇਂ ਵਿੱਚ ਸਾਡੇ ਲਗਭਗ 75 ਪ੍ਰਤੀਸ਼ਤ ਗਲੇਸ਼ੀਅਰ ਪਿਘਲ ਸਕਦੇ ਹਨ, ਜੋ ਕਿ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਡਾ. ਐੱਮ.ਐੱਸ. ਜਗਲਾਨ ਨੇ ਜਲਵਾਯੂ ਪਰਿਵਰਤਨ ਦੇ ਇਤਿਹਾਸ ਨੂੰ ਸਰਲ ਸ਼ਬਦਾਂ ਵਿੱਚ ਸਮਝਾਇਆ, ਜਦਕਿ ਡਾ. ਹਰਦੀਪ ਰਾਏ ਸ਼ਰਮਾ ਨੇ ਬਿਜਲਈ ਉਪਕਰਨਾਂ ਤੋਂ ਨਿਕਲਣ ਵਾਲੇ ‘ਇਲੈਕਟ੍ਰੋਮੈਗਨੈਟਿਕ ਪ੍ਰਦੂਸ਼ਣ’ ਦੇ ਨਵੇਂ ਖਤਰੇ ਤੋਂ ਜਾਣੂ ਕਰਵਾਇਆ।

ਪ੍ਰਾਜੈਕਟ ਕੋਆਰਡੀਨੇਟਰ ਸੁਰੇਸ਼ ਕੁਮਾਰ ਸੋਨੀ ਨੇ ਪਲਾਸਟਿਕ ਦੀ ਵਰਤੋਂ ਦੇ ਨੁਕਸਾਨਦੇਹ ਪ੍ਰਭਾਵਾਂ ‘ਤੇ ਚਾਨਣਾ ਪਾਇਆ। ਚਰਚਾ ਤੋਂ ਬਾਅਦ ਵਿਦਿਆਰਥੀਆਂ ਲਈ ਇੱਕ ਕੁਇਜ਼ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਵਿੱਚ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ।

Advertisement

Advertisement
Show comments