DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Randeep Surjewala ਨੇ ਕਿਸਾਨਾਂ ਦੀਆਂ ਸਮੱਸਿਆਵਾਂ ਸੁਣੀਆਂ

ਸੰਸਦ ਮੈਂਬਰ ਨੇ ਸਰਕਾਰ ’ਤੇ ਮਾਡ਼ੇ ਪ੍ਰਬੰਧਾਂ ਦੇ ਦੋਸ਼ ਲਾਏ

  • fb
  • twitter
  • whatsapp
  • whatsapp
featured-img featured-img
ਨਾਰਾਇਣਗੜ੍ਹ ਵਿੱਚ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਹੋਏ ਸੰਸਦ ਮੈਂਬਰ ਰਣਦੀਪ ਸੁਰਜੇਵਾਲਾ।
Advertisement

ਸੰਸਦ ਮੈਂਬਰ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਜਨਰਲ ਸਕੱਤਰ ਰਣਦੀਪ ਸਿੰਘ ਸੁਰਜੇਵਾਲਾ ਨੇ ਅੱਜ ਨਾਰਾਇਣਗੜ੍ਹ ਦੀ ਨਵੀਂ ਅਨਾਜ ਮੰਡੀ ਦਾ ਦੌਰਾ ਕਰ ਕੇ ਕਣਕ ਦੀ ਖਰੀਦ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਕਿਸਾਨਾਂ, ਮਜ਼ਦੂਰਾਂ ਅਤੇ ਆੜ੍ਹਤੀਆਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ। ਮੰਡੀ ਪਹੁੰਚਣ ’ਤੇ ਕਾਂਗਰਸੀ ਆਗੂ ਠਾਠ ਸਿੰਘ ਕੁਰਾਲੀ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਸੁਰਜੇਵਾਲਾ ਦਾ ਨਿੱਘਾ ਸਵਾਗਤ ਕੀਤਾ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਹਰਿਆਣਾ ਦਾ ਕਿਸਾਨ ਭਾਜਪਾ ਸਰਕਾਰ ਦੀਆਂ ਗਲਤ ਨੀਤੀਆਂ ਅਤੇ ਮਾੜੇ ਪ੍ਰਬੰਧਾਂ ਕਾਰਨ ਬਰਬਾਦੀ ਦੇ ਕੰਢੇ ’ਤੇ ਖੜ੍ਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੰਡੀਆਂ ਹੁਣ ਕਿਸਾਨਾਂ ਦੀ ਸਹੂਲਤ ਦੀ ਥਾਂ ਉਨ੍ਹਾਂ ਦੇ ਸ਼ੋਸ਼ਣ ਦੇ ਕੇਂਦਰ ਬਣ ਚੁੱਕੀਆਂ ਹਨ। ਸੁਰਜੇਵਾਲਾ ਅਨੁਸਾਰ ਇਸ ਵੇਲੇ ਅਨਾਜ ਮੰਡੀਆਂ ਵਿੱਚ ਲਗਭਗ 28 ਲੱਖ ਕੁਇਟਲ ਕਣਕ ਖੁੱਲ੍ਹੇ ਅਸਮਾਨ ਹੇਠ ਪਈ ਹੈ, ਪਰ ਸਰਕਾਰ ਖਰੀਦ ਅਤੇ ਚੁਕਾਈ ਦੋਵਾਂ ਮੋਰਚਿਆਂ ’ਤੇ ਪੂਰੀ ਤਰ੍ਹਾਂ ਅਸਫ਼ਲ ਰਹੀ ਹੈ। ਕਾਂਗਰਸੀ ਆਗੂ ਨੇ ਤਕਨੀਕੀ ਸਮੱਸਿਆਵਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਰਵਰ ਡਾਊਨ ਹੋਣ, ਪੋਰਟਲ ਵਿੱਚ ਨੁਕਸ ਅਤੇ ਅੰਗੂਠੇ ਦੇ ਨਿਸ਼ਾਨ ਮੇਲ ਨਾ ਖਾਣ ਕਾਰਨ ਕਿਸਾਨ ਕਈ-ਕਈ ਦਿਨਾਂ ਤੋਂ ਖ਼ੁਆਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਨਾ ਤਾਂ ਬਾਰਦਾਨਾ ਉਪਲਬਧ ਹੈ ਅਤੇ ਨਾ ਹੀ ਫ਼ਸਲ ਦੀ ਵਿਕਰੀ ਤੋਂ ਬਾਅਦ ਸਮੇਂ ਸਿਰ ਅਦਾਇਗੀ ਕੀਤੀ ਜਾ ਰਹੀ ਹੈ। ਬੇਮੌਸਮੀ ਬਾਰਿਸ਼, ਗੜੇਮਾਰੀ ਅਤੇ ਝੱਖੜ ਕਾਰਨ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫ਼ਸਲ ਮੰਡੀਆਂ ਵਿੱਚ ਭਿੱਜ ਕੇ ਬਰਬਾਦ ਹੋ ਰਹੀ ਹੈ, ਪਰ ਸਰਕਾਰ ਨੇ ਇਸ ਦੀ ਕੋਈ ਸਾਰ ਨਹੀਂ ਲਈ।

ਨਵੀਂ ਅਨਾਜ ਮੰਡੀ ਵਿੱਚ ਕਣਕ ਦੇ ਅੰਬਾਰ ਲੱਗੇ

Advertisement

ਜੀਂਦ (ਪੱਤਰ ਪ੍ਰੇਰਕ): ਸਥਾਨਕ ਨਵੀਂ ਅਨਾਜ ਮੰਡੀ ਵਿੱਚ ਕਣਕ ਦੀ ਫ਼ਸਲ ਦੀ ਭਾਰੀ ਆਮਦ ਕਾਰਨ ਪ੍ਰਬੰਧ ਲੜਖੜਾਉਣ ਲੱਗੇ ਹਨ। ਬੀਤੀ ਸ਼ਾਮ ਤੱਕ ਮੰਡੀ ਦੇ ਗੇਟ ਪਾਸ ਅੰਕੜਿਆਂ ਅਨੁਸਾਰ 8,89,750 ਕੁਇੰਟਲ ਕਣਕ ਪਹੁੰਚ ਚੁੱਕੀ ਹੈ। ਇਸ ਕੁੱਲ ਆਮਦ ’ਚੋਂ ਸਰਕਾਰੀ ਖਰੀਦ ਏਜੰਸੀਆਂ ‘ਹੈਫੇਡ’, ‘ਐੱਚ ਐੱਸ ਡਬਲਿਊ ਸੀ’ (ਹਰਿਆਣਾ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ) ਅਤੇ ਖ਼ੁਰਾਕ ਤੇ ਸਪਲਾਈ ਵਿਭਾਗ ਨੇ ਸਾਂਝੇ ਤੌਰ ’ਤੇ 7,02,000 ਕੁਇੰਟਲ ਕਣਕ ਘੱਟੋ-ਘੱਟ ਸਮਰਥਨ ਮੁੱਲ ’ਤੇ ਖਰੀਦ ਲਈ ਹੈ। ਹਾਲਾਂਕਿ, ਮੰਡੀ ਦੀਆਂ ਫੜ੍ਹਾਂ ਵਿੱਚ ਹਾਲੇ ਵੀ 1,87,750 ਕੁਇੰਟਲ ਕਣਕ ਬੋਲੀ ਦੀ ਉਡੀਕ ਵਿੱਚ ਪਈ ਹੈ। ਐਤਵਾਰ ਨੂੰ ਵੀ ਮੰਡੀ ਵਿੱਚ 23,500 ਕੁਇੰਟਲ ਨਵੀਂ ਫ਼ਸਲ ਦੀ ਆਮਦ ਦਰਜ ਕੀਤੀ ਗਈ। ਖਰੀਦ ਪ੍ਰਕਿਰਿਆ ਦੇ ਮੁਕਾਬਲੇ ਚੁਕਾਈ ਦੀ ਰਫ਼ਤਾਰ ਬੇਹੱਦ ਸੁਸਤ ਹੋਣ ਕਾਰਨ ਮੰਡੀ ਵਿੱਚ ਤਿਲ ਸੁੱਟਣ ਦੀ ਥਾਂ ਨਹੀਂ ਬਚੀ। ਹੁਣ ਤੱਕ ਖਰੀਦੀ ਗਈ 7,02,000 ਕੁਇੰਟਲ ਕਣਕ ’ਚੋਂ ਮਹਿਜ਼ 72,000 ਕੁਇੰਟਲ ਫ਼ਸਲ ਹੀ ਚੁੱਕੀ ਗਈ ਹੈ। ਚੁਕਾਈ ਵਿੱਚ ਹੋ ਰਹੀ ਦੇਰੀ ਕਾਰਨ ਮੰਡੀ ਦੀਆਂ ਫੜ੍ਹਾਂ ਪੂਰੀ ਤਰ੍ਹਾਂ ਭਰ ਚੁੱਕੀਆਂ ਹਨ ਅਤੇ ਕਿਸਾਨਾਂ ਨੂੰ ਆਪਣੀ ਫ਼ਸਲ ਸੜਕਾਂ ਦੇ ਕਿਨਾਰੇ ਸੁੱਟਣੀ ਪੈ ਰਹੀ ਹੈ। ਡੀ ਸੀ ਮੁਹੰਮਦ ਇਮਰਾਨ ਰਜ਼ਾ ਨੇ ਮੰਡੀ ਦੇ ਪ੍ਰਬੰਧਾਂ ਨੂੰ ਤਸੱਲੀਬਖਸ਼ ਦੱਸਿਆ ਹੈ।

Advertisement

Advertisement
×