ਰਾਮਸ਼ਰਨ ਵਾਸੀਆਂ ਨੇ ਛਬੀਲ ਲਾਈ
ਅਤਿ ਦੀ ਗਰਮੀ ਅਤੇ ਲੂ ਕਾਰਨ ਪਿੰਡ ਰਾਮਸ਼ਰਨ ਮਾਜਰਾ ਦੇ ਨੌਜਵਾਨਾਂ ਅਤੇ ਬਾਜ਼ਾਰ ਦੇ ਦੁਕਾਨਦਾਰਾਂ ਨੇ ਰਾਹਗੀਰਾਂ ਲਈ ਠੰਢੇ-ਮਿੱਠੇ ਜਲ ਦੀ ਛਬੀਲ ਲਾਈ। ਇਸ ਵਿੱਚ ਵੱਡੀ ਗਿਣਤੀ ਨੌਜਵਾਨਾਂ ਸੇਵਾ ਕੀਤੀ। ਇਸ ਮੌਕੇ ਪੰਚਾਇਤ ਮੈਂਬਰ ਡਿੰਪਲ ਸੈਣੀ, ਵਲੈਤੀ ਰਾਮ, ਫੂਲ ਚੰਦ,...
Advertisement
ਅਤਿ ਦੀ ਗਰਮੀ ਅਤੇ ਲੂ ਕਾਰਨ ਪਿੰਡ ਰਾਮਸ਼ਰਨ ਮਾਜਰਾ ਦੇ ਨੌਜਵਾਨਾਂ ਅਤੇ ਬਾਜ਼ਾਰ ਦੇ ਦੁਕਾਨਦਾਰਾਂ ਨੇ ਰਾਹਗੀਰਾਂ ਲਈ ਠੰਢੇ-ਮਿੱਠੇ ਜਲ ਦੀ ਛਬੀਲ ਲਾਈ। ਇਸ ਵਿੱਚ ਵੱਡੀ ਗਿਣਤੀ ਨੌਜਵਾਨਾਂ ਸੇਵਾ ਕੀਤੀ। ਇਸ ਮੌਕੇ ਪੰਚਾਇਤ ਮੈਂਬਰ ਡਿੰਪਲ ਸੈਣੀ, ਵਲੈਤੀ ਰਾਮ, ਫੂਲ ਚੰਦ, ਮਨੀ ਰਾਮ, ਰਾਮ ਸਰੂਪ ਆਦਿ ਨੇ ਕਿਹਾ ਕਿ ਗਰਮੀਆਂ ਦੇ ਮੌਸਮ ਵਿੱਚ ਤਿਹਾਇਆਂ ਨੂੰ ਠੰਢਾ ਪਾਣੀ ਮੁਹੱਈਆ ਕਰਾਉਣਾ ਪੁੰਨ ਦਾ ਕੰਮ ਹੈ। ਅਤਿ ਦੀ ਗਰਮੀ ਦੌਰਾਨ ਰਾਹਗੀਰਾਂ ਨੂੰ ਪੀਣ ਵਾਲੇ ਪਾਣੀ ਦੇ ਜ਼ਿਆਦਾ ਲੋੜ ਹੁੰਦੀ ਹੈ। ਇਸ ਲਈ ਸਮਾਜ ਦੇ ਸਮਰੱਥ ਲੋਕਾਂ ਨੂੰ ਅੱਗੇ ਆ ਕੇ ਇਹ ਸੇਵਾ ਕਰਨੀ ਚਾਹੀਦੀ ਹੈ। ਛਬੀਲ ਦੌਰਾਨ ਨੌਜਵਾਨਾਂ ਨੇ ਉਤਸ਼ਾਹ ਤੇ ਸੇਵਾ ਭਾਵਨਾ ਨਾਲ ਰਾਹਗੀਰਾਂ ਨੂੰ ਠੰਢਾ ਮਿੱਠਾ ਜਲ ਪਿਲਾਇਆ। ਇਸ ਮੌਕੇ ਪਿੰਡ ਦੇ ਨੌਜਵਾਨਾਂ ਤੋਂ ਇਲਾਵਾ ਹੋਰ ਪਤਵੰਤੇ ਮੌਜੂਦ ਸਨ।
Advertisement
Advertisement
×

