DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Ram Rahim parole Ends: 30 ਦਿਨਾਂ ਦੀ ਪੈਰੋਲ ਖ਼ਤਮ ਹੋਣ ਤੋਂ ਬਾਅਦ ਡੇਰਾ ਮੁਖੀ ਰੋਹਤਕ ਦੀ ਸੁਨਾਰੀਆ ਜੇਲ੍ਹ ਵਾਪਸ ਪਰਤਿਆ

ਸਿਰਸਾ ਮੁੱਖ ਦਫ਼ਤਰ ਵਿਖੇ ਬਿਤਾਇਆ ਸਮਾਂ, ਵੀਡੀਓ ਕਾਨਫਰੰਸਿੰਗ ਰਾਹੀਂ ਸ਼ਰਧਾਲੂਆਂ ਨਾਲ ਰਹੇ ਰੂ-ਬ-ਰੂ

  • fb
  • twitter
  • whatsapp
  • whatsapp
Advertisement

Ram Rahim parole Ends: ਦੋ ਸਾਧਵੀਆਂ ਨਾਲ ਜਬਰ-ਜਨਾਹ ਦੇ ਮਾਮਲੇ ਵਿੱਚ 20 ਸਾਲ ਦੀ ਕੈਦ ਦੀ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਆਪਣੀ 30 ਦਿਨਾਂ ਦੀ ਪੈਰੋਲ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਸ਼ੁੱਕਰਵਾਰ ਨੂੰ ਰੋਹਤਕ ਦੇ ਪਿੰਡ ਸੁਨਾਰੀਆ ਸਥਿਤ ਜ਼ਿਲ੍ਹਾ ਜੇਲ੍ਹ ਵਿੱਚ ਵਾਪਸ ਪਰਤ ਆਏ ਹਨ। ਜੇਲ੍ਹ ਪ੍ਰਸ਼ਾਸਨਿਕ ਸੂਤਰਾਂ ਮੁਤਾਬਕ ਉਹ ਸ਼ਾਮ ਕਰੀਬ 4:59 ਵਜੇ ਸਖ਼ਤ ਸੁਰੱਖਿਆ ਘੇਰੇ ਹੇਠ ਜੇਲ੍ਹ ਕੰਪਲੈਕਸ ਵਿੱਚ ਪਹੁੰਚੇ। ਦੱਸਣਯੋਗ ਹੈ ਕਿ ਉਨ੍ਹਾਂ ਦੀ ਇਹ 30 ਦਿਨਾਂ ਦੀ ਪੈਰੋਲ ਬੀਤੀ 26 ਮਈ ਨੂੰ ਸ਼ੁਰੂ ਹੋਈ ਸੀ।

ਡੇਰਾ ਸੱਚਾ ਸੌਦਾ ਦੇ ਮੁੱਖ ਦਫ਼ਤਰ ਵਿੱਚ ਹੀ ਠਹਿਰੇ ਸਨ ਮੁੱਖੀ

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਆਪਣੀ ਪੈਰੋਲ ਦੀ ਮਿਆਦ ਦੌਰਾਨ ਡੇਰਾ ਮੁਖੀ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਦੇ ਮੁੱਖ ਦਫ਼ਤਰ ਵਿਖੇ ਠਹਿਰੇ ਹੋਏ ਸਨ, ਜਿੱਥੇ ਉਨ੍ਹਾਂ ਨੇ ਆਪਣਾ ਜ਼ਿਆਦਾਤਰ ਸਮਾਂ ਬਿਤਾਇਆ। ਇਸ ਸਮੇਂ ਦੌਰਾਨ ਉਹ ਆਨਲਾਈਨ ਸੰਚਾਰ ਸਾਧਨਾਂ (ਵੀਡੀਓ ਕਾਨਫਰੰਸਿੰਗ) ਰਾਹੀਂ ਆਪਣੇ ਸ਼ਰਧਾਲੂਆਂ ਨਾਲ ਵੀ ਲਗਾਤਾਰ ਜੁੜੇ ਰਹੇ ਅਤੇ ਡੇਰਾ ਕੰਪਲੈਕਸ ਦੇ ਅੰਦਰ ਚੱਲ ਰਹੇ ਨਵੀਨੀਕਰਨ (renovation) ਦੇ ਵੱਖ-ਵੱਖ ਕੰਮਾਂ ਵਿੱਚ ਵੀ ਰੁੱਝੇ ਰਹੇ।

Advertisement

ਜ਼ਿਕਰਯੋਗ ਹੈ ਕਿ ਸਿਰਸਾ ਮੁੱਖ ਦਫ਼ਤਰ ਵਾਲੇ ਡੇਰਾ ਸੱਚਾ ਸੌਦਾ ਦੇ ਹਰਿਆਣਾ, ਪੰਜਾਬ, ਰਾਜਸਥਾਨ ਅਤੇ ਹੋਰਨਾਂ ਸੂਬਿਆਂ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਨ। ਗੁਰਮੀਤ ਰਾਮ ਰਹੀਮ ਸਿੰਘ ਨੂੰ ਅਗਸਤ 2017 ਵਿੱਚ ਇੱਕ ਵਿਸ਼ੇਸ਼ ਸੀ.ਬੀ.ਆਈ. (CBI) ਅਦਾਲਤ ਨੇ ਜਬਰ-ਜਨਾਹ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੰਦਿਆਂ 20 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਸੀ। ਆਪਣੀ ਸਜ਼ਾ ਦੇ ਐਲਾਨ ਤੋਂ ਬਾਅਦ ਡੇਰਾ ਮੁਖੀ ਨੂੰ ਹੁਣ ਤੱਕ ਕਈ ਮੌਕਿਆਂ ’ਤੇ ਪੈਰੋਲ ਅਤੇ ਫ਼ਰਲੋ ਦਿੱਤੀ ਜਾ ਚੁੱਕੀ ਹੈ।

Advertisement

ਸਾਲ 2026 ਵਿੱਚ ਦੂਜੀ ਵਾਰ ਦਿੱਤੀ ਗਈ ਪੈਰੋਲ

ਚਾਲੂ ਸਾਲ (2026) ਦੌਰਾਨ ਇਹ ਦੂਜੀ ਵਾਰ ਸੀ ਜਦੋਂ ਡੇਰਾ ਮੁਖੀ ਨੂੰ ਪੈਰੋਲ ਦਿੱਤੀ ਗਈ ਸੀ। ਇਸ ਤੋਂ ਪਹਿਲਾਂ ਜਨਵਰੀ ਮਹੀਨੇ ਵਿੱਚ ਉਨ੍ਹਾਂ ਨੂੰ 40 ਦਿਨਾਂ ਦੀ ਪੈਰੋਲ 'ਤੇ ਰਿਹਾਅ ਕੀਤਾ ਗਿਆ ਸੀ, ਜਿਸ ਦੌਰਾਨ ਉਨ੍ਹਾਂ ਨੇ ਡੇਰਾ ਸੱਚਾ ਸੌਦਾ ਦੇ ਦੂਜੇ ਰੂਹਾਨੀ ਮੁਖੀ ਸ਼ਾਹ ਸਤਨਾਮ ਸਿੰਘ ਦੇ 25 ਜਨਵਰੀ ਨੂੰ ਮਨਾਏ ਜਾਣ ਵਾਲੇ ਸਲਾਨਾ ਅਵਤਾਰ ਦਿਹਾੜੇ ਦੇ ਸਮਾਗਮਾਂ ਵਿੱਚ ਹਿੱਸਾ ਲਿਆ ਸੀ। ਇਸੇ ਤਰ੍ਹਾਂ ਇਸ ਤੋਂ ਪਹਿਲਾਂ ਉਹ ਲੰਘੇ ਸਾਲ ਅਗਸਤ 2025 ਵਿੱਚ ਵੀ 40 ਦਿਨਾਂ ਦੀ ਪੈਰੋਲ ’ਤੇ ਬਾਹਰ ਆਏ ਸਨ, ਜੋ ਉਨ੍ਹਾਂ ਨੇ ਕਥਿਤ ਤੌਰ 'ਤੇ ਆਪਣਾ ਜਨਮਦਿਨ ਮਨਾਉਣ ਲਈ ਲਈ ਸੀ।

Advertisement
×