DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਿਸ਼ੋਰ ਨਿਆਂ ਅਤੇ ਪੋਕਸੋ ਬਾਰੇ ਜਾਗਰੂਕ ਕੀਤਾ

ਜ਼ਿਲ੍ਹਾ ਏ ਡੀ ਆਰ ਸੈਂਟਰ ਵਿੱਚ ਚੀਫ ਜੁਡੀਸ਼ਲ ਮੈਜਿਸਟਰੇਟ (ਸੀ ਜੇ ਐੱਮ) ਸੁਯਸ਼ਾ ਜਾਵਾ ਦੀ ਅਗਵਾਈ ਹੇਠ ਕਿਸ਼ੋਰ ਨਿਆਂ ਐਕਟ ਅਤੇ ਪੋਕਸੋ ਐਕਟ ਬਾਰੇ ਸੈਮੀਨਾਰ ਕਰਾਇਆ ਗਿਆ। ਸੀ ਜੇ ਐੱਮ ਸੁਯਸ਼ਾ ਜਾਵਾ ਨੇ ਪੁਲੀਸ ਵਿਭਾਗ, ਕਿਸ਼ੋਰ ਨਿਆਂ ਬੋਰਡ, ਬਾਲ ਕਲਿਆਣ...

  • fb
  • twitter
  • whatsapp
  • whatsapp
featured-img featured-img
ਸੀ ਜੇ ਐੱਮ ਸੁਯਸ਼ਾ ਜਾਵਾ ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ।
Advertisement

ਜ਼ਿਲ੍ਹਾ ਏ ਡੀ ਆਰ ਸੈਂਟਰ ਵਿੱਚ ਚੀਫ ਜੁਡੀਸ਼ਲ ਮੈਜਿਸਟਰੇਟ (ਸੀ ਜੇ ਐੱਮ) ਸੁਯਸ਼ਾ ਜਾਵਾ ਦੀ ਅਗਵਾਈ ਹੇਠ ਕਿਸ਼ੋਰ ਨਿਆਂ ਐਕਟ ਅਤੇ ਪੋਕਸੋ ਐਕਟ ਬਾਰੇ ਸੈਮੀਨਾਰ ਕਰਾਇਆ ਗਿਆ।

ਸੀ ਜੇ ਐੱਮ ਸੁਯਸ਼ਾ ਜਾਵਾ ਨੇ ਪੁਲੀਸ ਵਿਭਾਗ, ਕਿਸ਼ੋਰ ਨਿਆਂ ਬੋਰਡ, ਬਾਲ ਕਲਿਆਣ ਕਮੇਟੀ ਅਤੇ ਜ਼ਿਲ੍ਹਾ ਮਹਿਲਾ ਤੇ ਬਾਲ ਸੁਰੱਖਿਆ ਯੂਨਿਟ ਤੋਂ ਆਏ ਅਧਿਕਾਰੀਆਂ ਨੂੰ ਕਿਸ਼ੋਰ ਨਿਆਂ ਐਕਟ ਅਤੇ ਪੋਕਸੋ ਐਕਟ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਸੈਮੀਨਾਰ ਵਿੱਚ ਮੌਜੂਦ ਪੁਲੀਸ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਬਾਲ ਕਲਿਆਣ ਕਮੇਟੀ ਅਤੇ ਕਿਸ਼ੋਰ ਨਿਆਂ ਬੋਰਡ ਅੱਗੇ ਪੇਸ਼ ਹੋਣ ਵਾਲੇ ਬੱਚਿਆਂ ਨਾਲ ਸਬੰਧਤ ਜਨਮ ਤਰੀਕ ਦੇ ਸਬੂਤ ਲਾਜ਼ਮੀ ਤੌਰ ’ਤੇ ਪੇਸ਼ ਕੀਤੇ ਜਾਣ। ਜਦੋਂ ਕੋਈ ਨਾਬਾਲਗ ਅਪਰਾਧੀ ਪੁਲੀਸ ਹਿਰਾਸਤ ਵਿੱਚ ਲਿਆ ਜਾਂਦਾ ਹੈ ਤਾਂ ਉਸ ਦੇ ਮਾਪਿਆਂ ਅਤੇ ਪਰਿਵਾਰ ਨੂੰ ਤੁਰੰਤ ਸੂਚਿਤ ਕੀਤਾ ਜਾਵੇ ਤਾਂ ਜੋ ਉਹ ਆਪਣੇ ਬੱਚਿਆਂ ਦੇ ਕੇਸ ਦੀ ਪੈਰਵੀ ਕਰ ਸਕਣ ਅਤੇ ਕਿਸ਼ੋਰ ਨਿਆਂ ਬੋਰਡ ਅੱਗੇ ਪੇਸ਼ ਹੋ ਸਕਣ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਪੁਲੀਸ ਵਿਭਾਗ ਵੱਲੋਂ ਬੱਚਿਆਂ ਨੂੰ ਪੇਸ਼ ਕੀਤਾ ਜਾਂਦਾ ਹੈ ਤਾਂ ਸਮਾਜਿਕ ਪਿਛੋਕੜ ਫਾਰਮ ਨੰਬਰ-1 ਵੀ ਪੇਸ਼ ਕੀਤਾ ਜਾਣਾ ਚਾਹੀਦਾ ਹੈ। ਸੈਮੀਨਾਰ ਵਿੱਚ ਕਿਸ਼ੋਰ ਨਿਆਂ ਬੋਰਡ ਦੇ ਮੁੱਖ ਜੰਜ ਵਿਨਤੀ, ਪੁਲੀਸ ਵਿਭਾਗ ਤੋਂ ਡੀ ਐੱਸ ਪੀ ਸੰਜੇ, ਬਾਲ ਕਲਿਆਣ ਕਮੇਟੀ ਦੇ ਮੁਖੀ ਚਾਰੂ ਚੌਧਰੀ, ਕਿਸ਼ੋਰ ਨਿਆਂ ਬੋਰਡ ਤੋਂ ਸੁਮਨ ਮੌਜੂਦ ਰਹੇ।

Advertisement

ਇਸ ਪ੍ਰੋਗਰਾਮ ਵਿੱਚ ਬੁਲਾਰਿਆਂ ਵਜੋਂ ਐਡਵੋਕੇਟ ਤੇ ਪ੍ਰੋਬੇਸ਼ਨ ਅਫ਼ਸਰ ਬ੍ਰਿਜੇਸ਼ ਕੁਮਾਰ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੀ ਕਾਉਂਸਲਰ ਕੁਲਦੀਪ ਕੌਰ ਅਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਤੋਂ ਐਡਵੋਕੇਟ ਕਮਲੇਸ਼ ਵਸ਼ਿਸ਼ਟ ਨੇ ਕਾਨੂੰਨ ਬਾਰੇ ਜਾਣਕਾਰੀ ਦਿੱਤੀ।

Advertisement

Advertisement
×