DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Gurugram 'ਚ ਮੀਂਹ ਕਾਰਨ ਸ਼ਹਿਰ ਦਾ ਬੁਰਾ ਹਾਲ; 25 ਅਗਸਤ ਤੋਂ ਦਫ਼ਤਰਾਂ ਲਈ ਵਰਕ-ਫਰੌਮ-ਹੋਮ

ਕੁੱਝ ਹੀ ਘੰਟਿਆਂ ਦੇ ਮੀਂਹ ਵਿੱਚ ਪਾਣੀ ਨਾਲ ਡੁੱਬੀਆਂ ਸੜਕਾਂ

  • fb
  • twitter
  • whatsapp
  • whatsapp
featured-img featured-img
Image: PTI
Advertisement

ਭਾਰਤ ਦੀ ਮਿਲੇਨੀਅਮ ਸਿਟੀ ਦੇ ਨਾਮ ਨਾਲ ਜਾਣਿਆ ਜਾਣ ਵਾਲਾ ਗੁਰੂਗ੍ਰਾਮ ਸ਼ਹਿਰ ਸੋਮਵਾਰ ਨੂੰ ਭਾਰੀ ਮੀਂਹ ਕਾਰਨ ਇੱਕ ਵੱਡੀ ਝੀਲ ਵਿੱਚ ਬਦਲ ਗਿਆ। ਇਸ ਨਾਲ ਇੱਕ ਵਾਰ ਫਿਰ ਇਸ ਦੇ ਚਮਕਦਾਰ ਬੁਨਿਆਦੀ ਢਾਂਚੇ ਦੀ ਕਮਜ਼ੋਰੀ ਬੇਨਕਾਬ ਹੋ ਗਈ ਹੈ।

Advertisement

ਗੋਲਫ਼ ਕੋਰਸ ਰੋਡ, ਜਿਸ ਨੂੰ ਲਗਜ਼ਰੀ ਰਿਹਾਇਸ਼ੀ ਇਮਾਰਤਾਂ ਅਤੇ ਕਾਰਪੋਰੇਟ ਟਾਵਰਾਂ ਦੇ ਕਾਰਨ ਸ਼ਹਿਰ ਦੀ 'ਬਿਲੀਨੇਅਰਜ਼ ਮਾਈਲ' ਕਿਹਾ ਜਾਂਦਾ ਹੈ, ਮੀਂਹ ਦੇ ਕੁਝ ਘੰਟਿਆਂ ਵਿੱਚ ਹੀ ਗੋਡਿਆਂ ਤੱਕ ਪਾਣੀ ਵਿੱਚ ਡੁੱਬ ਗਈ। ਇਸ ਤੋਂ ਇਲਾਵਾ ਸਿਗਨੇਚਰ ਟਾਵਰ ਫਲਾਈਓਵਰ ਉੱਤੇ ਭਾਰੀ ਜ਼ਾਮ ਲੱਗ ਗਿਆ।

Advertisement

ਕਾਰਾਂ ਵਿਚਕਾਰ ਸੜਕ 'ਤੇ ਹੀ ਬੰਦ ਹੋ ਗਈਆਂ ਅਤੇ ਦੋ ਪਹੀਆ ਵਾਹਨਾਂ ਨੂੰ ਪਾਣੀ ਵਿੱਚੋਂ ਧੱਕ ਕੇ ਲਿਜਾਇਆ ਗਿਆ।

ਇਸੇ ਵਿਚਾਲੇ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਥਾਰਟੀ ਨੇ ਸੋਮਵਾਰ ਸ਼ਾਮ ਨੂੰ ਦਖ਼ਲ ਦਿੱਤਾ ਅਤੇ ਸਾਰੇ ਕਾਰਪੋਰੇਟ ਦਫ਼ਤਰਾਂ ਅਤੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਨੂੰ 25 ਅਗਸਤ ਤੋਂ ਵਰਕ-ਫਰੌਮ-ਹੋਮ ਕਰਨ ਦੀ ਸਲਾਹ ਦਿੱਤੀ, ਤਾਂ ਜੋ ਸਬੰਧਤ ਵਿਭਾਗਾਂ ਨੂੰ ਬਿਨਾਂ ਕਿਸੇ ਵਾਧੂ ਆਵਾਜਾਈ ਦੇ ਦਬਾਅ ਦੇ ਸੜਕਾਂ ਦੀ ਮੁਰੰਮਤ ਕਰਨ ਅਤੇ ਬੰਦ ਪਏ ਨਾਲਿਆਂ ਨੂੰ ਸਾਫ਼ ਕਰਨ ਦਾ ਸਮਾਂ ਮਿਲ ਸਕੇ।

Advertisement
×