ਝੋਨੇ ਦੇ ਸੀਜ਼ਨ ਦੇ ਮੱਦੇਨਜ਼ਰ ਖੇਤੀਬਾੜੀ ਵਿਭਾਗ ਕਿਸਾਨਾਂ ਨੂੰ ਉੱਚ ਗੁਣਵੱਤਾ ਵਾਲੀਆਂ ਖਾਦਾਂ ਅਤੇ ਦਵਾਈਆਂ ਦੀ ਉਪਲਬਧਤਾ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਚੌਕਸ ਹੈ। ਇਸ ਸਬੰਧ ਵਿੱਚ ਗੁਣਵੱਤਾ ਨਿਯੰਤਰਣ ਅਧਿਕਾਰੀ ਡਾ. ਸ਼ਸ਼ੀ ਪਾਲ ਸ਼ਰਮਾ ਅਤੇ ਉਪ ਮੰਡਲ ਅਧਿਕਾਰੀ ਡਾ. ਜਤਿੰਦਰ ਮਹਿਤਾ ਦੀ ਟੀਮ ਨੇ ਬਾਬੈਨ ਵਿੱਚ ਖਾਦ ਅਤੇ ਬੀਜਾਂ ਦੀਆਂ ਦੁਕਾਨਾਂ ’ਤੇ ਅਚਾਨਕ ਛਾਪੇਮਾਰੀ ਕੀਤੀ। ਇਸ ਮੁਹਿੰਮ ਦੇ ਹਿੱਸੇ ਵਜੋਂ ਖੇਤੀਬਾੜੀ ਵਿਭਾਗ ਦੀ ਟੀਮ ਨੇ ਵੱਖ-ਵੱਖ ਖਾਦ ਵਿਕਰੇਤਾਵਾਂ ਦੀਆਂ ਦੁਕਾਨਾਂ ਦਾ ਨਿਰੀਖਣ ਕੀਤਾ ਅਤੇ ਵੱਖ-ਵੱਖ ਦੁਕਾਨਾਂ ਤੋਂ 7 ਖਾਦਾਂ ਦੇ ਨਮੂਨੇ ਲਏ। ਅਧਿਕਾਰੀਆਂ ਨੇ ਖਾਦ ਡੀਲਰਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਨਿਰਧਾਰਤ ਕੀਮਤ ਤੋਂ ਵੱਧ ਪੈਸੇ ਨਾ ਵਸੂਲਣ। ਜੇਕਰ ਕੋਈ ਦੁਕਾਨਦਾਰ ਵੱਧ ਕੀਮਤ ਵਸੂਲਦਾ, ਬਿਨਾਂ ਲਾਇਸੈਂਸ ਤੋਂ ਵੇਚਦਾ ਜਾਂ ਖਾਦਾਂ ਅਤੇ ਬੀਜਾਂ ਦੀ ਕਾਲਾਬਾਜ਼ਾਰੀ ਕਰਦਾ ਹੈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਅਧਿਕਾਰੀ ਡਾ. ਸ਼ਸ਼ੀ ਪਾਲ ਸ਼ਰਮਾ ਅਤੇ ਉਪ ਮੰਡਲ ਖੇਤੀਬਾੜੀ ਅਧਿਕਾਰੀ ਡਾ. ਜਤਿੰਦਰ ਮਹਿਤਾ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਨਕਲੀ ਖਾਦਾਂ ਦੀ ਵਿਕਰੀ ਰੋਕਣ ਲਈ 12 ਅਗਸਤ ਤੋਂ 31 ਅਗਸਤ ਤੱਕ ਵਿਸ਼ੇਸ਼ ਗੁਣਵੱਤਾ ਚੈੱਕ ਕਰਨ ਸਬੰਧੀ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਇਸ ਦੌਰਾਨ ਉਨ੍ਹਾਂ ਖੇਤੀਬਾੜੀ ਵਿਭਾਗ ਨੇ ਖਾਦ ਵਿਕਰੇਤਾਵਾਂ ਅਤੇ ਸਬੰਧਤ ਅਦਾਰਿਆਂ ਨੂੰ ਤੈਅ ਮਾਪਦੰਡਾਂ ਅਤੇ ਵਿਭਾਗੀ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਹਨ।
Advertisement
ਸਤਨਾਮ ਸਿੰਘ ਸ਼ਾਹਬਾਦ ਮਾਰਕੰਡਾ, 19 ਅਗਸਤ ਝੋਨੇ ਦੇ ਸੀਜ਼ਨ ਦੇ ਮੱਦੇਨਜ਼ਰ ਖੇਤੀਬਾੜੀ ਵਿਭਾਗ ਕਿਸਾਨਾਂ ਨੂੰ ਉੱਚ ਗੁਣਵੱਤਾ ਵਾਲੀਆਂ ਖਾਦਾਂ ਅਤੇ ਦਵਾਈਆਂ ਦੀ ਉਪਲਬਧਤਾ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਚੌਕਸ ਹੈ। ਇਸ ਸਬੰਧ ਵਿੱਚ ਗੁਣਵੱਤਾ ਨਿਯੰਤਰਣ ਅਧਿਕਾਰੀ ਡਾ. ਸ਼ਸ਼ੀ ਪਾਲ ਸ਼ਰਮਾ ਅਤੇ ਉਪ ਮੰਡਲ ਅਧਿਕਾਰੀ ਡਾ. ਜਤਿੰਦਰ ਮਹਿਤਾ ਦੀ ਟੀਮ ਨੇ ਬਾਬੈਨ ਵਿੱਚ ਖਾਦ ਅਤੇ ਬੀਜਾਂ ਦੀਆਂ ਦੁਕਾਨਾਂ ’ਤੇ ਅਚਾਨਕ ਛਾਪੇਮਾਰੀ ਕੀਤੀ। ਇਸ ਮੁਹਿੰਮ ਦੇ ਹਿੱਸੇ ਵਜੋਂ ਖੇਤੀਬਾੜੀ ਵਿਭਾਗ ਦੀ ਟੀਮ ਨੇ ਵੱਖ-ਵੱਖ ਖਾਦ ਵਿਕਰੇਤਾਵਾਂ ਦੀਆਂ ਦੁਕਾਨਾਂ ਦਾ ਨਿਰੀਖਣ ਕੀਤਾ ਅਤੇ ਵੱਖ-ਵੱਖ ਦੁਕਾਨਾਂ ਤੋਂ 7 ਖਾਦਾਂ ਦੇ ਨਮੂਨੇ ਲਏ। ਅਧਿਕਾਰੀਆਂ ਨੇ ਖਾਦ ਡੀਲਰਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਨਿਰਧਾਰਤ ਕੀਮਤ ਤੋਂ ਵੱਧ ਪੈਸੇ ਨਾ ਵਸੂਲਣ। ਜੇਕਰ ਕੋਈ ਦੁਕਾਨਦਾਰ ਵੱਧ ਕੀਮਤ ਵਸੂਲਦਾ, ਬਿਨਾਂ ਲਾਇਸੈਂਸ ਤੋਂ ਵੇਚਦਾ ਜਾਂ ਖਾਦਾਂ ਅਤੇ ਬੀਜਾਂ ਦੀ ਕਾਲਾਬਾਜ਼ਾਰੀ ਕਰਦਾ ਹੈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਅਧਿਕਾਰੀ ਡਾ. ਸ਼ਸ਼ੀ ਪਾਲ ਸ਼ਰਮਾ ਅਤੇ ਉਪ ਮੰਡਲ ਖੇਤੀਬਾੜੀ ਅਧਿਕਾਰੀ ਡਾ. ਜਤਿੰਦਰ ਮਹਿਤਾ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਨਕਲੀ ਖਾਦਾਂ ਦੀ ਵਿਕਰੀ ਰੋਕਣ ਲਈ 12 ਅਗਸਤ ਤੋਂ 31 ਅਗਸਤ ਤੱਕ ਵਿਸ਼ੇਸ਼ ਗੁਣਵੱਤਾ ਚੈੱਕ ਕਰਨ ਸਬੰਧੀ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਇਸ ਦੌਰਾਨ ਉਨ੍ਹਾਂ ਖੇਤੀਬਾੜੀ ਵਿਭਾਗ ਨੇ ਖਾਦ ਵਿਕਰੇਤਾਵਾਂ ਅਤੇ ਸਬੰਧਤ ਅਦਾਰਿਆਂ ਨੂੰ ਤੈਅ ਮਾਪਦੰਡਾਂ ਅਤੇ ਵਿਭਾਗੀ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਹਨ।
Advertisement
Advertisement
Advertisement
×

