DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Punjab Weather Update: ਪੰਜਾਬ ਅਤੇ ਹਰਿਆਣਾ ਵਿੱਚ 20 ਸਤੰਬਰ ਤੋਂ ਮੌਸਮ ਖੁਸ਼ਕ ਰਹਿਣ ਦੀ ਪੇਸ਼ੀਨਗੋਈ

ਦੋਵਾਂ ਸੂਬਿਆਂ ਵਿਚੋਂ ਮੌਨਸੂਨ ਦੀ ਹੋਈ ਵਾਪਸੀ; ਪੱਛਮੀ ਗੜਬੜੀ ਦਾ ਅਸਰ ਵੀ ਘਟਿਆ

  • fb
  • twitter
  • whatsapp
  • whatsapp
Advertisement

Punjab Weather Update: ਦੱਖਣੀ-ਪੱਛਮੀ ਮੌਨਸੂਨ ਦੇ 19 ਸਤੰਬਰ ਤੋਂ ਪੱਛਮੀ ਰਾਜਸਥਾਨ ਤੋਂ ਆਪਣੀ ਵਾਪਸੀ ਸ਼ੁਰੂ ਕਰਨ ਦੀ ਉਮੀਦ ਹੈ, ਜਿਸ ਦੇ ਮੱਦੇਨਜ਼ਰ ਮੌਸਮ ਵਿਭਾਗ ਨੇ 20 ਸਤੰਬਰ ਤੋਂ ਪੰਜਾਬ ਅਤੇ ਹਰਿਆਣਾ ਵਿੱਚ ਮੌਸਮ ਖੁਸ਼ਕ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਭਾਰਤੀ ਮੌਸਮ ਵਿਭਾਗ (IMD) ਵੱਲੋਂ 18 ਸਤੰਬਰ ਨੂੰ ਜਾਰੀ ਕੀਤੇ ਗਏ ਬੁਲੇਟਿਨ ਅਨੁਸਾਰ 19 ਸਤੰਬਰ ਨੂੰ ਕੁਝ ਖਾਸ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਸ਼ ਹੋਣ ਦੀ ਸੰਭਾਵਨਾ ਹੈ ਅਤੇ ਉਸ ਤੋਂ ਬਾਅਦ ਦੋਵਾਂ ਰਾਜਾਂ ਵਿੱਚ ਮੌਸਮ ਪੂਰੀ ਤਰ੍ਹਾਂ ਖੁਸ਼ਕ ਰਹਿਣ ਦੀ ਉਮੀਦ ਹੈ।

ਰਾਜਸਥਾਨ ਤੋਂ ਮੌਨਸੂਨ ਦੀ ਵਾਪਸੀ ਸ਼ੁਰੂ ਹੋਣ ਦੇ ਕੁਝ ਦਿਨਾਂ ਬਾਅਦ ਇਹ ਪੂਰੇ ਉੱਤਰ-ਪੱਛਮੀ ਖੇਤਰ ਤੋਂ ਪਿੱਛੇ ਹਟ ਜਾਂਦਾ ਹੈ। ਪਿਛਲੇ ਸਾਲ ਮੌਨਸੂਨ 25 ਸਤੰਬਰ ਤੱਕ ਇਸ ਖੇਤਰ ਤੋਂ ਚਲਾ ਗਿਆ ਸੀ। ਮੌਸਮ ਵਿਭਾਗ ਮੁਤਾਬਕ ਮੌਨਸੂਨ ਕਮਜ਼ੋਰ ਹੋ ਗਈ ਹੈ ਅਤੇ ਜੰਮੂ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਬਣਿਆ ਪੱਛਮੀ ਗੜਬੜੀ ਦਾ ਅਸਰ ਵੀ ਘੱਟ ਗਿਆ ਹੈ। 18 ਸਤੰਬਰ ਨੂੰ ਜਾਰੀ ਕੀਤੀ ਗਈ ਸੈਟੇਲਾਈਟ ਤਸਵੀਰ ਵਿੱਚ ਪੰਜਾਬ ਅਤੇ ਹਰਿਆਣਾ ਉੱਤੇ ਆਸਮਾਨ ਸਾਫ ਦਿਖਾਈ ਦੇ ਰਿਹਾ ਹੈ। ਹਾਲਾਂਕਿ ਹਿਮਾਚਲ ਪ੍ਰਦੇਸ਼, ਉਤਰਾਖੰਡ, ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਕੁਝ ਹਿੱਸਿਆਂ ਵਿੱਚ ਬੱਦਲ ਦੇਖੇ ਗਏ ਹਨ।

Advertisement

Advertisement

ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਅਤੇ ਹਰਿਆਣਾ ਵਿੱਚ ਮੌਨਸੂਨ ਦੀ ਗਤੀਵਿਧੀ ਕਮਜ਼ੋਰ ਰਹੀ ਤੇ ਕੁਝ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਸ਼ ਹੋਈ ਅਤੇ ਤੇਜ਼ ਹਵਾਵਾਂ ਚੱਲੀਆਂ ਅਤੇ ਦਿਨ ਤੇ ਰਾਤ ਦਾ ਤਾਪਮਾਨ ਆਮ ਵਾਂਗ ਰਿਹਾ। ਸਤੰਬਰ ਦੇ ਮਹੀਨੇ ਦੌਰਾਨ ਬਾਰਸ਼ ਲੰਬੇ ਸਮੇਂ ਦੀ ਔਸਤ (LPA) ਨਾਲੋਂ ਪੰਜਾਬ ਵਿੱਚ 54 ਫੀਸਦੀ ਅਤੇ ਹਰਿਆਣਾ ਵਿੱਚ 41 ਫੀਸਦੀ ਘੱਟ ਰਹੀ ਹੈ। ਪਹਿਲੀ ਜੂਨ ਤੋਂ ਲੈ ਕੇ 18 ਸਤੰਬਰ ਦੀ ਸਵੇਰ ਤੱਕ ਪੰਜਾਬ ਵਿੱਚ 415.9 ਮਿਲੀਮੀਟਰ ਦੀ ਔਸਤ ਦੇ ਮੁਕਾਬਲੇ ਸਿਰਫ਼ 267.8 ਮਿਲੀਮੀਟਰ ਬਾਰਸ਼ ਹੋਈ ਹੈ, ਜਦਕਿ ਹਰਿਆਣਾ ਵਿੱਚ 412.7 ਮਿਲੀਮੀਟਰ ਦੇ ਮੁਕਾਬਲੇ 313.9 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ ਹੈ।

ਸੀਜ਼ਨ ਦੌਰਾਨ ਪੰਜਾਬ ਵਿੱਚ ਸਿਰਫ਼ ਦੋ ਜ਼ਿਲ੍ਹਿਆਂ (ਪਠਾਨਕੋਟ ਅਤੇ ਗੁਰਦਾਸਪੁਰ) ਵਿੱਚ ਵਾਧੂ ਬਾਰਸ਼ ਹੋਈ ਹੈ, ਜਦਕਿ ਬਾਕੀ ਸੂਬੇ ਵਿੱਚ ਮੀਂਹ ਦੀ ਘਾਟ 4 ਤੋਂ 70 ਫੀਸਦੀ ਤੱਕ ਰਹੀ ਹੈ, ਜਿਸ ਵਿੱਚ ਕਪੂਰਥਲਾ, ਫਤਹਿਗੜ੍ਹ ਸਾਹਿਬ ਅਤੇ ਮਾਨਸਾ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹੇ ਹਨ। ਇਸੇ ਤਰ੍ਹਾਂ ਹਰਿਆਣਾ ਵਿੱਚ ਪਲਵਲ ਅਤੇ ਗੁਰੂਗ੍ਰਾਮ ਵਿੱਚ ਬਾਰਸ਼ ਆਮ ਨਾਲੋਂ ਵੱਧ ਰਹੀ, ਜਦੋਂ ਕਿ ਬਾਕੀ ਹਿੱਸਿਆਂ ਸਰਸਾ ਅਤੇ ਅੰਬਾਲਾ ਵਿੱਚ ਸਭ ਤੋਂ ਘੱਟ ਮੀਂਹ ਪਿਆ ਹੈ।

Punjab weather update: ਪੰਜਾਬ ਵਿੱਚ ਗਰਮੀ ਨੇ ਕੱਢੇ ਵੱਟ

Advertisement
×