DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Punjab Weather Update: ਪੰਜਾਬ ਅਤੇ ਹਰਿਆਣਾ ਵਿੱਚ ਅੱਜ ਮੀਂਹ ਪੈਣ ਦੀ ਪੇਸ਼ੀਨਗੋਈ

Punjab Rain Update: ਦੋਵਾਂ ਸੂਬਿਆਂ ਵਿਚ ਹਾਲੇ ਤਕ ਔਸਤ ਨਾਲੋਂ ਘੱਟ ਮੀਂਹ ਪਿਆ

  • fb
  • twitter
  • whatsapp
  • whatsapp
featured-img featured-img
ਫਾਈਲ ਫੋਟੋ: ਰਵੀ
Advertisement

Punjab Weather Update: ਪੰਜਾਬ ਵਿਚ ਪਿਛਲੇ 24 ਘੰਟਿਆਂ ਦੌਰਾਨ ਮੌਨਸੂਨ ਕਾਫ਼ੀ ਸਰਗਰਮ ਰਿਹਾ ਜਦਕਿ ਹਰਿਆਣਾ ਵਿੱਚ ਇਹ ਆਮ ਰਿਹਾ। ਪੰਜਾਬ ਦੇ ਕਈ ਇਲਾਕਿਆਂ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੇ ਨਾਲ-ਨਾਲ ਤੇਜ਼ ਹਵਾਵਾਂ ਚੱਲੀਆਂ। ਮੌਸਮ ਵਿਭਾਗ ਨੇ ਪੇਸ਼ੀਨਗੋਈ ਕੀਤੀ ਹੈ ਕਿ ਭਲਕ 22 ਅਗਸਤ ਨੂੰ ਉੱਤਰ-ਪੱਛਮੀ ਭਾਰਤ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਪੈ ਸਕਦਾ ਹੈ ਅਤੇ ਪੰਜਾਬ ਤੇ ਹਰਿਆਣਾ ਦੇ ਕੁਝ ਖਾਸ ਇਲਾਕਿਆਂ ਵਿੱਚ ਭਾਰੀ ਮੀਂਹ ਪੈਣ ਦੀ ਵੀ ਪੂਰੀ ਸੰਭਾਵਨਾ ਹੈ।

ਭਾਰਤ ਮੌਸਮ ਵਿਭਾਗ (IMD) ਵੱਲੋਂ ਸ਼ੁੱਕਰਵਾਰ ਨੂੰ ਜਾਰੀ ਬੁਲੇਟਿਨ ਮੁਤਾਬਕ ਸੂਬੇ ਦੇ ਕੁਝ ਹਿੱਸਿਆਂ ਵਿੱਚ ਭਾਰੀ ਮੀਂਹ ਰਿਕਾਰਡ ਕੀਤਾ ਗਿਆ ਜਦਕਿ ਹਰਿਆਣਾ ਵਿੱਚ ਵੀ ਕੁਝ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਸ਼ ਹੋਈ ਹੈ।

Advertisement

ਅੰਕੜਿਆਂ ਮੁਤਾਬਕ ਅਗਸਤ ਮਹੀਨੇ ਵਿੱਚ ਹੁਣ ਤੱਕ ਪੰਜਾਬ ਵਿੱਚ ਮੌਨਸੂਨ ਲੰਬੇ ਸਮੇਂ ਦੀ ਔਸਤ (LPA) ਨਾਲੋਂ 22 ਫ਼ੀਸਦੀ ਘੱਟ ਰਿਹਾ ਹੈ, ਜਦੋਂ ਕਿ ਹਰਿਆਣਾ ਵਿੱਚ ਇਹ ਔਸਤ ਨਾਲੋਂ 10 ਫ਼ੀਸਦੀ ਵੱਧ ਦਰਜ ਕੀਤਾ ਗਿਆ ਹੈ। 1 ਜੂਨ ਤੋਂ 21 ਅਗਸਤ ਤੱਕ ਪੰਜਾਬ ਵਿੱਚ ਇਸ ਮਿਆਦ ਦੌਰਾਨ 109.7 ਮਿਲੀਮੀਟਰ ਦੀ ਔਸਤ ਦੇ ਮੁਕਾਬਲੇ 85.4 ਮਿਲੀਮੀਟਰ ਮੀਂਹ ਪਿਆ ਹੈ, ਜਦਕਿ ਹਰਿਆਣਾ ਵਿੱਚ 105.4 ਮਿਲੀਮੀਟਰ ਦੀ ਔਸਤ ਦੇ ਮੁਕਾਬਲੇ 116.2 ਮਿਲੀਮੀਟਰ ਬਾਰਸ਼ ਹੋਈ ਹੈ। ਆਈ.ਐੱਮ.ਡੀ. ਦੇ ਅੰਕੜਿਆਂ ਅਨੁਸਾਰ 1 ਜੂਨ ਤੋਂ ਸ਼ੁਰੂ ਹੋਏ ਮੌਨਸੂਨ ਸੀਜ਼ਨ ਦੀ ਕੁੱਲ ਬਾਰਸ਼ ਪੰਜਾਬ ਵਿੱਚ ਔਸਤ ਨਾਲੋਂ 28 ਫ਼ੀਸਦੀ ਅਤੇ ਹਰਿਆਣਾ ਵਿੱਚ 18 ਫ਼ੀਸਦੀ ਘੱਟ ਚੱਲ ਰਹੀ ਹੈ।

Advertisement

ਭਾਖੜਾ ਤੇ ਪੌਂਗ ਡੈਮਾਂ ਵਿੱਚ ਪਾਣੀ ਦਾ ਪੱਧਰ ਆਮ ਨਾਲੋਂ ਹੇਠਾਂ

ਇਸ ਖੇਤਰ ਵਿੱਚ ਬਿਜਲੀ ਉਤਪਾਦਨ ਅਤੇ ਸਿੰਚਾਈ ਲਈ ਬਹੁਤ ਮਹੱਤਵਪੂਰਨ ਮੰਨੇ ਜਾਣ ਵਾਲੇ ਤਿੰਨ ਪ੍ਰਮੁੱਖ ਡੈਮਾਂ ਵਿੱਚ ਪਾਣੀ ਦਾ ਪੱਧਰ ਹਾਲੇ ਵੀ ਆਮ ਨਾਲੋਂ ਕਾਫ਼ੀ ਹੇਠਾਂ ਚੱਲ ਰਿਹਾ ਹੈ, ਭਾਵੇਂ ਕਿ ਮੌਨਸੂਨ ਸੀਜ਼ਨ ਆਪਣੇ ਅੱਧੇ ਤੋਂ ਵੱਧ ਸਫ਼ਰ ਨੂੰ ਪਾਰ ਕਰ ਚੁੱਕਾ ਹੈ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ 21 ਅਗਸਤ ਦੀ ਸਵੇਰ ਨੂੰ ਹਿਮਾਚਲ ਪ੍ਰਦੇਸ਼ ਵਿੱਚ ਸਤਲੁਜ ’ਤੇ ਬਣੇ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1,629.32 ਫੁੱਟ ਦਰਜ ਕੀਤਾ ਗਿਆ, ਜਦੋਂ ਕਿ ਇਸ ਦੀ ਵੱਧ ਤੋਂ ਵੱਧ ਨਿਰਧਾਰਤ ਹੱਦ 1,680 ਫੁੱਟ ਹੈ। ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ਵਿੱਚ ਬਿਆਸ ਨਦੀ 'ਤੇ ਬਣੇ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ 1,362.04 ਫੁੱਟ ਰਿਹਾ, ਜਿਸ ਦਾ ਸਿਖਰਲਾ ਨਿਸ਼ਾਨ 1,390 ਫੁੱਟ ਹੈ।

21 ਅਗਸਤ ਨੂੰ ਭਾਖੜਾ ਜਲ ਭੰਡਾਰ ਵਿੱਚ ਪਾਣੀ ਦੀ ਆਮਦ 48,309 ਕਿਊਸਕ ਅਤੇ ਨਿਕਾਸੀ 24,112 ਕਿਊਸਕ ਰਿਕਾਰਡ ਕੀਤੀ ਗਈ। ਇਸ ਦੇ ਉਲਟ, ਪੌਂਗ ਡੈਮ ਵਿੱਚ ਪਾਣੀ ਦੀ ਆਮਦ 39,639 ਕਿਊਸਕ ਅਤੇ ਨਿਕਾਸੀ 15,106 ਕਿਊਸਕ ਦਰਜ ਕੀਤੀ ਗਈ। ਘੱਟ ਮੀਂਹ ਪੈਣ ਕਾਰਨ ਇਨ੍ਹਾਂ ਜਲ ਭੰਡਾਰਾਂ ਵਿੱਚ ਪਾਣੀ ਦਾ ਪੱਧਰ ਹਾਲੇ ਵੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।

Advertisement
×