DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Punjab Weather report: ਪੰਜਾਬ ਤੇ ਹਰਿਆਣਾ ’ਚ 5 ਸਤੰਬਰ ਤੱਕ ਕੁਝ ਥਾਵਾਂ 'ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ

ਖੇਤਰ ਵਿੱਚ ਮਾਨਸੂਨ ਦੇ ਆਮ ਨਾਲੋਂ ਘོਟ ਰਹਿਣ ਦੇ ਵਿਚਕਾਰ ਮੌਸਮ ਵਿਭਾਗ ਨੇ 1 ਤੋਂ 5 ਸਤੰਬਰ ਤੱਕ ਪੰਜਾਬ ਅਤੇ ਹਰਿਆਣਾ ਦੇ ਕੁੱਝ ਹਿੱਸਿਆਂ ਵਿੱਚ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ, ਜਿਸ ਲਈ ਇੱਕ ਯੈਲੋ ਅਲਰਟ ਜਾਰੀ ਕੀਤਾ...

  • fb
  • twitter
  • whatsapp
  • whatsapp
featured-img featured-img
ਬਠਿੰਡਾ ਵਿੱਚ ਭਰਵੇਂ ਮੀਂਹ ਦੌਰਾਨ ਆਪਣੀ ਮੰਜ਼ਿਲ ਵੱਲ ਜਾਂਦਾ ਹੋਇਆ ਰੇਹੜੀ ਚਾਲਕ। -ਫੋਟੋ: ਪਵਨ ਸ਼ਰਮਾ
Advertisement

ਖੇਤਰ ਵਿੱਚ ਮਾਨਸੂਨ ਦੇ ਆਮ ਨਾਲੋਂ ਘོਟ ਰਹਿਣ ਦੇ ਵਿਚਕਾਰ ਮੌਸਮ ਵਿਭਾਗ ਨੇ 1 ਤੋਂ 5 ਸਤੰਬਰ ਤੱਕ ਪੰਜਾਬ ਅਤੇ ਹਰਿਆਣਾ ਦੇ ਕੁੱਝ ਹਿੱਸਿਆਂ ਵਿੱਚ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ, ਜਿਸ ਲਈ ਇੱਕ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

ਭਾਰਤ ਮੌਸਮ ਵਿਗਿਆਨ ਵਿਭਾਗ (IMD) ਵੱਲੋਂ 31 ਅਗਸਤ ਨੂੰ ਜਾਰੀ ਕੀਤੇ ਗਏ ਇੱਕ ਬੁਲੇਟਿਨ ਅਨੁਸਾਰ ਲਗਪਗ ਇੱਕ ਹਫ਼ਤੇ ਦੀ ਮੁਕਾਬਲਤਨ ਘੱਟ ਮਾਨਸੂਨ ਗਤੀਵਿਧੀ ਤੋਂ ਬਾਅਦ 3 ਤੋਂ 5 ਸਤੰਬਰ ਤੱਕ ਪੰਜਾਬ ਅਤੇ ਹਰਿਆਣਾ ਵਿੱਚ ਕਾਫ਼ੀ ਵਿਆਪਕ ਮੀਂਹ ਪੈਣ ਦੀ ਵੀ ਉਮੀਦ ਹੈ।

Advertisement

ਇਸ ਹਫ਼ਤੇ ਰਾਜ ਦੇ ਹੋਰ ਖੇਤਰਾਂ ਨਾਲੋਂ ਪੰਜਾਬ ਦੇ ਉੱਤਰ-ਪੂਰਬੀ ਅਤੇ ਦੱਖਣ-ਪੂਰਬੀ ਹਿੱਸਿਆਂ ਅਤੇ ਹਰਿਆਣਾ ਦੇ ਪੂਰਬੀ ਬੈਲਟ ਵਿੱਚ ਵਧੇਰੇ ਮੀਂਹ ਪੈਣ ਦੀ ਸੰਭਾਵਨਾ ਹੈ।

Advertisement

ਆਈ.ਐੱਮ.ਡੀ. ਨੇ ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਅਤੇ ਹਰਿਆਣਾ ਵਿੱਚ ਮਾਨਸੂਨ ਦੀ ਗਤੀਵਿਧੀ ਨੂੰ "ਕਮਜ਼ੋਰ" ਦੱਸਿਆ ਹੈ, ਜਿਸ ਵਿੱਚ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਸ਼ ਹੋਈ ਅਤੇ ਇਨ੍ਹਾਂ ਰਾਜਾਂ ਵਿੱਚ ਅਲੱਗ-ਥਲੱਗ ਥਾਵਾਂ 'ਤੇ ਭਾਰੀ ਮੀਂਹ ਪਿਆ। ਦੋਵਾਂ ਰਾਜਾਂ ਵਿੱਚ ਦਿਨ ਅਤੇ ਰਾਤ ਦਾ ਤਾਪਮਾਨ ਵੀ ਆਮ ਨਾਲੋਂ ਉੱਪਰ ਰਿਹਾ।

ਪੰਜਾਬ ਵਿੱਚ ਅਗਸਤ ਮਹੀਨੇ ਦੌਰਾਨ ਮਾਨਸੂਨ ਲੰਬੇ ਸਮੇਂ ਦੀ ਔਸਤ (LPA) ਨਾਲੋਂ 35 ਪ੍ਰਤੀਸ਼ਤ ਘੱਟ ਰਿਹਾ ਹੈ। 1 ਅਗਸਤ ਤੋਂ 31 ਅਗਸਤ ਦੀ ਸਵੇਰ ਤੱਕ, ਸੂਬੇ ਵਿੱਚ ਇਸ  ਲਈ 146.2 ਮਿਲੀਮੀਟਰ ਐੱਲ.ਪੀ.ਏ. ਦੇ ਮੁਕਾਬਲੇ 94.5 ਮਿਲੀਮੀਟਰ ਮੀਂਹ ਪਿਆ।

ਗੁਰਦਾਸਪੁਰ ਨੂੰ ਛੱਡ ਕੇ ਪੰਜਾਬ ਦੇ ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਇਸ ਮਹੀਨੇ ਮਾਨਸੂਨ ਦੀ ਬਾਰਸ਼ ਆਮ (LPA) ਨਾਲੋਂ ਘੱਟ ਰਹੀ ਹੈ। ਗੁਰਦਾਸਪੁਰ ਵਿੱਚ ਮੀਂਹ ਆਮ ਨਾਲੋਂ 24 ਪ੍ਰਤੀਸ਼ਤ ਵੱਧ ਦਰਜ ਕੀਤਾ ਗਿਆ। ਇਸ ਦੇ ਉਲਟ, ਕੁਝ ਜ਼ਿਲ੍ਹਿਆਂ ਵਿੱਚ ਮੀਂਹ ਦੀ ਘਾਟ 84 ਪ੍ਰਤੀਸ਼ਤ ਤੱਕ ਰਹੀ, ਜਿਸ ਵਿੱਚ ਤਰਨ ਤਾਰਨ, ਕਪੂਰਥਲਾ, ਮੋਹਾਲੀ ਅਤੇ ਜਲੰਧਰ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹੇ ਰਹੇ।

ਹਰਿਆਣਾ ਵਿੱਚ ਇਸ ਮਹੀਨੇ ਮਾਨਸੂਨ ਦੀ ਬਾਰਸ਼ ਆਮ (LPA) ਨਾਲੋਂ 6 ਪ੍ਰਤੀਸ਼ਤ ਘੱਟ ਰਹੀ ਹੈ। ਸੂਬੇ ਵਿੱਚ 147.7 ਮਿਲੀਮੀਟਰ ਦੀ ਆਮ ਬਾਰਸ਼ (LPA) ਦੇ ਮੁਕਾਬਲੇ ਇਸ ਵਾਰ 138.8 ਮਿਲੀਮੀਟਰ ਮੀਂਹ ਹੀ ਦਰਜ ਕੀਤਾ ਗਿਆ। ਰਾਜ ਦੇ 11 ਜ਼ਿਲ੍ਹਿਆਂ ਵਿੱਚ ਮੀਂਹ ਆਮ ਨਾਲੋਂ ਘੱਟ ਰਿਹਾ, ਜਿਨ੍ਹਾਂ ਵਿੱਚ ਕਰਨਾਲ, ਜੀਂਦ ਅਤੇ ਕੈਥਲ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹੇ ਰਹੇ।

ਆਈ.ਐੱਮ.ਡੀ. ਅਨੁਸਾਰ ਇੱਕ ਪੱਛਮੀ ਗੜਬੜੀ (ਵੈਸਟਰਨ ਡਿਸਟਰਬੈਂਸ) ਉੱਤਰ ਪਾਕਿਸਤਾਨ ਅਤੇ ਨਾਲ ਲੱਗਦੇ ਜੰਮੂ ਖੇਤਰ ਉੱਤੇ ਔਸਤ ਸਮੁੰਦਰੀ ਤਲ ਤੋਂ 5.8 ਕਿਲੋਮੀਟਰ ਉੱਪਰ ਬਣੀ ਹੋਈ ਹੈ। ਮਾਨਸੂਨ ਟਰੱਫ, ਜੋ ਕਿ ਮੀਂਹ ਲਿਆਉਣ ਵਾਲੀ ਇੱਕ ਪ੍ਰਮੁੱਖ ਮੌਸਮੀ ਵਿਸ਼ੇਸ਼ਤਾ ਹੈ, ਹੁਣ ਅੰਮ੍ਰਿਤਸਰ, ਪਟਿਆਲਾ ਅਤੇ ਨਜ਼ੀਬਾਬਾਦ ਵਿੱਚੋਂ ਲੰਘ ਰਹੀ ਹੈ।

ਇਨ੍ਹਾਂ ਪ੍ਰਣਾਲੀਆਂ ਦੇ ਪ੍ਰਭਾਵ ਹੇਠ ਆਈ.ਐੱਮ.ਡੀ. ਨੇ 2 ਸਤੰਬਰ ਤੱਕ ਜੰਮੂ ਅਤੇ ਕਸ਼ਮੀਰ ਅਤੇ ਲੱਦਾਖ ਵਿੱਚ ਅਤੇ 4 ਸਤੰਬਰ ਤੱਕ ਹਿਮਾਚਲ ਪ੍ਰਦੇਸ਼ ਵਿੱਚ ਕਾਫ਼ੀ ਵਿਆਪਕ ਤੋਂ ਵਿਆਪਕ ਬਾਰਸ਼ ਹੋਣ ਦੀ ਭਵਿੱਖਬਾਣੀ ਕੀਤੀ ਹੈ, ਅਤੇ ਉਸ ਤੋਂ ਬਾਅਦ 6 ਸਤੰਬਰ ਤੱਕ ਇਨ੍ਹਾਂ ਖੇਤਰਾਂ ਵਿੱਚ ਅਲੱਗ-ਥਲੱਗ ਤੋਂ ਖਿੰਡੀ ਹੋਈ ਬਾਰਸ਼ ਹੋਣ ਦੀ ਭਵਿੱਖਬਾਣੀ ਕੀਤੀ ਹੈ।

Advertisement
×