DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Punjab Haryana Monsoon: ਪੰਜਾਬ ਤੇ ਹਰਿਆਣਾ ਵਿੱਚੋਂ ਮੌਨਸੂਨ ਦੀ ਵਾਪਸੀ

ਪੰਜਾਬ ਵਿੱਚ ਆਮ ਨਾਲੋਂ 36 ਫ਼ੀਸਦ ਅਤੇ ਹਰਿਆਣਾ ਵਿੱਚ 24 ਫ਼ੀਸਦ ਘੱਟ ਪਿਆ ਮੀਂਹ; ਅਗਲੇ 3-4 ਦਿਨ ਮੌਸਮ ਸਾਫ ਰਹਿਣ ਦੀ ਪੇਸ਼ੀਨਗੋਈ

  • fb
  • twitter
  • whatsapp
  • whatsapp
featured-img featured-img
ਮੀਂਹ ਦੀ ਸੰਕੇਤਕ ਫੋਟੋ।
Advertisement

Punjab Haryana Monsoon: ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚੋਂ ਦੱਖਣੀ-ਪੱਛਮੀ ਮੌਨਸੂਨ ਨੇ ਵਾਪਸੀ ਕਰ ਲਈ ਹੈ।

ਹੁਣ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਣੇ ਉੱਤਰ ਭਾਰਤ ਵਿੱਚ ਅਗਲੇ ਕੁਝ ਦਿਨ ਮੌਸਮ ਸਾਫ਼ ਰਹੇਗਾ। ਇਸ ਦੌਰਾਨ ਦਿਨ ਸਮੇਂ ਦੇ ਤਾਪਮਾਨ ਵਿੱਚ ਵਾਧਾ ਦਰਜ ਕੀਤਾ ਜਾਵੇਗਾ। ਇਸ ਵਾਰ ਪੰਜਾਬ ਤੇ ਹਰਿਆਣਾ ਵਿੱਚ ਮੌਨਸੂਮ ਮੱਠਾ ਰਿਹਾ ਹੈ, ਜਿਸ ਕਰਕੇ ਦੋਵਾਂ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿਚ ਆਮ ਨਾਲੋਂ ਘੱਟ ਮੀਂਹ ਪਿਆ। ਪੰਜਾਬ ਵਿੱਚ ਆਮ ਨਾਲੋਂ 36 ਫ਼ੀਸਦ, ਹਰਿਆਣਾ ਵਿੱਚ 24 ਫ਼ੀਸਦ ਅਤੇ ਚੰਡੀਗੜ੍ਹ ਵਿੱਚ 14 ਫ਼ੀਸਦ ਘੱਟ ਮੀਂਹ ਪਿਆ ਹੈ।

Advertisement

ਜਾਣਕਾਰੀ ਅਨੁਸਾਰ ਪੰਜਾਬ ਵਿੱਚ ਆਮ ਤੌਰ ’ਤੇ ਮੌਨਸੂਨ ਦੌਰਾਨ 419.2 ਐੱਮ ਐੱਮ ਮੀਂਹ ਪੈਂਦਾ ਹੈ। ਇਸ ਵਾਰ ਪੰਜਾਬ ਵਿੱਚ ਆਮ ਨਾਲੋਂ 36 ਫ਼ੀਸਦ ਘੱਟ 267.8 ਐੱਮ ਐੱਮ ਮੀਂਹ ਪਿਆ। ਹਰਿਆਣਾ ਵਿੱਚ ਆਮ ਤੌਰ ’ਤੇ ਮੌਨਸੂਨ ਦੌਰਾਨ 413 ਐੱਮ ਐੱਮ ਮੀਂਹ ਪੈਂਦਾ ਹੈ, ਪਰ ਇਸ ਵਾਰ 24 ਫ਼ੀਸਦ ਘੱਟ 312.9 ਐੱਮ ਐੱਮ ਮੀਂਹ ਪਿਆ ਹੈ। ਇਸੇ ਤਰ੍ਹਾਂ ਚੰਡੀਗੜ੍ਹ ਵਿੱਚ 821.7 ਐੱਮ ਐੱਮ ਮੀਂਹ ਪੈਂਦਾ ਹੈ, ਜਦੋਂ ਕਿ ਇਸ ਵਾਰ 14 ਫ਼ੀਸਦ ਘੱਟ 708.1 ਐੱਮ ਐੱਮ ਮੀਂਹ ਪਿਆ ਹੈ। ਮੌਸਮ ਵਿਗਿਆਨੀਆਂ ਨੇ ਕਿਹਾ ਕਿ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਸਣੇ ਉੱਤਰ ਭਾਰਤ ਵਿੱਚੋਂ ਮੌਨਸੂਨ ਨੇ ਵਾਪਸੀ ਸ਼ੁਰੂ ਕਰ ਦਿੱਤੀ ਹੈ। ਹੁਣ ਅਗਲੇ 3-4 ਦਿਨ ਮੌਸਮ ਸਾਫ ਰਹੇਗਾ। ਇਸ ਦੌਰਾਨ ਦਿਨ ਸਮੇਂ ਦੇ ਤਾਪਮਾਨ ਵਿੱਚ ਵਾਧਾ ਦਰਜ ਕੀਤਾ ਜਾਵੇਗਾ।

Advertisement

Advertisement
×