Punjab Gold Robbery: ਪੰਜਾਬ ਦੇ ਵਪਾਰੀਆਂ ਤੋਂ ਤਿੰਨ ਕਰੋੜ ਦਾ ਸੋਨਾ ਲੁੱਟਿਆ
Yamunanagar Gold Loot: ਯਮੁਨਾਨਗਰ ’ਚ ਸੋਨੇ ਦੀ ਸਪਲਾਈ ਲਈ ਆਏ ਸਨ ਪਿਓ-ਪੁੱਤ
Advertisement
ਪੰਜਾਬ ਦੇ ਸਰਾਫਾ ਕਾਰੋਬਾਰੀ ਤੋਂ ਹਰਿਆਣਾ ਦੇ ਯਮੁਨਾਨਗਰ ਵਿਚ ਅੱਜ ਦਿਨ ਦਿਹਾੜੇ ਤਿੰਨ ਕਰੋੜ ਰੁਪਏ ਦੇ ਸੋਨੇ ਦੀ ਲੁੱਟ ਕੀਤੀ ਗਈ। ਇਹ ਵਪਾਰੀ ਅੰਮ੍ਰਿਤਸਰ ਤੋਂ ਯਮੁਨਾਨਗਰ ਵਿਚ ਜਿਊਲਰੀ ਸ਼ਾਪ ’ਤੇ ਦੋ ਕਿਲੋ ਦੇ ਕਰੀਬ ਸੋਨੇ ਦੇ ਰਾਅ ਮਟੀਰੀਅਲ ਦੀ ਡਿਲਿਵਰੀ ਕਰਨ ਆ ਰਹੇ ਸਨ।
ਜਾਣਕਾਰੀ ਅਨੁਸਾਰ ਜਦੋਂ ਇਹ ਪਿਓ ਪੁੱਤ ਵਪਾਰੀ ਭੰਭੋਲੀ ਖੇਤਰ ਵਿਚ ਪੁੱਜੇ ਤਾਂ ਮੋਟਰਸਾਈਕਲ ’ਤੇ ਆਏ ਲੁਟੇਰਿਆਂ ਨੇ ਵਪਾਰੀ ਦੇ ਪੁੱਤ ਦੇ ਸਿਰ ’ਤੇ ਪਿਸਤੌਲ ਤਾਣ ਦਿੱਤੀ। ਜਦਕਿ ਦੂਜੇ ਨੇ ਚਾਕੂ ਨਾਲ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ। ਇਸ ਦੌਰਾਨ ਲੁਟੇਰੇ ਸੋਨੇ ਵਾਲਾ ਬੈਗ ਖੋਹ ਕੇ ਮੋਟਰਸਾਈਕਲ ’ਤੇ ਫਰਾਰ ਹੋ ਗਏ। ਪੁਲੀਸ ਮੌਕੇ ’ਤੇ ਪਹੁੰਚੀ ਅਤੇ ਪੀੜਤਾਂ ਨੂੰ ਹਸਪਤਾਲ ਪਹੁੰਚਾਇਆ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲਾ ਦਰਜ ਕੀਤਾ ਗਿਆ ਹੈ।
Advertisement
ਇਸ ਦੀ ਸੂਚਨਾ ਮਿਲਦੇ ਹੀ ਸੀਆਈਏ ਦੀ ਟੀਮ ਤੇ ਪੁਲੀਸ ਥਾਣਾ ਟੀਮ ਮੌਕੇ ’ਤੇ ਪੁੱਜੀਆਂ। ਪੁਲੀਸ ਨੇ ਪੂਰੇ ਖੇਤਰ ਵਿਚ ਨਾਕੇਬੰਦੀ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Advertisement
Advertisement
×

