ਲਗਾਤਾਰ ਮੀਂਹ ਕਾਰਨ ਠਰੇ ਪੰਜਾਬ ਤੇ ਹਰਿਆਣਾ

ਕਈ ਇਲਾਕਿਆਂ ਵਿੱਚ ਕਿਣਮਿਣ ਅਤੇ 25 ਤੋਂ 27 ਜਨਵਰੀ ਤੱਕ ਸੰਘਣੀ ਧੁੰਦ ਪੈਣ ਦੀ ਚਿਤਾਵਨੀ

ਲਗਾਤਾਰ ਮੀਂਹ ਕਾਰਨ ਠਰੇ ਪੰਜਾਬ ਤੇ ਹਰਿਆਣਾ

ਪਿੰਡ ਲੇਹਲਾਂ (ਖੇੜਾ ਗੱਜੂ) ’ਚ ਆਪਣੀ ਕਣਕ ਵਿੱਚ ਭਰੇ ਪਾਣੀ ਨੂੰ ਕੱਢਣ ਦੀ ਕੋਸ਼ਿਸ਼ ਕਰਦਾ ਹੋਇਆ ਇੱਕ ਕਿਸਾਨ। -ਫੋਟੋ: ਚਿੱਲਾ

ਮੁੱਖ ਅੰਸ਼

  • ਮੀਂਹ ਕਾਰਨ ਆਲੂ, ਮਟਰ, ਟਮਾਟਰ, ਮੂਲੀ ਤੇ ਗਾਜਰ ਦੀ ਫ਼ਸਲ ਦਾ ਨੁਕਸਾਨ
  • ਤੇਜ਼ ਹਵਾਵਾਂ ਨੇ ਕਿਸਾਨਾਂ ਦੇ ਸਾਹ ਸੂਤੇ

ਆਤਿਸ਼ ਗੁਪਤਾ

ਚੰਡੀਗੜ੍ਹ, 23 ਜਨਵਰੀ

ਪੰਜਾਬ ਅਤੇ ਹਰਿਆਣਾ ਵਿੱਚ 48 ਘੰਟਿਆਂ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਤੇ ਸੀਤ ਲਹਿਰ ਨੇ ਜਨ-ਜੀਵਨ ਪ੍ਰਭਾਵਿਤ ਕਰ ਦਿੱਤਾ ਹੈ। ਲਗਾਤਾਰ ਪੈ ਰਹੇ ਮੀਂਹ ਨੇ ਕਿਸਾਨਾਂ ਦੇ ਸਾਹ ਸੁੱਕਣੇ ਪਾਏ ਹੋਏ ਹਨ। ਜਿੱਥੇ ਖੇਤਾਂ ਵਿੱਚ ਮੀਂਹ ਦਾ ਪਾਣੀ ਖੜ੍ਹਨ ਕਾਰਨ ਸਬਜ਼ੀਆਂ ਦੀ ਫ਼ਸਲ ਦਾ ਨੁਕਸਾਨ ਹੋ ਰਿਹਾ ਹੈ, ਉੱਥੇ ਹੀ ਕਣਕ ਦੀ ਫ਼ਸਲ ਵਿੱਚ ਵੀ ਪਾਣੀ ਖੜ੍ਹਨ ਕਾਰਨ ਫ਼ਸਲਾਂ ’ਤੇ ਵੀ ਅਸਰ ਪਵੇਗਾ। ਮੀਂਹ ਅਤੇ ਸੀਤ ਲਹਿਰ ਕਾਰਨ ਤਾਪਮਾਨ ਆਮ ਨਾਲੋਂ ਡਿੱਗ ਗਿਆ ਹੈ। ਮੌਸਮ ਵਿਭਾਗ ਨੇ ਭਲਕੇ ਸੋਮਵਾਰ ਨੂੰ ਦੋਵਾਂ ਸੂਬਿਆਂ ਦੇ ਕਈ ਹਿੱਸਿਆਂ ਵਿੱਚ ਕਿਣਮਿਣ ਅਤੇ 25 ਤੋਂ 27 ਜਨਵਰੀ ਤੱਕ ਸੰਘਣੀ ਧੁੰਦ ਪੈਣ ਦੀ ਚਿਤਾਵਨੀ ਦਿੱਤੀ ਹੈ।

ਦੋਵਾਂ ਸੂਬਿਆਂ ਵਿੱਚ ਬੀਤੀ 4-5 ਜਨਵਰੀ ਨੂੰ ਮੀਂਹ ਪੈਣ ਕਾਰਨ ਆਲੂ, ਮਟਰ, ਟਮਾਟਰ, ਮੂਲੀ ਤੇ ਗਾਜਰ ਦੀ ਫ਼ਸਲ ਜਾ ਭਾਰੀ ਨੁਕਸਾਨ ਹੋ ਗਿਆ ਸੀ ਤੇ ਉਸ ਤੋਂ ਬਾਅਦ ਧੁੱਪ ਨਾ ਨਿਕਲਣ ਅਤੇ ਧੁੰਦ ਪੈਣ ਕਾਰਨ ਖੇਤਾਂ ’ਚ ਸਿੱਲਾਪਣ ਸੀ ਤੇ ਹੁਣ ਦੋ ਦਿਨਾਂ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਆਲੂ ਅਤੇ ਮੂਲੀ ਦੀ ਫ਼ਸਲ ਵੀ ਨਸ਼ਟ ਹੋਣ ਕੰਢੇ ਪਹੁੰਚ ਗਈ ਹੈ ਜਦਕਿ ਮਟਰ ਅਤੇ ਟਮਾਟਰ ਦੀ ਫ਼ਸਲ ਦਾ ਰੰਗ ਬਦਲ ਗਿਆ ਹੈ। ਇਸ ਤੋਂ ਇਲਾਵਾ ਗੋਭੀ, ਗਾਜਰ, ਬਰਸੀਮ ਸਣੇ ਹੋਰ ਸਬਜ਼ੀਆਂ ਦਾ ਵੀ ਭਾਰੀ ਨੁਕਸਾਨ ਹੋਇਆ ਹੈ। ਖੇਤੀਬਾੜੀ ਖੇਤਰ ਨਾਲ ਜੁੜੇ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਧੁੱਪ ਨਾ ਨਿਕਲੀ ਤਾਂ ਫ਼ਸਲਾਂ ’ਤੇ ਕਾਫ਼ੀ ਸਪਰੇਅ ਕਰਨੀ ਪਵੇਗੀ ਜਿਸ ਦਾ ਕਿਸਾਨਾਂ ਦੀ ਜੇਬ੍ਹ ’ਤੇ ਅਸਰ ਪਵੇਗਾ। ਚੰਡੀਗੜ੍ਹ ਵਿੱਚ 45.9 ਐੱਮਐੱਮ, ਅੰਮ੍ਰਿਤਸਰ ’ਚ 36.6 ਐੱਮਐੱਮ, ਲੁਧਿਆਣਾ ’ਚ 19.5 ਐੱਮਐੱਮ, ਪਟਿਆਲਾ ’ਚ 20.1 ਐੱਮਐੱਮ, ਬਠਿੰਡਾ ’ਚ 3.6 ਐੱਮਐੱਮ, ਪਠਾਨਕੋਟ ’ਚ 30 ਐੱਮਐੱਮ, ਫ਼ਰੀਦਕੋਟ ’ਚ 25.2 ਐੱਮਐੱਮ, ਗੁਰਦਾਸਪੁਰ ’ਚ 33.5 ਐੱਮਐੱਮ, ਨਵਾਂ ਸ਼ਹਿਰ ’ਚ 34.2 ਐੱਮਐੱਮ, ਫਤਿਹਗੜ੍ਹ ਸਾਹਿਬ ’ਚ 28 ਐੱਮਐੱਮ, ਜਲੰਧਰ ’ਚ 10.5 ਐੱਮਐੱਮ, ਮੋਗਾ ’ਚ 11.5 ਐੱਮਐੱਮ, ਰੋਪੜ ’ਚ 27.5 ਐੱਮਐੱਮ ਮੀਂਹ ਦਰਜ ਕੀਤਾ ਗਿਆ ਹੈ। 

ਮੌਸਮ ਵਿਭਾਗ ਵੱਲੋਂ ‘ਯੈਲੋ ਐਲਰਟ’ ਜਾਰੀ

ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਵਿੱਚ 24 ਜਨਵਰੀ ਨੂੰ ਕਈ ਇਲਾਕਿਆਂ ਵਿੱਚ ਮੀਂਹ ਪੈ ਸਕਦਾ ਹੈ ਜਦਕਿ 25 ਤੋਂ 27 ਜਨਵਰੀ ਤੱਕ ਸੂਬੇ ਵਿੱਚ ਸੰਘਣੀ ਧੁੰਦ ਅਤੇ ਸੀਤ ਲਹਿਰਾਂ ਚੱਲਣ ਦੀ ਚਿਤਾਵਣੀ ਦਿੱਤੀ ਗਈ ਹੈ। ਇਸ ਲਈ ਮੌਸਮ ਵਿਭਾਗ ਨੇ ਯੈਲੋ ਅਲਰਟ ਵੀ ਜਾਰੀ ਕਰ ਦਿੱਤਾ ਹੈ। 

ਸਬਜ਼ੀਆਂ ਦਾ ਜਾਇਜ਼ਾ ਲੈਣ ਦੇ ਹੁਕਮ ਜਾਰੀ

ਬਾਗ਼ਬਾਨੀ ਵਿਭਾਗ ਦੀ ਡਾਇਰੈਕਟਰ ਸ਼ੈਲੇਂਦਰ ਕੌਰ ਨੇ ਦੱਸਿਆ ਕਿ ਮੀਂਹ ਜ਼ਿਆਦਾ ਪੈਣ ਕਰਕੇ ਆਲੂ ਸਣੇ ਹੋਰ ਕਈ ਫ਼ਸਲਾਂ ਦਾ ਭਾਰੀ ਨੁਕਸਾਨ ਹੋ ਗਿਆ ਹੈ, ਪਰ ਜ਼ਿਆਦਾ ਨੁਕਸਾਨ ਆਲੂ ਦੀ ਫ਼ਸਲ ਦਾ ਹੋਇਆ ਹੈ। ਇਸ ਲਈ ਸੂਬੇ ਭਰ ’ਚ ਬਲਾਕ ਪੱਧਰ ਦੇ ਅਫ਼ਸਰਾਂ ਨੂੰ ਸਰਵੇਖਣ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜਨਵਰੀ ਦੀ ਸ਼ੁਰੂਆਤ ’ਚ ਪਏ ਮੀਂਹ ਕਾਰਨ ਵੀ 15 ਤੋਂ 20 ਫ਼ੀਸਦੀ ਸਬਜ਼ੀਆਂ ਦਾ ਨੁਕਸਾਨ ਹੋ ਗਿਆ ਸੀ।  

ਕਸ਼ਮੀਰ ਵਿੱਚ ਤਾਜ਼ਾ ਬਰਫ਼ਬਾਰੀ ਤੇ ਮੀਂਹ

ਸ੍ਰੀਨਗਰ: ਕਸ਼ਮੀਰ ਦੇ ਕਈ ਇਲਾਕਿਆਂ ਵਿੱਚ ਤਾਜ਼ਾ ਬਰਫ਼ਬਾਰੀ ਹੋਈ ਹੈ ਜਦਕਿ ਕਈਆਂ ਵਿੱਚ ਅੱਜ ਮੀਂਹ ਪਿਆ, ਭਾਵੇਂ ਕਿ ਵਾਦੀ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਘੱਟੋ-ਘੱਟ ਤਾਪਮਾਨ ਹੇਠਾਂ ਡਿੱਗ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਘਾਟੀ ਦੇ ਕਈ ਇਲਾਕਿਆਂ, ਖਾਸ ਤੌਰ ’ਤੇ ਦੱਖਣੀ ਇਲਾਕੇ ਵਿੱਚ ਕਾਫ਼ੀ ਬਰਫ਼ਬਾਰੀ ਹੋਈ। ਕਾਜ਼ੀਗੁੰਡ ਅਤੇ ਕੋਕਰਨਾਗ ਕਸਬੇ ਵਿੱਚ ਛੇ ਇੰਚ ਜਦਕਿ ਅਨੰਤਨਾਗ ਵਿੱਚ ਤਿੰਨ ਇੱਚ ਤੱਕ ਬਰਫ਼ਬਾਰੀ ਹੋਈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਬੇਅਦਬੀ ਕਾਂਡ ਬਾਰੇ ਐੱਸਆਈਟੀ ਦੀ ਰਿਪੋਰਟ ਜਨਤਕ

ਬੇਅਦਬੀ ਕਾਂਡ ਬਾਰੇ ਐੱਸਆਈਟੀ ਦੀ ਰਿਪੋਰਟ ਜਨਤਕ

ਰਿਪੋਰਟ ’ਚ ਡੇਰਾ ਸੱਚਾ ਸੌਦਾ ਮੁਖੀ ਸਣੇ ਕਈ ਡੇਰਾ ਪ੍ਰੇਮੀ ਸਾਜ਼ਿਸ਼ਕਾਰ ਕ...

ਬਰਮਿੰਘਮ ਟੈਸਟ: ਇੰਗਲੈਂਡ ਦੀ ਪਾਰੀ ਲੜਖੜਾਈ

ਬਰਮਿੰਘਮ ਟੈਸਟ: ਇੰਗਲੈਂਡ ਦੀ ਪਾਰੀ ਲੜਖੜਾਈ

84 ਦੌੜਾਂ ਵਿੱਚ ਪੰਜ ਖਿਡਾਰੀ ਪੈਵੀਅਨ ਪਰਤੇ

ਸ਼ਹਿਰ

View All