ਯੂ ਜੀ ਸੀ ਦੇ ਨਵੇਂ ਨਿਯਮਾਂ ਖ਼ਿਲਾਫ਼ ਰੋਸ ਮਾਰਚ
ਸਵਰਨ ਸਮਾਜ ਮੋਰਚਾ ਨੇ ਪ੍ਰਧਾਨ ਮੰਤਰੀ ਦੇ ਨਾਮ ਵਿਧਾਇਕ ਨੂੰ ਮੰਗ ਪੱਤਰ ਸੌਂਪਿਆ
ਇੱਥੇ ਰਾਸ਼ਟਰੀ ਸਵਰਨ ਸਮਾਜ ਮੋਰਚਾ ਨੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਵੱਲੋਂ ਉੱਚ ਸਿੱਖਿਆ ਸੰਸਥਾਵਾਂ ਵਿੱਚ ਜਾਤੀ ਵਿਤਕਰੇ ਨੂੰ ਰੋਕਣ ਲਈ ਜਾਰੀ ਕੀਤੇ ਗਏ ਨਵੇਂ ਨਿਯਮਾਂ ਦਾ ਵਿਰੋਧ ਕਰਦਿਆਂ ਵਿਧਾਇਕ ਦੀ ਰਿਹਾਇਸ਼ ਤੇ ਦਫ਼ਤਰ ਤੱਕ ਰੋਸ ਮਾਰਚ ਕੀਤਾ। ਇਸ ਦੌਰਾਨ ਮੋਰਚੇ ਦੇ ਪ੍ਰਧਾਨ ਸੁੰਦਰ ਰਾਣਾ ਅਤੇ ਕਾਰਜਕਾਰੀ ਪ੍ਰਧਾਨ ਵਰਿੰਦਰ ਤਿਆਗੀ ਦੀ ਅਗਵਾਈ ਵਿੱਚ ਕਾਰਕੁਨਾਂ ਨੇ ਵਿਧਾਇਕ ਘਣਸ਼ਿਆਮ ਦਾਸ ਅਰੋੜਾ ਰਾਹੀਂ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਭੇਜਿਆ। ਇਸ ਮੌਕੇ ਧਰਮ ਜਾਗਰਣ ਤਾਲਮੇਲ ਵਿਭਾਗ ਦੇ ਕੋਆਰਡੀਨੇਟਰ ਪੰਡਿਤ ਉਦੈਵੀਰ ਸ਼ਾਸਤਰੀ, ਰਾਜੇਸ਼ ਕੌਸ਼ਿਕ, ਸਤੇਂਦਰ ਰਾਣਾ, ਐਡਵੋਕੇਟ ਅਜੇ ਤਿਆਗੀ, ਗੌਰਵ ਤਿਆਗੀ, ਮਨੋਜ ਗਰਗ, ਰੋਸ਼ਨ ਲਾਲ ਸ਼ਰਮਾ, ਸੁਧੀਰ ਪਾਂਡੇ, ਮੰਗਲ ਸਿੰਘ, ਪ੍ਰੋ. ਰਵੀਸ਼ ਚੌਹਾਨ, ਕੁਨਾਲ, ਬੀਕੇ ਮਹਿਤਾ, ਮਨੋਜ ਰਾਣਾ, ਕਾਰਤਿਕ ਪੰਡਿਤ ਤੇ ਕਮਲ ਕਪਿਲ ਸ਼ਾਮਲ ਸਨ। ਮਾਰਚ ਦੌਰਾਨ ਮੋਰਚੇ ਦੇ ਸਾਰੇ ਮੈਂਬਰਾਂ ਨੇ ਯੂ ਜੀ ਸੀ ਨੂੰ ਨਵੇਂ ਨਿਯਮ ਵਾਪਸ ਲੈਣ ਦੀ ਮੰਗ ਕਰਦੇ ਹੋਏ ਨਾਅਰੇਬਾਜ਼ੀ ਕੀਤੀ। ਮਾਰਚ ਸ਼ੁਰੂ ਹੋਣ ਤੋਂ ਪਹਿਲਾਂ ਮੋਰਚਾ ਪ੍ਰਧਾਨ ਸੁੰਦਰ ਰਾਣਾ ਅਤੇ ਕਾਰਜਕਾਰੀ ਪ੍ਰਧਾਨ ਵਰਿੰਦਰ ਤਿਆਗੀ ਨੇ ਕਿਹਾ ਕਿ ਨਵੇਂ ਨਿਯਮ ਉੱਚ ਜਾਤੀਆਂ ’ਤੇ ਸਿੱਧਾ ਹਮਲਾ ਹੈ। ਉਨ੍ਹਾਂ ਕਿਹਾ ਕਿ ਇਹ ਕਾਨੂੰਨ ਆਪਸੀ ਭਾਈਚਾਰੇ ਨੂੰ ਤਬਾਹ ਕਰੇਗਾ, ਵਿਦਿਅਕ ਸੰਸਥਾਵਾਂ ਵਿੱਚ ਧੜੇਬੰਦੀ ਪੈਦਾ ਕਰੇਗਾ। ਆਗੂਆਂ ਨੇ ਦੋਸ਼ ਲਾਇਆ ਸਰਕਾਰ ਹਿੰਦੂ ਧਰਮ ਨੂੰ ਜਾਤਾਂ ਵਿੱਚ ਵੰਡਣ ਵਿੱਚ ਲੱਗੀ ਹੋਈ ਹੈ। ਸਰਕਾਰ ਨੂੰ ਇਸ ਮੁੱਦੇ ਨੂੰ ਹੱਲ ਕਰਨਾ ਚਾਹੀਦਾ ਹੈ ਅਤੇ ਉੱਚ ਜਾਤੀਆਂ ਨਾਲ ਹੋ ਰਹੀ ਬੇਇਨਸਾਫ਼ੀ ਨੂੰ ਖਤਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉੱਚ ਜਾਤੀ ਦੇ ਵਿਦਿਆਰਥੀਆਂ ਵਿੱਚ ਖਾਸ ਤੌਰ ’ਤੇ ਡਰ ਦੀ ਭਾਵਨਾ ਹੈ। ਇਸ ਮੌਕੇ ਰਾਜਨ ਛਾਬੜਾ, ਰੋਸ਼ਨ ਲਾਲ, ਦਿਨੇਸ਼ ਪਾਂਡੇ, ਤ੍ਰਿਭੁਵਨ ਪਾਂਡੇ, ਚਿਰਾਗ ਸਿੰਘਲ, ਸੰਜੇ, ਸੰਜੀਵ ਸ਼ਰਮਾ, ਅਵਤਾਰ ਸਿੰਘ, ਕੰਵਰਪਾਲ, ਰਾਕੇਸ਼ ਕੁਕਲਾ, ਸ਼ੁਕਲਾ ਆਦਿ ਮੌਜੂਦ ਸਨ। ਦੂਜੇ ਪਾਸੇ ਮੰਗ ਪੱਤਰ ਲੈਣ ਤੋਂ ਬਾਅਦ ਵਿਧਾਇਕ ਘਣਸ਼ਿਆਮ ਦਾਸ ਅਰੋੜਾ ਨੇ ਕਿਹਾ ਕਿ ਸਾਰੇ ਇਕੱਠੇ ਹਾਂ ਅਤੇ ਉੱਚ ਜਾਤੀ ਮੋਰਚੇ ਦੀਆਂ ਭਾਵਨਾਵਾਂ ਨੂੰ ਤੁਰੰਤ ਪ੍ਰਧਾਨ ਮੰਤਰੀ ਤੱਕ ਪਹੁੰਚਾਇਆ ਜਾਵੇਗਾ।

