DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Protest: ਹੜਤਾਲ ਖਤਮ ਹੋਣ ਮਗਰੋਂ ਸ਼ਹਿਰ ਦੀ ਸਫ਼ਾਈ ਸ਼ੁਰੂ

ਯਮੁਨਾਨਗਰ ਵਿਚੋਂ ਸੈਂਕੜੇ ਟਨ ਕੂੜਾ ਚੁੱਕਣ ਲਈ 22 ਟਰੈਕਟਰ-ਟਰਾਲੀਆਂ ਲਾੲੀਆਂ

  • fb
  • twitter
  • whatsapp
  • whatsapp
featured-img featured-img
ਯਮੁਨਾਨਗਰ ਸ਼ਹਿਰ ਵਿੱਚੋਂ ਕੂੜਾ ਇਕੱਠਾ ਕਰਦੇ ਨਗਰ ਨਿਗਮ ਦੇ ਕਰਮਚਾਰੀ।
Advertisement

ਸਫ਼ਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਪ੍ਰਭਾਵਿਤ ਹੋਈ ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਬਹਾਲ ਕਰਨ ਲਈ ਨਗਰ ਨਿਗਮ ਪੂਰੀ ਤਰ੍ਹਾਂ ਸਰਗਰਮ ਹੋ ਗਿਆ। ਹੜਤਾਲ ਖਤਮ ਹੁੰਦੇ ਹੀ ਨਿਗਮ ਨੇ ਸਫ਼ਾਈ ਦੀ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ। ਮੇਅਰ ਸੁਮਨ ਬਹਿਮਣੀ ਅਤੇ ਨਗਰ ਨਿਗਮ ਕਮਿਸ਼ਨਰ ਮਹਾਬੀਰ ਪ੍ਰਸਾਦ ਦੇ ਨਿਰਦੇਸ਼ਾਂ ’ਤੇ, ਨਿਗਮ ਦੇ ਚਾਰ ਮੁੱਖ ਸੈਨੇਟਰੀ ਇੰਸਪੈਕਟਰ, ਸਾਰੇ ਸੈਨੇਟਰੀ ਇੰਸਪੈਕਟਰ ਅਤੇ ਸੈਂਕੜੇ ਸਫ਼ਾਈ ਕਰਮਚਾਰੀ, 22 ਟਰੈਕਟਰ-ਟਰਾਲੀਆਂ, ਚਾਰ ਡੰਪਰਾਂ, ਦੋ ਜੇ ਸੀ ਬੀ ਅਤੇ ਚਾਰ ਲੋਡਰਾਂ ਸਮੇਤ ਸੜਕਾਂ ‘ਤੇ ਉਤਰੇ। ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਜਮ੍ਹਾਂ ਹੋਏ ਕੂੜੇ ਦੇ ਢੇਰ ਹਟਾਏ ਗਏ। ਦੱਸਣਯੋਗ ਹੈ ਕਿ ਮੰਗਾਂ ’ਤੇ ਸਹਿਮਤੀ ਬਣਨ ਮਗਰੋਂ ਸਫ਼ਾਈ ਕਰਮਚਾਰੀਆਂ ਨੇ ਲੰਘੇ ਦਿਨ ਹੜਤਾਲ ਖਤਮ ਕਰਨ ਦਾ ਐਲਾਨ ਕੀਤਾ ਸੀ।

ਮੇਅਰ ਸੁਮਨ ਬਹਿਮਣੀ ਨੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਜਲਦੀ ਤੋਂ ਜਲਦੀ ਪੂਰੀ ਤਰ੍ਹਾਂ ਆਮ ਵਰਗਾ ਬਣਾਇਆ ਜਾਵੇ। ਨਗਰ ਨਿਗਮ ਨੇ ਰੇਲਵੇ ਰੋਡ, ਵਰਕਸ਼ਾਪ ਰੋਡ, ਜਗਾਧਰੀ ਰੋਡ ਅਤੇ ਮਾਡਲ ਟਾਊਨ ਸਮੇਤ ਵੱਖ-ਵੱਖ ਥਾਵਾਂ ਤੋਂ ਗੰਦਗੀ ਦੇ ਵੱਡੇ ਢੇਰ ਸਾਫ਼ ਕੀਤੇ, ਕੂੜੇ ਨੂੰ ਟਰੈਕਟਰ-ਟਰਾਲੀਆਂ ਅਤੇ ਡੰਪਰਾਂ ਵਿੱਚ ਲੱਦ ਕੇ ਕੂੜਾ ਪ੍ਰੋਸੈਸਿੰਗ ਪਲਾਂਟ ਤੱਕ ਪਹੁੰਚਾਇਆ ਗਿਆ। ਮੇਅਰ ਨੇ ਲੋਕਾਂ ਨੂੰ ਖੁੱਲ੍ਹੇ ਵਿੱਚ ਕੂੜਾ ਨਾ ਸੁੱਟਣ ਦੀ ਅਪੀਲ ਕੀਤੀ। ਨਗਰ ਨਿਗਮ ਕਮਿਸ਼ਨਰ ਮਹਾਬੀਰ ਪ੍ਰਸਾਦ ਨੇ ਕਿਹਾ ਕਿ ਸਫ਼ਾਈ ਸੇਵਾ ਇੱਕ-ਦੋ ਦਿਨਾਂ ਵਿੱਚ ਪੂਰੀ ਤਰ੍ਹਾਂ ਬਹਾਲ ਕਰ ਦਿੱਤੀ ਜਾਵੇਗੀ।

Advertisement

Advertisement
Advertisement
×