
ਜੀਂਦ ਵਿੱਚ ਮਿਨੀ ਸਕੱਤਰੇਤ ਅੱਗੇ ਪ੍ਰਦਰਸ਼ਨ ਕਰਦੇ ਹੋਏ ਮਜ਼ਦੂਰ। -ਫੋੋਟੋ: ਮਿੱਤਲ
ਪੱਤਰ ਪ੍ਰੇਰਕ
ਜੀਂਦ, 25 ਮਈ
ਨਿਰਮਾਣ ਮਜ਼ਦੂਰਾਂ ਨੇ ਭਵਨ ਨਿਰਮਾਣ ਕਾਮਗਰ ਯੂਨੀਅਨ ਦੇ ਸੱਦੇ ਉੱਤੇ ਇੱਥੇ ਮਿਨੀ ਸਕੱਤਰੇਤ ਅੱਗੇ ਪ੍ਰਦਰਸ਼ਨ ਕੀਤਾ ਅਤੇ ਮੁੱਖ ਮੰਤਰੀ ਦੇ ਨਾਂ ਤਹਿਸੀਲਦਾਰ ਨੂੰ ਮੰਗ ਪੱਤਰ ਸੌਂਪਿਆ। ਪ੍ਰਦਰਸ਼ਨ ਤੋਂ ਪਹਿਲਾਂ ਸੂਬੇ ਸਿੰਘ ਸਮਾਰਕ ’ਤੇ ਇਕ ਬੈਠਕ ਕੀਤੀ ਗਈ, ਜਿਸ ਦੀ ਪ੍ਰਧਾਨਗੀ ਬਲਾਕ ਪ੍ਰਧਾਨ ਬਾਰੂ ਰਾਮ ਨੇ ਕੀਤੀ ਅਤੇ ਸੰਚਾਲਨ ਬਲਾਕ ਸਕੱਤਰ ਸੰਦੀਪ ਜਾਜ਼ਵਾਨ ਨੇ ਕੀਤਾ। ਬੈਠਕ ਵਿੱਚ ਸੂਬਾਈ ਪ੍ਰਧਾਨ ਸੁਖ਼ਬੀਰ ਸਿੰਘ, ਜ਼ਿਲ੍ਹਾ ਸਕੱਤਰ ਕਪੂਰ ਸਿੰਘ ਅਤੇ ਰਮੇਸ਼ ਚੰਦਰ ਨੇ ਕਿਹਾ ਕਿ ਪ੍ਰਦੇਸ਼ ਦੀ ਭਾਜਪਾ-ਜਜਪਾ ਸਰਕਾਰ ਮਜ਼ਦੂਰ ਹਿਤੈਸ਼ੀ ਹੋਣ ਦਾ ਨਾਅਰਾ ਲਾ ਰਹੀ ਹੈ, ਉਹ ਸਿਵਾਏ ਢੌਂਗ ਤੋਂ ਕੁਝ ਵੀ ਨਹੀਂ। ਭਵਨ ਨਿਰਮਾਣ ਕਾਮਗਾਰ ਯੂਨੀਅਨ ਦੇ ਨਿਰਮਾਣ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਲੰਬੇ ਅੰਦੋਲਨ ਦੀ ਯੋਜਨਾ ਬਣਾਈ ਗਈ ਹੈ। ਕਿਉਂਕਿ ਅੱਜ ਮਜ਼ਦੂਰ ਕਲਿਆਣ ਬੋਰਡ ਵਿੱਚ ਵੱਡੇ ਪੈਮਾਨੇ ’ਤੇ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ, ਜਿਸ ਵਿੱਚ ਆਮ ਮਜ਼ਦੂਰਾਂ ਨੂੰ ਸੁਵਿਧਾਵਾਂ ਤੋਂ ਵਾਂਝੇ ਰੱਖਣ ਲਈ ਕਈ ਤਰ੍ਹਾਂ ਦੀਆਂ ਸ਼ਰਤਾਂ ਲਗਾਈਆਂ ਜਾ ਰਹੀਆਂ ਹਨ। ਆਮ ਲੋਕਾਂ ਨੂੰ ਪਰਿਵਾਰ ਪਛਾਣ ਪੱਤਰ ਦੇ ਨਾਮ ’ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਜਦੋਂਕਿ ਭਵਨ ਅਤੇ ਹੋਰ ਸਨਿਰਮਾਣ ਕਰਮਕਾਰ ਕਲਿਆਣ ਬੋਰਡ ਵਿੱਚ ਅਜਿਹਾ ਕੋਈ ਪ੍ਰਾਵਧਾਨ ਨਹੀਂ ਹੈ।
ਉਨ੍ਹਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਮਾਂ ਰਹਿੰਦੇ ਤੱਕ ਨਿਰਮਾਣ ਮਜ਼ਦੂਰਾਂ ਦੀ ਮੰਗਾਂ ਦਾ ਹੱਲ ਨਹੀਂ ਹੋਇਆ ਤਾਂ 27 ਜੂਨ ਨੂੰ ਨਿਰਮਾਣ ਮਜ਼ਦੂਰ ਜ਼ਿਲ੍ਹਾ ਹੈੱਡ ਆਫਿਸ ’ਤੇ ਵਿਰੋਧ ਪ੍ਰਦਰਸ਼ਨ ਕਰਨਗੇ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ