ਸਰਕਾਰ ਦੀ ਗਲਤ ਨੀਤੀਆਂ ਖ਼ਿਲਾਫ਼ ਰੋਸ

ਸਰਕਾਰ ਦੀ ਗਲਤ ਨੀਤੀਆਂ ਖ਼ਿਲਾਫ਼ ਰੋਸ

ਪਿਹੋਵਾ ਵਿੱਚ ਵਪਾਰੀਆਂ ਦੀ ਸਮੱਸਿਆਵਾਂ ਸੁਣਦੇ ਹੋਏ ਪ੍ਰਧਾਨ ਬਜਰੰਗ ਦਾਸ ਗਰਗ।

ਸੱਤਪਾਲ ਰਾਮਗੜ੍ਹੀਆ
ਪਿਹੋਵਾ, 1 ਅਗਸਤ

ਹਰਿਆਣਾ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਅਤੇ ਸਾਬਕਾ ਕਾਨਫੈੱਡ ਚੇਅਰਮੈਨ ਬਜਰੰਗ ਦਾਸ ਗਰਗ ਨੇ ਕਿਹਾ ਕਿ ਸਰਕਾਰ ਦੀ ਗਲਤ ਨੀਤੀਆਂ ਦੇ ਕਾਰਨ ਹੀ ਇਸ ਰਾਜ ਵਿੱਚ ਕਿਸਾਨ ਲੁੱਟ ਰਿਹਾ ਹੈ ਅਤੇ ਵਪਾਰੀ ਪਿਸਿਆ ਜਾ ਰਿਹਾ ਹੈ। ਅੱਜ ਹਰਿਆਣਾ ਬੇਰੁਜ਼ਗਾਰੀ ਅਤੇ ਅਪਰਾਧ ਦੇ ਮਾਮਲੇ ਵਿੱਚ ਇੱਕ ਨੰਬਰ ’ਤੇ ਹੈ। ਸ੍ਰੀ ਗਰਗ ਪਿਹੋਵਾ ਅਨਾਜ ਮੰਡੀ ਵਿੱਚ ਵਪਾਰੀਆਂ ਦੀ ਸਮੱਸਿਆਵਾਂ ਸੁਣ ਰਹੇ ਸਨ।

ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜਾਰੀ ਕੀਤੇ ਗਏ ਤਿੰਨ ਨਵੇਂ ਫਰਮਾਨਾਂ ਨਾਲ ਕਿਸਾਨ ਅਤੇ ਵਪਾਰੀ ਬਰਬਾਦ ਹੋ ਜਾਣਗੇ। ਸਰਕਾਰ ਵੱਡੇ ਵੱਡੇ ਘਰਾਣਿਆਂ ਨੂੰ ਖੇਤਾਂ ਵਿੱਚ ਸਿੱਧੀ ਫ਼ਸਲ ਖਰੀਦਣ ਦੀ ਮਨਜ਼ੂਰੀ ਦੇਣ ਨਾਲ ਸਰਕਾਰ ਦੇ ਚਹੇਤੇ ਉਸ ਫ਼ਸਲ ਨੂੰ ਘੱਟ ਰੇਟ ਵਿੱਚ ਖਰੀਦਣਗੇ ਅਤੇ ਫਿਰ ਖੁਲ੍ਹੀ ਮੰਡੀ ਵਿੱਚ ਵੇਚ ਕੇ ਮੋਟਾ ਮੁਨਾਫ਼ਾ ਕਮਾਉਣਗੇ, ਜੋੋ ਸਹੀ ਨਹੀਂ ਹੈ। ਸਰਕਾਰ ਕਿਸਾਨ ਦੀ ਫ਼ਸਲ ਐੱਮਐੱਸਪੀ ’ਤੇ ਨਾ ਖਰੀਦਣ ਦੀ ਯੋਜਨਾ ਤਿਆਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਆੜ੍ਹਤੀ ਅਤੇ ਕਿਸਾਨਾਂ ਦੇ ਹਿੱਤ ਵਿੱਚ ਨਵਾਂ ਕਾਨੂੰਨ ਵਾਪਸ ਲੈਣਾ ਚਾਹੀਦਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All