DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਪ੍ਰਾਪਰਟੀ ਡੀਲਰ ਨੂੰ ਬੰਦੂਕ ਦੀ ਨੋਕ 'ਤੇ ਬੰਨ੍ਹ ਕੇ 1 ਕਰੋੜ ਦੀ ਨਕਦੀ ਲੁੱਟੀ

1 crore robbery: ਕੰਧ ਟੱਪ ਕੇ ਘਰ ’ਚ ਦਾਖ਼ਲ ਹੋਏ ਲੁਟੇਰੇ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ
Advertisement

ਇੱਥੋਂ ਦੇ ਧੌਜ ਪੁਲੀਸ ਸਟੇਸ਼ਨ ਅਧੀਨ ਪੈਂਦੇ ਪਿੰਡ ਫਤਿਹਪੁਰ ਤਾਗਾ ਵਿੱਚ ਪੰਜ ਹਥਿਆਰਬੰਦ ਲੁਟੇਰਿਆਂ ਨੇ ਇੱਕ ਪ੍ਰਾਪਰਟੀ ਡੀਲਰ ਦੇ ਘਰ ਦੀ ਬਾਹਰਲੀ ਕੰਧ ਟੱਪ ਕੇ ਉਸ ਨੂੰ ਬੰਦੂਕ ਦੀ ਨੋਕ ’ਤੇ ਮੰਜੇ ਨਾਲ ਬੰਨ੍ਹ ਦਿੱਤਾ ਅਤੇ ਕਰੀਬ 1 ਕਰੋੜ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ।

ਪੀੜਤ ਅਬਦੁਲ ਕਰੀਮ, ਇੱਕ ਪ੍ਰਾਪਰਟੀ ਡੀਲਰ ਹੈ ਜਿਸ ਦਾ ਭਰਾ ਅਰਸ਼ਦ ਪਿੰਡ ਦਾ ਸਰਪੰਚ ਰਹਿ ਚੁੱਕਾ ਹੈ। ਉਸ ਨੇ ਪੁਲੀਸ ਨੂੰ ਦੱਸਿਆ ਕਿ ਸ਼ੁੱਕਰਵਾਰ ਅਤੇ ਸ਼ਨੀਵਾਰ ਦੀ ਵਿਚਕਾਰਲੀ ਰਾਤ ਨੂੰ ਉਹ ਘਰ ਵਿੱਚ ਇਕੱਲਾ ਸੀ, ਕਿਉਂਕਿ ਉਸ ਦਾ ਬਾਕੀ ਪਰਿਵਾਰ ਬਾਹਰ ਗਿਆ ਹੋਇਆ ਸੀ। ਉਸ ਨੇ ਦੱਸਿਆ ਕਿ ਸ਼ਨਿੱਚਰਵਾਰ ਨੂੰ ਹੋਣ ਵਾਲੀਆਂ ਜ਼ਮੀਨ ਦੀਆਂ ਰਜਿਸਟਰੀਆਂ ਲਈ ਘਰ ਵਿੱਚ ਲਗਪਗ 1 ਕਰੋੜ ਰੁਪਏ ਦੀ ਨਕਦੀ ਰੱਖੀ ਗਈ ਸੀ, ਜੋ ਕਿ ਕੁਝ ਜ਼ਮੀਨ ਵੇਚਣ ਤੋਂ ਆਈ ਸੀ।

Advertisement

ਕਰੀਮ ਵੱਲੋਂ ਪੁਲੀਸ ਨੂੰ ਦਿੱਤੇ ਬਿਆਨ ਅਨੁਸਾਰ, ਰਾਤ ​​ਦੇ ਕਰੀਬ 2.30 ਵਜੇ, ਜਦੋਂ ਉਹ ਗੂੜ੍ਹੀ ਨੀਂਦ ਵਿੱਚ ਸੀ, ਤਾਂ ਪੰਜ ਹਥਿਆਰਬੰਦ ਵਿਅਕਤੀ ਕੰਧ ਟੱਪ ਕੇ ਘਰ ਵਿੱਚ ਦਾਖਲ ਹੋਏ। ਉਨ੍ਹਾਂ ਨੇ ਉਸ ਨੂੰ ਬੰਦੂਕ ਦੀ ਨੋਕ 'ਤੇ ਕਾਬੂ ਕਰ ਲਿਆ ਅਤੇ ਰੱਸਿਆਂ ਨਾਲ ਚਾਰਪਾਈ ਨਾਲ ਬੰਨ੍ਹ ਦਿੱਤਾ। ਲੁਟੇਰਿਆਂ ਵਿੱਚੋਂ ਇੱਕ ਨੇ ਹਥਿਆਰ ਨਾਲ ਉਸ ਉੱਤੇ ਪਹਿਰਾ ਦਿੱਤਾ ਜਦੋਂ ਕਿ ਬਾਕੀ ਚਾਰਾਂ ਨੇ ਕਮਰਿਆਂ ਦੀ ਭੰਨਤੋੜ ਕੀਤੀ, ਅਲਮਾਰੀ ਦੇ ਤਾਲੇ ਤੋੜੇ ਅਤੇ ਬਿਸਤਰੇ ਦੀ ਤਲਾਸ਼ੀ ਲਈ। ਇਹ ਗੈਂਗ ਅਲਮਾਰੀ ਦੇ ਅੰਦਰ ਰੱਖੀ ਨਕਦੀ ਲੈ ਕੇ ਉਸੇ ਕੰਧ ਰਾਹੀਂ ਫਰਾਰ ਹੋ ਗਿਆ ਜਿਸ ਰਾਹੀਂ ਉਹ ਦਾਖਲ ਹੋਏ ਸਨ।

Advertisement

ਕਰੀਮ ਸਾਰੀ ਰਾਤ ਮੰਜੇ ਨਾਲ ਬੱਝਾ ਰਿਹਾ, ਜਦੋਂ ਉਸ ਦੇ ਪਰਿਵਾਰਕ ਮੈਂਬਰ ਘਰ ਪਰਤੇ ਤਾਂ ਉਸ ਨੂੰ ਖੋਲ੍ਹਿਆ ਗਿਆ। ਇਸ ਤੋਂ ਬਾਅਦ ਪਰਿਵਾਰ ਨੇ ਪੁਲੀਸ ਨੂੰ ਸੂਚਨਾ ਦਿੱਤੀ. ਪੁਲੀਸ ਅਧਿਕਾਰੀ ਅਨਿਲ ਕੁਮਾਰ ਨੇ ਕਿਹਾ ਕਿ ਜਾਂਚ ਜਾਰੀ ਹੈ।

Advertisement
×