DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਪ੍ਰੋਗਰੈਸਿਵ ਰਾਈਟਰਜ਼ ਐਸੋਸੀਏਸ਼ਨ ਦਾ ਸੂਬਾਈ ਸੰਮੇਲਨ

ਸੂਬਾ ਕਾਰਜਕਾਰਨੀ ਕਮੇਟੀ ਦੀ ਚੋਣ; ਰਮੇਸ਼ਵਰ ਦਾਸ ਪ੍ਰਧਾਨ ਬਣੇ

  • fb
  • twitter
  • whatsapp
  • whatsapp
featured-img featured-img
ਸੰਮਲਨ ਵਿੱਚ ਹਿੱਸਾ ਲੈਂਦੇ ਹੋਏ ਕਵੀ ਅਤੇ ਲੇਖਕ। -ਫੋਟੋ: ਸਤਨਾਮ ਸਿੰਘ
Advertisement

ਆਲ ਇੰਡੀਆ ਪ੍ਰੋਗਰੈਸਿਵ ਰਾਈਟਰਜ਼ ਐਸੋਸੀਏਸ਼ਨ ਦੀ ਹਰਿਆਣਾ ਇਕਾਈ ਵੱਲੋਂ ਕੁਰੂਕਸ਼ੇਤਰ ਵਿੱਚ ਕਰਵਾਏ ਸੂਬਾ ਪੱਧਰੀ ਪ੍ਰਤੀਨਿਧ ਸੰਮੇਲਨ ਵਿੱਚ ਅਗਲੇ ਤਿੰਨ ਸਾਲਾਂ ਲਈ ਸੂਬਾ ਕਾਰਜਕਾਰਨੀ ਕਮੇਟੀ ਦੀ ਚੋਣ ਕੀਤੀ ਗਈ। ਨਵੀਂ ਚੁਣੀ ਗਈ ਕਾਰਜਕਾਰਨੀ ਵਿੱਚ ਡਾ. ਰਮੇਸ਼ਵਰ ਦਾਸ ਨੂੰ ਪ੍ਰਧਾਨ, ਪਰਮਾਨੰਦ ਸ਼ਾਸਤਰੀ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਡਾ. ਹਰਵਿੰਦਰ ਸਿੰਘ ਸਿਰਸਾ ਨੂੰ ਜਨਰਲ ਸਕੱਤਰ ਚੁਣਿਆ ਗਿਆ। ਇਸ ਤੋਂ ਇਲਾਵਾ ਡਾ. ਅਨੀਨ ਖਿਆਲ ਅਤਰੀ, ਭਗਵੰਤ ਸਿੰਘ ਸੇਠੀ ਅਤੇ ਰਾਜਿੰਦਰ ਕੌਰ ਨੂੰ ਮੀਤ ਪ੍ਰਧਾਨ, ਅਰਵੈਲ ਸਿੰਘ ਵਿਰਕ, ਡਾ. ਕੁਲਵਿੰਦਰ ਸਿੰਘ ਪਦਮ ਅਤੇ ਡਾ. ਕਰਨੈਲ ਚੰਦ ਨੂੰ ਸਕੱਤਰ, ਪ੍ਰੋ. ਗੁਰਦੇਵ ਸਿੰਘ ਦੇਵ ਅਤੇ ਅਨੀਸ਼ ਕੁਮਾਰ ਨੂੰ ਵਿੱਤ ਸਕੱਤਰ, ਡਾ. ਅੱਤੁਲ ਯਾਦਵ ਅਤੇ ਡਾ. ਸ਼ੇਰ ਚੰਦ ਨੂੰ ਸੰਗਠਨ ਸਕੱਤਰ ਅਤੇ ਡਾ. ਗੁਰਪ੍ਰੀਤ ਸਿੰਘ ਸਿੰਧਰਾ ਤੇ ਯਾਦਵਿੰਦਰ ਸਿੰਘ ਨੂੰ ਪ੍ਰੈੱਸ ਸਕੱਤਰ ਨਿਯੁਕਤ ਕੀਤਾ ਗਿਆ। ਕਾਰਜਕਾਰਨੀ ਮੈਂਬਰਾਂ ਵਿੱਚ ਗੁਰਤੇਜ ਸਿੰਘ ਬਰਾੜ, ਰਮੇਸ਼ ਸ਼ਾਸਤਰੀ, ਕ੍ਰਿਸ਼ਨ ਅਵਤਾਰ ਸੂਰੀ, ਡਾ. ਕੁਲਦੀਪ ਸਿੰਘ ਬਾਰਨਾ, ਮੁਖਤਿਆਰ ਸਿੰਘ ਚੱਠਾ, ਡਾ. ਹਰਮੀਤ ਕੌਰ, ਡਾ. ਹਰਵਿੰਦਰ ਕੌਰ, ਬਲਜੀਤ ਕੌਰ, ਗੀਤਾ ਗੀਤਾਂਜਲੀ, ਡਾ. ਮੀਨਾ ਨਵੀਨ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੀਨੀਅਰ ਵਕੀਲ ਅਸ਼ਵਨੀ ਬਖਸ਼ੀ ਨੂੰ ਕਾਨੂੰਨੀ ਸਲਾਹਕਾਰ ਨਿਯੁਕਤ ਕੀਤਾ ਗਿਆ। ਸੰਸਥਾ ਦੀ ਮਜ਼ਬੂਤੀ ਲਈ ਸੁਰਿੰਦਰ ਸਿੰਘ ਓਬਰਾਏ ਦੀ ਅਗਵਾਈ ਹੇਠ ਪ੍ਰੋ. ਅੰਮ੍ਰਿਤ ਲਾਲ ਮਦਾਨ, ਡਾ. ਰਤਨ ਸਿੰਘ ਢਿੱਲੋਂ, ਸਵਰਨ ਸਿੰਘ ਵਿਰਕ, ਡਾ. ਅਸ਼ੋਕ ਭਾਟੀਆ ਅਤੇ ਤਨਵੀਰ ਜਾਫ਼ਰੀ ’ਤੇ ਆਧਾਰਿਤ ਪ੍ਰਧਾਨਗੀ ਮੰਡਲ ਵੀ ਬਣਾਇਆ ਗਿਆ। ਕਾਨਫਰੰਸ ਦੇ ਪਹਿਲੇ ਸੈਸ਼ਨ ਵਿੱਚ ‘ਹਰਿਆਣਾ ਦੀ ਬਹੁ-ਸੱਭਿਆਚਾਰਕ ਵਿਰਾਸਤ ਤੇ ਰਾਸ਼ਟਰੀ ਚੇਤਨਾ’ ਬਾਰੇ ਸੇਵਾ-ਮੁਕਤ ਅਧਿਕਾਰੀ ਅਸ਼ੋਕ ਗਰਗ ਨੇ ਭਾਸ਼ਣ ਦਿੱਤਾ। ਉਨ੍ਹਾਂ ਕਿਹਾ ਕਿ ਹਰਿਆਣਵੀ ਸੱਭਿਆਚਾਰ ਬਹੁਪੱਖੀ ਹੈ ਅਤੇ ਇਸ ਦੀ ਮੁੱਖ ਪਛਾਣ ਇਸ ਦਾ ਜੁਝਾਰੂ ਸੁਭਾਅ ਹੈ। ਮੁੱਖ ਮਹਿਮਾਨ ਕੌਮੀ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਲੇਖਕਾਂ ਨੂੰ ਜਨਤਾ ਦੀਆਂ ਦਰਪੇਸ਼ ਚੁਣੌਤੀਆਂ ਨੂੰ ਪਛਾਣਨਾ ਚਾਹੀਦਾ ਹੈ। ਉਨ੍ਹਾਂ ਮਨੁੱਖੀ ਸਮਾਜ ਦੇ ਹਿੱਤ ਵਿੱਚ ਵਿਚਾਰਧਾਰਕ ਅਗਵਾਈ ਲਈ ਲੇਖਕਾਂ ਦੀ ਜ਼ਿੰਮੇਵਾਰੀ ’ਤੇ ਜ਼ੋਰ ਦਿੱਤਾ। ਇਸ ਮੌਕੇ ਡਾ. ਰਤਨ ਸਿੰਘ ਢਿੱਲੋਂ ਦੀ ਕਿਤਾਬ ‘ਕਾਜ਼ੀ ਰਿਸ਼ਵਤਖੋਰ ਬਣ ਗਏ’ ਅਤੇ ਗੁਰਦੀਪ ਸਿੰਘ ਮੁਕੱਦਸ ਵੱਲੋਂ ਲਿਖੀ ਕਿਤਾਬ ‘ਗੁਲਾਮੀ’ ਰਿਲੀਜ਼ ਕੀਤੀਆਂ ਗਈਆਂ। ਸਮਾਗਮ ਦਾ ਸੰਚਾਲਨ ਡਾ. ਹਰਵਿੰਦਰ ਸਿੰਘ ਸਿਰਸਾ ਅਤੇ ਪ੍ਰੋ. ਗੁਰਦੇਵ ਸਿੰਘ ਦੇਵ ਵੱਲੋਂ ਕੀਤਾ ਗਿਆ। ਕਾਨਫਰੰਸ ਵਿੱਚ 100 ਤੋਂ ਵੱਧ ਪ੍ਰਤੀਨਿਧੀਆਂ ਨੇ ਸਰਗਰਮੀ ਨਾਲ ਹਿੱਸਾ ਲਿਆ।

Advertisement
Advertisement
×