ਸਿੱਖ ਵੋਟਰ ਸੂਚੀਆਂ ਵਿੱਚ ਨਵੀਆਂ ਵੋਟਾਂ ਸ਼ਾਮਲ ਕਰਨ ਦਾ ਅਮਲ ਸ਼ੁਰੂ
ਪੱਤਰ ਪ੍ਰੇਰਕ ਨਵੀਂ ਦਿੱਲੀ, 8 ਜੁਲਾਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਰ ਸੂਚੀਆਂ ਵਿੱਚ ਨਵੀਆਂ ਵੋਟਾਂ ਸ਼ਾਮਲ ਕਰਨ ਲਈ ਅਮਲ ਸ਼ੁਰੂ ਹੋ ਗਿਆ ਹੈ। ਕੁੱਝ ਕੇਂਦਰਾਂ ਵਿੱਚ ਤਬਦੀਲੀ ਕੀਤੀ ਗਈ ਹੈ ਜਿੱਥੇ ਸਿੱਖ ਵੋਟਰ ਆਪਣੇ ਕਾਗਜ਼ ਦੇਣਗੇ। ਦਿੱਲੀ ਗੁਰਦੁਆਰਾ...
Advertisement
ਪੱਤਰ ਪ੍ਰੇਰਕ
ਨਵੀਂ ਦਿੱਲੀ, 8 ਜੁਲਾਈ
Advertisement
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਰ ਸੂਚੀਆਂ ਵਿੱਚ ਨਵੀਆਂ ਵੋਟਾਂ ਸ਼ਾਮਲ ਕਰਨ ਲਈ ਅਮਲ ਸ਼ੁਰੂ ਹੋ ਗਿਆ ਹੈ। ਕੁੱਝ ਕੇਂਦਰਾਂ ਵਿੱਚ ਤਬਦੀਲੀ ਕੀਤੀ ਗਈ ਹੈ ਜਿੱਥੇ ਸਿੱਖ ਵੋਟਰ ਆਪਣੇ ਕਾਗਜ਼ ਦੇਣਗੇ। ਦਿੱਲੀ ਗੁਰਦੁਆਰਾ ਚੋਣ ਡਾਇਰੈਕਟੋਰੇਟ ਵੱਲੋਂ 3 ਜੁਲਾਈ ਨੂੰ ਜਾਰੀ ਕੀਤੇ ਗਏ ਇੱਕ ਪੱਤਰ ਰਾਹੀਂ, ਸਾਰੇ 46 ਵਾਰਡਾਂ ਦੇ ਜ਼ੋਨਲ, ਈਆਰਓ ਦਫ਼ਤਰਾਂ ਦੇ ਪਤੇ, 23 ਜ਼ੋਨਾਂ ਦੇ 12 ਈਆਰਓ ਅਤੇ 46 ਏਈਆਰਓ ਦੇ ਨਾਮ ਜਾਰੀ ਕੀਤੇ ਗਏ ਹਨ। 46 ਵਾਰਡਾਂ ਦੇ ਜ਼ੋਨਲ, ਈਆਰਓ ਦਫ਼ਤਰਾਂ ਵਿੱਚ ਕਈ ਥਾਵਾਂ ’ਤੇ ਪੁਰਾਣੇ ਦਫ਼ਤਰ ਬਦਲ ਦਿੱਤੇ ਗਏ। ਵੋਟਰ ਸੂਚੀਆਂ ਵਿੱਚ ਸੁਧਾਈ ਅਤੇ ਨਵੀਆਂ ਵੋਟਾਂ ਸ਼ਾਮਲ ਕਰਨ ਬਾਬਤ ਹਾਈ ਕੋਰਟ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਪ੍ਰਬੰਧ ਦੇਖਣ ਵਾਲੇ ਗੁਰਦੁਆਰਾ ਚੋਣ ਡਾਇਰੈਕਟੋਰੇਟ ਨੂੰ ਹਦਾਇਤ ਕੀਤੀ ਗਈ ਸੀ। ਇਸ ਤੋਂ ਬਾਅਦ ਵੋਟਰ ਸੂਚੀਆਂ ਬਣਨ ਉਪਰੰਤ ਗੁਰਦੁਆਰਾ ਚੋਣਾਂ ਹੋਣ ਦੀ ਉਮੀਦ ਕੀਤੀ ਜਾ ਸਕਦੀ ਹੈ।
Advertisement
×