DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

CONGRESS ਦੀ ਬਲਾਕ ਪੱਧਰੀ ਕਾਨਫਰੰਸ ਦੀ ਤਿਆਰੀ

ਰਮਨ ਤਿਆਗੀ ਨੇ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ

  • fb
  • twitter
  • whatsapp
  • whatsapp
featured-img featured-img
ਯਮੁਨਾਨਗਰ ਵਿੱਚ ਬੈਠਕ ਦੌਰਾਨ ਸੰਬੋਧਨ ਕਰਦੇ ਹੋਏ ਕਾਂਗਰਸੀ ਆਗੂ ਰਮਨ ਤਿਆਗੀ।
Advertisement

ਕਾਂਗਰਸ ਦੇ ਸੀਨੀਅਰ ਆਗੂ ਰਮਨ ਤਿਆਗੀ ਦੇ ਦਫ਼ਤਰ ਵਿੱਚ ਕਾਂਗਰਸੀ ਵਰਕਰਾਂ ਦੀ ਮੀਟਿੰਗ ਹੋਈ। ਬੈਠਕ ਵਿੱਚ ਪੁਰਾਣਾ ਸਹਾਰਨਪੁਰ ਰੋਡ ਸਥਿਤ ਫਤਿਹਪੁਰ ਵਿੱਚ 28 ਸਤੰਬਰ ਨੂੰ ਹੋਣ ਵਾਲੀ ਬਲਾਕ ਪੱਧਰੀ ਕਾਨਫਰੰਸ ਬਾਰੇ ਚਰਚਾ ਕੀਤੀ ਗਈ। ਰਮਨ ਤਿਆਗੀ ਨੇ ਦੱਸਿਆ ਕਿ ਕਾਂਗਰਸੀ ਸੰਸਦ ਮੈਂਬਰ ਦੀਪੇਂਦਰ ਹੁੱਡਾ ਮੁੱਖ ਮਹਿਮਾਨ ਵਜੋਂ ਕਾਨਫਰੰਸ ਵਿੱਚ ਸ਼ਾਮਲ ਹੋਣਗੇ ਅਤੇ ਵਰਕਰਾਂ ਨੂੰ ਸੰਬੋਧਨ ਕਰਨਗੇ। ਮੀਟਿੰਗ ਦੌਰਾਨ ਵਰਕਰਾਂ ਨੂੰ ਸਮਾਗਮ ਦੀਆਂ ਤਿਆਰੀਆਂ ਸਬੰਧੀ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਅਤੇ ਵੱਧ ਤੋਂ ਵੱਧ ਸ਼ਮੂਲੀਅਤ ਦੀ ਅਪੀਲ ਕੀਤੀ ਗਈ। ਉਨ੍ਹਾਂ ਕਿਹਾ ਕਿ ਕਾਂਗਰਸ ਸੰਗਠਨ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ​ ਕਰਨ ਅਤੇ ਵਰਕਰਾਂ ਨਾਲ ਸਿੱਧਾ ਸੰਵਾਦ ਕਾਇਮ ਕਰਨ ਦੇ ਮਕਸਦ ਨਾਲ ਲਗਾਤਾਰ ਵਰਕਰ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਹਨ। ਫਿਲਹਾਲ ਬਲਾਕ ਪੱਧਰ ’ਤੇ ਕਾਨਫਰੰਸਾਂ ਹੋ ਰਹੀਆਂ ਹਨ, ਜਿਸ ਤੋਂ ਬਾਅਦ ਜ਼ਿਲ੍ਹਾ ਪੱਧਰੀ ਵਰਕਰ ਕਾਨਫਰੰਸਾਂ ਕੀਤੀਆਂ ਜਾਣਗੀਆਂ। ਮੀਟਿੰਗ ਵਿੱਚ ਰਮਨ ਤਿਆਗੀ ਨੇ ਨਗਰ ਨਿਗਮ ਖੇਤਰ ਅਧੀਨ ਪ੍ਰਾਪਰਟੀ ਆਈ ਡੀ ਸਬੰਧੀ ਨਿਵਾਸੀਆਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਮੁੱਦਾ ਵੀ ਉਠਾਇਆ। ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਲੋਕ ਸਾਲਾਂ ਤੋਂ ਨਗਰ ਨਿਗਮ ਦੀਆਂ ਕਾਨੂੰਨੀ ਪਾੱਸ਼ ਕਾਲੋਨੀਆਂ ਵਿੱਚ ਰਹਿ ਰਹੇ ਹਨ ਫਿਰ ਵੀ ਉਨ੍ਹਾਂ ਦੇ ਘਰਾਂ ਦੀਆਂ ਪ੍ਰਾਪਰਟੀ ਆਈ.ਡੀ. ਵਿੱਚ ਖੇਤਰ ਨੂੰ ‘ਗੈਰ-ਮਨਜ਼ੂਰਸ਼ੁਦਾ’ ਦਿਖਾਇਆ ਗਿਆ ਹੈ। ਇਸ ਕਾਰਨ ਨਿਵਾਸੀਆਂ ਨੂੰ ਸਰਕਾਰੀ ਦਫ਼ਤਰਾਂ ਅਤੇ ਸਬੰਧਤ ਵਿਭਾਗਾਂ ਦੇ ਵਾਰ-ਵਾਰ ਚੱਕਰ ਲਗਾਉਣੇ ਪੈਂਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਸਰਕਾਰ ਅਧੀਨ ਆਮ ਲੋਕਾਂ ਦੀਆਂ ਸਮੱਸਿਆਵਾਂ ਦਾ ਢੁੱਕਵਾਂ ਹੱਲ ਨਹੀਂ ਕੀਤਾ ਜਾ ਰਿਹਾ। ਬੈਠਕ ਵਿੱਚ ਵਿਜੇ ਮਰਵਾਹ, ਆਜ਼ਾਦ ਵਿਨਾਇਕ, ਸੁਰਿੰਦਰ ਭਾਟੀਆ, ਵਿਜੇਪਾਲ ਸਿੰਘ, ਮੋਹਿਤ, ਜੈਪਾਲ ਟੋਡਰ, ਅਸ਼ੋਕ ਕੋਹਲੀ, ਸੁਭਾਸ਼ ਸ਼ਰਮਾ ਅਤੇ ਸ਼ਿਸ਼ਪਾਲ ਸਮੇਤ ਕਈ ਵਰਕਰ ਹਾਜ਼ਰ ਸਨ।

Advertisement
Advertisement
×