ਜੀਂਦ ਦੇ ਸੁੰਦਰੀਕਰਨ ਦੀ ਤਿਆਰੀ
ਸ਼ਹਿਰ ਨੂੰ ਸੁੰਦਰ ਬਣਾਉਣ ਅਤੇ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਨਗਰ ਪਰਿਸ਼ਦ ਨੇ ਸਰਗਰਮੀ ਵਧਾ ਦਿੱਤੀ ਹੈ। ਜ਼ਿਲ੍ਹਾ ਨਗਰ ਕਮਿਸ਼ਨਰ (ਡੀ ਐੱਮ ਸੀ) ਸੁਰਿੰਦਰ ਦੁਹਨ ਨੇ ਦੱਸਿਆ ਕਿ ਮੁੱਖ ਮੰਤਰੀ ਦੀਆਂ ਹਦਾਇਤਾਂ ’ਤੇ ਜਲਦ ਹੀ ਸ਼ਹਿਰ ਵਿੱਚ ਸੀ ਸੀ...
Advertisement
ਸ਼ਹਿਰ ਨੂੰ ਸੁੰਦਰ ਬਣਾਉਣ ਅਤੇ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਨਗਰ ਪਰਿਸ਼ਦ ਨੇ ਸਰਗਰਮੀ ਵਧਾ ਦਿੱਤੀ ਹੈ। ਜ਼ਿਲ੍ਹਾ ਨਗਰ ਕਮਿਸ਼ਨਰ (ਡੀ ਐੱਮ ਸੀ) ਸੁਰਿੰਦਰ ਦੁਹਨ ਨੇ ਦੱਸਿਆ ਕਿ ਮੁੱਖ ਮੰਤਰੀ ਦੀਆਂ ਹਦਾਇਤਾਂ ’ਤੇ ਜਲਦ ਹੀ ਸ਼ਹਿਰ ਵਿੱਚ ਸੀ ਸੀ ਟੀ ਵੀ ਕੈਮਰੇ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਨਗਰ ਪਰਿਸ਼ਦ ਦੀ ਸੀਮਾ ਵਧਾਈ ਜਾਵੇਗੀ ਅਤੇ ਇਸ ਨੂੰ ਨਗਰ ਨਿਗਮ ਬਣਾਉਣ ਲਈ ਨਾਲ ਲੱਗਦੇ ਪਿੰਡਾਂ ਤੋਂ ਪ੍ਰਸਤਾਵ ਮੰਗੇ ਜਾਣਗੇ। ਇਸ ਦੇ ਸਰਵੇ ਲਈ ਟੈਂਡਰ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਡੋਰ-ਟੂ-ਡੋਰ ਸਫਾਈ ਦਾ ਕੰਮ ਜਲਦੀ ਹੀ ਸ਼ੁਰੂ ਹੋ ਜਾਵੇਗਾ। ਈ ਓ ਰਿਸ਼ੀਕੇਸ਼ ਚੌਧਰੀ ਨੇ ਦੱਸਿਆ ਕਿ ਪੁਰਾਣੇ ਦਫਤਰ ਵਾਲੀ ਥਾਂ ’ਤੇ ਬਣੇ ਸ਼ਾਪਿੰਗ ਕੰਪਲੈਕਸ ਦਾ ਰਿਜ਼ਰਵ ਮੁੱਲ ਤੈਅ ਕਰਨ ਲਈ ਕਮੇਟੀ ਬਣਾਈ ਗਈ ਹੈ। ਇਸ ਤੋਂ ਆਉਣ ਵਾਲੀ ਰਾਸ਼ੀ ਨਾਲ ਹੋਰ ਵਿਕਾਸ ਕਾਰਜ ਕਰਵਾਏ ਜਾਣਗੇ।
Advertisement
Advertisement
×

