DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੁਲੀਸ ਨੇ ਗੁੰਮ ਮੋਬਾਈਲ ਮਾਲਕਾਂ ਨੂੰ ਸੌਂਪੇ

ਜ਼ਿਲ੍ਹਾ ਪੁਲੀਸ ਦੀ ਸਾਈਬਰ ਸੁਰੱਖਿਆ ਸ਼ਾਖਾ ਨੇ ਗੁੰਮ ਹੋਏ 52 ਮੋਬਾਈਲ ਲੱਭ ਕੇ ਅਸਲ ਮਾਲਕਾਂ ਨੂੰ ਸੌਂਪੇ ਹਨ। ਐੱਸ ਪੀ ਕੁਲਦੀਪ ਸਿੰਘ ਨੇ ਦੱਸਿਆ ਕਿ ਇਸ ਸਬੰਧ ਵਿੱਚ ਪ੍ਰਾਪਤ ਸ਼ਿਕਾਇਤਾਂ ’ਤੇ ਕਾਰਵਾਈ ਕਰਦੇ ਹੋਏ ਸਾਈਬਰ ਸੁਰੱਖਿਆ ਇੰਚਾਰਜ ਪੀ ਐੱਸ ਆਈ...

  • fb
  • twitter
  • whatsapp
  • whatsapp
featured-img featured-img
ਅਸਲ ਮਾਲਕਾਂ ਨੂੰ ਮੋਬਾਈਲ ਸੌਂਪਦੇ ਹੋਏ ਐੱਸ ਪੀ ਕੁਲਦੀਪ ਸਿੰਘ।
Advertisement

ਜ਼ਿਲ੍ਹਾ ਪੁਲੀਸ ਦੀ ਸਾਈਬਰ ਸੁਰੱਖਿਆ ਸ਼ਾਖਾ ਨੇ ਗੁੰਮ ਹੋਏ 52 ਮੋਬਾਈਲ ਲੱਭ ਕੇ ਅਸਲ ਮਾਲਕਾਂ ਨੂੰ ਸੌਂਪੇ ਹਨ। ਐੱਸ ਪੀ ਕੁਲਦੀਪ ਸਿੰਘ ਨੇ ਦੱਸਿਆ ਕਿ ਇਸ ਸਬੰਧ ਵਿੱਚ ਪ੍ਰਾਪਤ ਸ਼ਿਕਾਇਤਾਂ ’ਤੇ ਕਾਰਵਾਈ ਕਰਦੇ ਹੋਏ ਸਾਈਬਰ ਸੁਰੱਖਿਆ ਇੰਚਾਰਜ ਪੀ ਐੱਸ ਆਈ ਅਨਮੋਲ ਦੀ ਅਗਵਾਈ ਹੇਠ ਟੀਮ ਨੇ 1 ਨਵੰਬਰ ਤੋਂ ਲੈ ਕੇ 30 ਦਸੰਬਰ ਤੱਕ ਜ਼ਿਲ੍ਹੇ ਤੋਂ ਗੁੰਮ ਹੋਏ 52 ਮੋਬਾਈਲ ਲੱਭਣ ਦੀ ਸਫਲਤਾ ਪ੍ਰਾਪਤ ਕੀਤੀ ਹੈ। ਬਰਾਮਦ ਕੀਤੇ ਗਏ ਇਨ੍ਹਾਂ 52 ਮੋਬਾਈਲਾਂ ਦੀ ਕੀਮਤ ਲਗਭਗ 8 ਲੱਖ 50 ਹਜ਼ਾਰ ਹੈ। ਉਨ੍ਹਾਂ ਨੇ ਦੱਸਿਆ ਕਿ ਸਾਈਬਰ ਸੈੱਲ ਨੂੰ ਆਮ ਲੋਕਾਂ ਦੇ ਗੁੰਮ ਹੋਏ ਮੋਬਾਈਲ ਬਰਾਮਦ ਕਰਨ ਲਈ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ। ਮੋਬਾਈਲ ਮਿਲਣ ’ਤੇ ਮਾਲਕਾਂ ਨੂੰ ਦਫ਼ਤਰ ਵਿੱਚ ਬੁਲਾ ਕੇ ਉਨ੍ਹਾਂ ਦੇ ਸਪੁਰਦ ਕੀਤੇ ਜਾਂਦੇ ਹਨ।

Advertisement
Advertisement
×