DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੁੱਖ ਮੰਤਰੀ ਦੀ ਹੁਸ਼ਿਆਰਪੁਰ ਆਮਦ ਤੋਂ ਪਹਿਲਾਂ ਪੁਲੀਸ ਨੇ ਮੁਲਾਜ਼ਮ ਆਗੂ ਘਰਾਂ ਵਿੱਚ ਕੀਤੇ ਨਜ਼ਰਬੰਦ

ਜੇ ਸਰਕਾਰ ਬਣਾਉਣਾ ਜਾਣਦੇ ਹਾਂ ਤਾਂ ਭਜਾਉਣਾ ਵੀ ਜਾਣਦੇ ਹਾਂ: ਜਸਵੀਰ ਤਲਵਾੜਾ

  • fb
  • twitter
  • whatsapp
  • whatsapp
Advertisement

ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਹੁਸ਼ਿਆਰਪੁਰ ਆਮਦ ਤੋਂ ਪਹਿਲਾਂ ਪ੍ਰਸ਼ਾਸਨ ਨੇ OPS (OLD PENSION SCHEME) ਮੁਲਾਜ਼ਮ ਆਗੂ ਘਰਾਂ ਵਿੱਚ ਨਜ਼ਰ ਬੰਦ ਕਰ ਦਿੱਤੇ ਹਨ | ਪੁਲੀਸ ਸਵੇਰੇ ਤੜਕੇ ਮੁਲਾਜਮ ਆਗੂਆਂ ਦੇ ਘਰਾਂ ਵਿੱਚ ਪਹੁੰਚ ਗਈ।

ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਕਨਵੀਨਰ ਜਸਵੀਰ ਤਲਵਾੜਾ ਨੇ ਦੱਸਿਆ ਕਿ ਸਰਕਾਰ ਦੀ ਲਗਾਤਾਰ ਲਾਅਰਾ ਲਾਊ, ਡੰਗ ਟਪਾਊ ਅਤੇ ਸਮਾਂ ਦੇ ਕੇ ਮੀਟਿੰਗ ਕਰਨ ਤੋਂ ਭੱਜਣ ਵਾਲੀ ‘ਆਪ’ ਸਰਕਾਰ NPS (NATION PENSION SCHEME)​ ਮੁਲਾਜ਼ਮਾਂ ਵਿੱਚ ਰੋਸ ਹੈ| ਜਿਸਦੇ ਚਲਦਿਆਂ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਅਤੇ CPF ਯੂਨੀਅਨ ਪੰਜਾਬ ਨੇ ਸਾਂਝੇ ਰੂਪ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾ ਪੰਜਾਬ ਭਰ ਵਿੱਚ ਜਨਤਕ ਰੈਲੀਆਂ ਵਿੱਚ ਕਾਲੀਆਂ ਝੰਡੀਆਂ ਦਿਖਾਉਣ ਦਾ ਐਲਾਨ ਕੀਤਾ ਹੋਇਆ ਹੈ।

Advertisement

Advertisement

ਜਿਕਰਯੋਗ ਹੈ ਕਿ ਅੱਜ 7 ਅਪਰੈਲ ਨੂੰ ਮੁੱਖ ਮੰਤਰੀ ਨੇ ਕਸਬਾ ਹਰਿਆਣਾ ਵਿੱਚ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣ ਆਉਣਾ ਹੈ, ਪ੍ਰਸ਼ਾਸਨ ਨੇ ਮੁਲਾਜਮਾਂ ਦੇ ਵਿਰੋਧ ਨੂੰ ਭਾਂਪਦਿਆਂ ਸਵੇਰੇ ਤੜਕਸਾਰ ਹੀ ਮੁਲਾਜ਼ਮ ਆਗੂ ਜਸਵੀਰ ਤਲਵਾੜਾ ਨੂੰ ਘਰ ਵਿੱਚ ਨਜ਼ਰ ਬੰਦ ਕਰ ਦਿੱਤਾ ਹੈ, ਜਦੋਂਕਿ ਸੰਜੀਵ ਧੂਤ ਅਤੇ ਨਿਤਿਨ ਮਹਿਰਾ ਨੂੰ ਥਾਣਿਆਂ ਵਿੱਚ ਡੱਕ ਦਿੱਤਾ।

ਆਗੂਆਂ ਨੇ ਕਿਹਾ , “ ਸਰਕਾਰ ਕੀਤੇ ਵਾਅਦੇ ਤੋਂ ਮੁੱਕਰ ਗਈ ਹੈ, ਮੁਲਾਜ਼ਮਾਂ ਦੇ ਰੋਹ ਨੂੰ ਥਾਣਿਆਂ ਜਾਂ ਘਰਾਂ ਵਿੱਚ ਨਜ਼ਰ ਬੰਦ ਕਰਕੇ ਦਬਾਅ ਨਹੀਂ ਸਕਦੀ। ਮੁੱਖ ਮੰਤਰੀ ਪੰਜਾਬ ਵਿੱਚ ਜਿੱਥੇ ਵੀ ਜਾਣਗੇ, NPS ਮੁਲਾਜ਼ਮ ਨਾਲ ਉਨ੍ਹਾਂ ਦਾ ਕਾਲੀਆਂ ਝੰਡੀਆਂ ਨਾਲ ਸਵਾਗਤ ਕਰਨਗੇ।”

Advertisement
×