DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

PM ਦੀ ਅਗਵਾਈ ਵਾਲੀ ਕਮੇਟੀ ਨੇ ਹਰਿਆਣਾ ਕਾਡਰ ਦੇ IPS ਸੰਦੀਪ ਖੀਰਵਾਰ ਨੂੰ CRPF ਦੇ ਸਪੈਸ਼ਲ DG ਵਜੋਂ ਕੀਤਾ ਨਿਯੁਕਤ

ਖੀਰਵਾਰ ਦੀ ਦੋ ਸਾਲਾਂ ਵਿੱਚ ਦੂਜੀ ਵੱਡੀ ਤਰੱਕੀ

  • fb
  • twitter
  • whatsapp
  • whatsapp
featured-img featured-img
Haryana cadre IPS officer Sandeep Khirwar. Photo: @gurgaonpolice/X
Advertisement

1995 ਬੈਚ ਦੇ ਹਰਿਆਣਾ ਕਾਡਰ ਦੇ ਆਈ ਪੀ ਐੱਸ ਅਧਿਕਾਰੀ ਸੰਦੀਪ ਖੀਰਵਾਰ ਨੂੰ ਵੀਰਵਾਰ ਨੂੰ ਸੈਂਟਰਲ ਰਿਜ਼ਰਵ ਪੁਲੀਸ ਫੋਰਸ (ਸੀ ਆਰ ਪੀ ਐੱਫ) ਦਾ ਸਪੈਸ਼ਲ ਡਾਇਰੈਕਟਰ ਜਨਰਲ (ਡੀ ਜੀ) ਨਿਯੁਕਤ ਕੀਤਾ ਗਿਆ।

ਇਹ ਖੀਰਵਾਰ ਦੀ ਦੋ ਸਾਲਾਂ ਵਿੱਚ ਦੂਜੀ ਵੱਡੀ ਤਰੱਕੀ ਹੈ। ਫਰਵਰੀ 2024 ਵਿੱਚ, ਉਨ੍ਹਾਂ ਨੂੰ ਸੀ ਆਰ ਪੀ ਐੱਫ ਦੇ ਆਈ ਜੀ ਪੀ ਦੇ ਅਹੁਦੇ ਤੋਂ ਤਰੱਕੀ ਦੇ ਕੇ ਏ ਡੀ ਜੀ ਪੀ, ਸੀ ਆਰ ਪੀ ਐੱਫ ਬਣਾਇਆ ਗਿਆ ਸੀ।

Advertisement

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਕੈਬਨਿਟ ਦੀ ਨਿਯੁਕਤੀ ਕਮੇਟੀ ਦੁਆਰਾ ਜਾਰੀ ਇੱਕ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਖੀਰਵਾਰ 31 ਮਈ, 2033 ਨੂੰ ਆਪਣੀ ਸੇਵਾਮੁਕਤੀ ਤੱਕ ਜਾਂ ਅਗਲੇ ਆਦੇਸ਼ਾਂ ਤੱਕ, ਜੋ ਵੀ ਪਹਿਲਾਂ ਹੋਵੇ, ਇਸ ਅਹੁਦੇ 'ਤੇ ਰਹਿਣਗੇ।

Advertisement

ਉੱਥੇ ਹੀ ਤ੍ਰਿਪੁਰਾ ਕਾਡਰ ਦੇ 1995 ਬੈਚ ਦੇ ਹੀ ਆਈ ਪੀ ਐੱਸ ਅਧਿਕਾਰੀ ਪੁਨੀਤ ਰਸਤੋਗੀ ਨੂੰ ਬਾਰਡਰ ਸਿਕਿਓਰਿਟੀ ਫੋਰਸ (ਬੀ ਐੱਸ ਐੱਫ) ਦਾ ਸਪੈਸ਼ਲ ਡੀ ਜੀ ਨਿਯੁਕਤ ਕੀਤਾ ਗਿਆ ਹੈ। ਉਹ ਇਸ ਸਮੇਂ ਬੀ ਐੱਸ ਐੱਫ ਵਿੱਚ ਏ ਡੀ ਜੀ ਵਜੋਂ ਤਾਇਨਾਤ ਹਨ।

ਜਦਕਿ ਬਿਹਾਰ ਕਾਡਰ ਦੇ 1995 ਬੈਚ ਦੇ ਆਈ ਪੀ ਐੱਸ ਅਧਿਕਾਰੀ ਜਗਮੋਹਨ, ਜੋ ਇਸ ਸਮੇਂ ਇੰਟੈਲੀਜੈਂਸ ਬਿਊਰੋ (ਆਈ ਬੀ) ਵਿੱਚ ਵਧੀਕ ਡਾਇਰੈਕਟਰ ਵਜੋਂ ਤਾਇਨਾਤ ਹਨ, ਨੂੰ ਆਈ ਬੀ ਦਾ ਸਪੈਸ਼ਲ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ।

Advertisement
×