ਵਾਲੀਬਾਲ ਫੈਡਰੇਸ਼ਨ ਆਫ ਇੰਡੀਆ ਦੇ ਜਨਰਲ ਸਕੱਤਰ ਰਾਮਾ ਨੰਦ ਚੌਧਰੀ ਨੇ ਕਿਹਾ ਕਿ ਆਤਮ ਵਿਸ਼ਵਾਸ ਅਤੇ ਮਿਹਨਤ ਨਾਲ ਹਰ ਖੇਡ ਜਿੱਤੀ ਜਾ ਸਕਦੀ ਹੈ। ਇਸ ਲਈ ਖਿਡਾਰੀਆਂ ਨੂੰ ਮੈਦਾਨ ਵਿੱਚ ਲਗਾਤਾਰ ਅਭਿਆਸ ਕਰਨਾ ਚਾਹੀਦਾ ਹੈ ਅਤੇ ਆਪਣੇ ਅਧਿਆਪਕਾਂ ਤੋਂ ਹਰ ਚਾਲ ਸਿੱਖਣੀ ਚਾਹੀਦੀ ਹੈ। ਇਹ ਸਿਖਲਾਈ ਖਿਡਾਰੀਆਂ ਵਿੱਚ ਆਤਮ ਵਿਸ਼ਵਾਸ਼ ਪੈਦਾ ਕਰੇਗੀ। ਸਪੋਰਟਸ ਅਥਾਰਟੀ ਆਫ ਇੰਡੀਆ ਕੁਰੂਕਸ਼ੇਤਰ ਵੱਲੋਂ ਕਰਵਾਏ ਸਮਾਰੋਹ ਵਿੱਚ ਜਨਰਲ ਸਕੱਤਰ ਚੌਧਰੀ ਨੇ ਖਿਡਾਰੀਆਂ ਨਾਲ ਸਿੱਧੀ ਗੱਲਬਾਤ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਕੋਚ ਰਾਜੇਸ਼ ਕੁਮਾਰ ਨਾਲ ਦਰੋਣਾਚਾਰੀਆ ਸਟੇਡੀਅਮ ਦਾ ਨਿਰੀਖਣ ਵੀ ਕੀਤਾ। ਇਸ ਦੌਰਾਨ ਉਨ੍ਹਾਂ ਨੇ ਸਪੋਰਟਸ ਅਥਾਰਟੀ ਆਫ ਇੰਡੀਆ ਕੁਰੂਕਸ਼ੇਤਰ ਸੈਂਟਰ ਦੇ ਕੌਮਾਂਤਰੀ ਖਿਡਾਰੀਆਂ ਨੂੰ ਤਗ਼ਮੇ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਡੀ ਪੀ ਆਰ ਓ ਡਾ. ਨਰਿੰਦਰ ਸਿੰਘ, ਵਾਲੀਬਾਲ ਕੋਚ ਰਾਹੁਲ ਸਾਂਗਵਾਨ, ਹਾਕੀ ਕੋਚ ਨਰਿੰਦਰ ਠਾਕੁਰ ਤੇ ਸਾਹਿਲ ਕੁਮਾਰ ਆਦਿ ਨੇ ਉਨ੍ਹਾਂ ਦਾ ਸਨਮਾਨਤ ਕੀਤਾ। ਜਨਰਲ ਸਕੱਤਰ ਰਾਮਾ ਨੰਦ ਚੌਧਰੀ ਨੇ ਕਿਹਾ ਕਿ ਇਸ ਆਧੁਨਿਕ ਯੁੱਗ ਵਿਚ ਖਿਡਾਰੀਆਂ ਨੂੰ ਸਖਤ ਮਿਹਨਤ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੋ ਖਿਡਾਰੀ ਸਖਤ ਮਿਹਨਤ ਕਰਦੇ ਹਨ ਅਤੇ ਉਹ ਆਪਣੇ ਟੀਚਿਆਂ ਨੂੰ ਆਸਾਨੀ ਨਾਲ ਪ੍ਰਾਪਤ ਕਰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਅਥਲੀਟਾਂ ਨੂੰ ਸਾਰੀਆਂ ਸਹੂਲਤਾਂ ਮੁਹੱਈਆ ਕਰਵਾ ਰਹੀ ਹੈ। ਡੀ ਪੀ ਆਰ ਓ ਨਰਿੰਦਰ ਸਿੰਘ ਨੇ ਮਹਿਮਾਨਾਂ ਦਾ ਸਵਾਗਤ ਕੀਤਾ।
- The Tribune Epaper
- The Tribune App - Android
- The Tribune App - iOS
- Punjabi Tribune online
- Punjabi Tribune Epaper
- Punjabi Tribune App - Android
- Punjabi Tribune App - iOS
- Dainik Tribune online
- Dainik Tribune Epaper
- Dainik Tribune App - Android
- Dainik Tribune App - ios
- Subscribe To Print Edition
- Contact Us
- About Us
- Code of Ethics
- Archive
+
Advertisement
Advertisement
Advertisement
Advertisement
×

