DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Seva Sankalp Campaign Haryana ਤਹਿਤ ਸਕੂਲ ਵਿੱਚ ਨਾਟਕ ਖੇਡਿਆ

ਸੇਵਾ, ਸੁਸ਼ਾਸਨ ਅਤੇ ਰਾਸ਼ਟਰ ਨਿਰਮਾਣ ਦਾ ਸੁਨੇਹਾ ਦਿੱਤਾ

  • fb
  • twitter
  • whatsapp
  • whatsapp
featured-img featured-img
ਚੇਅਰਮੈਨ ਬਲਦੇਵ ਸਿੰਘ ਗਰੋਹਾ ਸਮਾਗਮ ਨੂੰ ਸੰਬੋਧਨ ਕਰਦੇ ਹੋਏ।
Advertisement

‘ਸੇਵਾ ਸੰਕਲਪ ਮੁਹਿੰਮ’ ਤਹਿਤ ਪੀ ਐੱਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਰੱਤਾਖੇੜਾ ’ਚ ‘ਨਮੋ ਸੇਵਾ-ਅਣਕਹੀਆਂ ਕਹਾਣੀਆਂ’ ਤਹਿਤ ਨਾਟਕ ਖੇਡਿਆ ਗਿਆ। ਸਮਾਗਮ ਵਿੱਚ ਹਰਿਆਣਾ ਅਨੁਸੂਚਿਤ ਜਾਤੀ ਅਤੇ ਵਿੱਤ ਵਿਕਾਸ ਨਿਗਮ ਦੇ ਚੇਅਰਮੈਨ ਬਲਦੇਵ ਸਿੰਘ ਗਰੋਹਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਵਿਦਿਆਰਥੀਆਂ, ਸਕੂਲ ਸਟਾਫ਼ ਅਤੇ ਪਿੰਡ ਦੇ ਹੋਰ ਪਤਵੰਤਿਆਂ ਨੇ ਹਿੱਸਾ ਲਿਆ।

ਨਾਟਕ ਰਾਹੀਂ ਸੇਵਾ, ਸੁਸ਼ਾਸਨ, ਲੋਕ ਭਲਾਈ ਅਤੇ ਰਾਸ਼ਟਰ ਨਿਰਮਾਣ ਨਾਲ ਜੁੜੇ ਵਿਸ਼ਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ। ਕਲਾਕਾਰਾਂ ਨੇ ਲੋਕਾਂ ਨੂੰ ਜਨਤਕ ਭਲਾਈ ਦੀਆਂ ਯੋਜਨਾਵਾਂ, ਸੇਵਾ ਭਾਵਨਾ ਅਤੇ ਸਮਾਜ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਬਾਰੇ ਜਾਗਰੂਕ ਕੀਤਾ। ਨਾਟਕ ਰਾਹੀਂ ਲੋਕਾਂ ਨੂੰ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਸਮਾਜ ਦੇ ਵਿਕਾਸ ਅਤੇ ਲੋਕ ਭਲਾਈ ਲਈ ਹਰ ਵਰਗ ਦੀ ਭਾਗੀਦਾਰੀ ਅਹਿਮ ਹੈ। ਚੇਅਰਮੈਨ ਬਲਦੇਵ ਸਿੰਘ ਗਰੋਹਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਤਕ ਜੀਵਨ ਅਤੇ ਜਨਸੇਵਾ ਦੇ 25 ਸਾਲ ਪੂਰੇ ਹੋਣ ਦੇ ਮੌਕੇ ਕਰਵਾਈ ਜਾ ਰਹੀ ਸੇਵਾ ਸੰਕਲਪ ਮੁਹਿੰਮ ਸੇਵਾ, ਸਮਰਪਣ ਅਤੇ ਲੋਕ ਭਾਗੀਦਾਰੀ ਦੀ ਭਾਵਨਾ ਨੂੰ ਮਜ਼ਬੂਤ ਕਰਨ ਦਾ ਜ਼ਰੀਆ ਹੈ। ਸੇਵਾ ਸੰਕਲਪ ਮੁਹਿੰਮ ਤਹਿਤ ਵੱਖ-ਵੱਖ ਵਿਭਾਗਾਂ ਵੱਲੋਂ 17 ਅਕਤੂਬਰ ਤੱਕ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਐੱਸ ਡੀ ਐੱਮ ਸੁਰਿੰਦਰ ਸਿੰਘ ਨੇ ਕਿਹਾ ਕਿ ਸੇਵਾ ਸੰਕਲਪ ਮੁਹਿੰਮ ਤਹਿਤ ਇੱਕ ਮਹੀਨੇ ਤੱਕ ਵੱਖ-ਵੱਖ ਪ੍ਰੋਗਰਾਮ ਕਰਵਾਏ ਜਾਣਗੇ। ਸਮਾਗਮ ਦੌਰਾਨ ਸਕੂਲ ਦੇ ਪ੍ਰਿੰਸੀਪਲ ਮਨੀਸ਼ ਕੁਮਾਰ, ਭਾਜਪਾ ਆਗੂ ਸੁਭਾਸ਼ ਖਿਲੇਰੀ, ਜ਼ਿਲ੍ਹਾ ਸੰਯੋਜਕ ਉਮੇਸ਼ ਰਘੂਵੰਸ਼ੀ, ਸਰਪੰਚ ਅਰਵਿੰਦ ਸਿਹਾਗ, ਡਾ. ਜੋਗਿੰਦਰ, ਆਤਮਾ ਰਾਮ ਕੜਵਾਸਰਾ, ਬਲਵੰਤ ਸਿੰਘ, ਸਤਪਾਲ ਗੋਦਾਰਾ, ਸੁਰਿੰਦਰ ਪੁਨੀਆ, ਦਿਨੇਸ਼ ਭਾਰਤੀ ਸਣੇ ਹੋਰ ਮੌਜੂਦ ਸਨ।

Advertisement

Advertisement
Advertisement
×